in

ਸੁਸ਼ਮਾ ਸਵਰਾਜ ਨੂੰ ਸ਼ਰਧਾਂਜਲੀ ਦੇਣ ਬਾਅਦ ਭਾਵੁਕ ਹੋਏ ਮੋਦੀ

ਭਾਵੁਕ ਦਿਖਾਈ ਦੇ ਰਹੇ ਮੋਦੀ ਨੇ ਸਵਰਾਜ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟਾਈ
ਭਾਵੁਕ ਦਿਖਾਈ ਦੇ ਰਹੇ ਮੋਦੀ ਨੇ ਸਵਰਾਜ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੀ ਰਿਹਾਇਸ਼ ਉਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਭਾਵੁਕ ਦਿਖਾਈ ਦੇ ਰਹੇ ਮੋਦੀ ਨੇ ਸਵਰਾਜ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟਾਈ।
ਅਧਿਕਾਰਤ ਸੂਤਰਾਂ ਨੇ ਨਿਊਜ਼ ਏਜੰਸੀ ਭਾਸ਼ਾ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਾਮ ਨੂੰ ਸਵਰਾਜ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣਗੇ। ਸਵਰਾਜ ਦੀ ਮੌਤ ਉਤੇ ਸ਼ੋਕ ਪ੍ਰਸਤਾਵ ਪਾਸ ਕਰਨ ਲਈ ਬੁੱਧਵਾਰ ਨੂੰ ਕੇਂਦਰੀ ਮੰਤਰੀ ਦੀ ਮੀਟਿੰਗ ਵੀ ਬੁਲਾਈ ਜਾ ਸਕਦੀ ਹੈ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਕੋਵਿੰਦ ਅੱਜ ਸਵੇਰੇ ਲਗਭਗ ਨੌ ਵਜੇ ਸੁਸ਼ਮਾ ਸਵਰਾਜ ਦੀ ਰਿਹਾਇਸ਼ ਉਤੇ ਪਹੁੰਚੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਸਵਰਾਜ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ। ਇਸ ਤੋਂ ਬਾਅਦ ਓਮ ਬਿੜਲਾ ਨੇ ਉਨ੍ਹਾਂ ਦੀ ਰਿਹਾਇਸ਼ ਉਤੇ ਪਹੁੰਚੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਪ ਰਾਸ਼ਟਰਪਤੀ ਨਾਇਡੂ ਨੇ ਵੀ ਸੁਸ਼ਮਾ ਸਵਰਾਜ ਨੂੰ ਸਰਧਾਂਜਲੀ ਦਿੱਤੀ। ਜ਼ਿਕਰਯੋਗ ਹੈ ਕਿ ਸੁਸ਼ਮਾ ਸਵਰਾਜ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।

ਬੋਰਗੋ ਹੇਰਮਾਦਾ : 5ਵਾਂ ਸਲਾਨਾ ਵਿਸ਼ਾਲ ਮਹਾਂਮਾਈ ਜਾਗਰਣ 14 ਅਗਸਤ ਨੂੰ

ਸਰਕਾਰ ਦੇ ਜੰਮੂ ਕਸ਼ਮੀਰ ‘ਚੋਂ ਧਾਰਾ 370 ਹਟਾਏ ਜਾਣ ਦੇ ਇਤਿਹਾਸਕ ਫੈਸਲੇ ਦੀ ਵਿਦੇਸ਼ ਵਿਚ ਵੀ ਸ਼ਾਲਾਘਾ