in

‘ਹਰਕੀਰਤ ਐਂਟਰਪ੍ਰਾਈਜ਼ਜ਼’ ਵੱਲੋਂ 23 ਜੁਲਾਈ ਨੂੰ ਹੋਵੇਗਾ ਤੀਆਂ ਦਾ ਮੇਲਾ – ਗੋਬਿੰਦਪੁਰੀ

ਸੋਨਚੀਨੋ (ਇਟਲੀ) (ਬਿਊਰੋ) – ‘ਹਰਕੀਰਤ ਐਂਟਰਪ੍ਰਾਈਜ਼ਜ਼’ ਵੱਲੋਂ ਤੀਆਂ ਦਾ ਮੇਲਾ ਹਰ ਸਾਲ ਬਹੁਤ ਧੂਮਧਾਮ ਨਾਲ ਕਰਵਾਇਆ ਜਾਂਦਾ ਹੈ. ਇਸ ਮੇਲੇ ਬਾਰੇ ਤਫ਼ਸੀਲੀ ਜਾਣਕਾਰੀ ਦਿੰਦੇ ਹੋਏ ‘ਹਰਕੀਰਤ ਐਂਟਰਪ੍ਰਾਈਜ਼ਜ਼’ ਦੇ ਡਾਇਰੈਕਟਰ ਸ: ਸੁਖਵਿੰਦਰ ਸਿੰਘ ਗੋਬਿੰਦਪੁਰੀ ਨੇ ਦੱਸਿਆ ਕਿ, ਤੀਆਂ ਦਾ ਮੇਲਾ 2015 ਵਿੱਚ ਸ਼ੁਰੂ ਕੀਤਾ ਗਿਆ ਸੀ, ਜੋ ਹੁਣ ਤੱਕ ਲਗਾਤਾਰ ਕਰਵਾਇਆ ਜਾ ਰਿਹਾ ਹੈ. ਉਨ੍ਹਾਂ ਅੱਗੇ ਦੱਸਿਆ ਕਿ, ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਇਹ ਮੇਲਾ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜ੍ਹਨ ਲਈ ਸ਼ੁਰੂ ਕੀਤਾ ਸੀ ਅਤੇ ਜਿਸ ਵਿੱਚ ਅਸੀਂ ਬਹੁਤ ਕਾਮਯਾਬ ਵੀ ਹੋਏ ਹਾਂ। ਇਸ ਸਮੇਂ ਸਾਡੇ ਕੋਲ ਇੰਡੀਆ ਤੋਂ ਆਈਆਂ ਭੈਣਾਂ ਦੀ ਗਿੱਧਾ ਟੀਮ ਹੈ ਅਤੇ ਇੱਕ ਇਟਲੀ ਦੀਆਂ ਜੰਮਪਲ ਕੁੜੀਆਂ ਦੀ ਗਿੱਧਾ ਟੀਮ ਹੈ। ਮੇਲੇ ਵਿੱਚ ਸ਼ਿਰਕਤ ਕਰਨ ਵਾਲੇ ਬੱਚੇ ਇਸ ਲਈ ਸਖਤ ਮਿਹਨਤ ਕਰਦੇ ਹਨ।
ਦੱਸਣਯੋਗ ਹੈ ਕਿ ਇਸ ਵਾਰ ਦਾ ਇਹ ਮੇਲਾ ਬੇਹੱਦ ਖਾਸ ਹੋਵੇਗਾ, ਕਿਉਂਕਿ ਇਸ ਵਿੱਚ ਬਹੁਤ ਕੁਝ ਨਵਾਂ ਕੀਤਾ ਜਾਵੇਗਾ। ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਮੇਲਾ ਹਾਲ ਦੇ ਅੰਦਰ ਪੂਰੀਆਂ ਸਹੂਲਤਾਂ ਦੇ ਨਾਲ ਕਰਵਾਇਆ ਜਾ ਰਿਹਾ ਹੈ. ਜੇਕਰ ਕਿਸੇ ਨੇ ਵੀ ਇਸ ਮੇਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਭਾਗ ਲੈਣਾ ਹੋਵੇ, ਉਹ ਸਾਡੇ ਨਾਲ 329 404 8190 ‘ਤੇ ਸੰਪਰਕ ਕਰ ਸਕਦੇ ਹਨ. ਮੇਲੇ ਵਿਚ ਭਾਗ ਲੈਣ ਵਾਲਿਆਂ ਨੂੰ ਆਪਣੀ ਕਾਰਗੁਜਾਰੀ ਦੀ ਪੇਸ਼ਕਾਰੀ ਦਾ ਮੌਕਾ ਦਿੱਤਾ ਜਾਵੇਗਾ ਅਤੇ ਹਮੇਸ਼ਾਂ ਦੀ ਤਰ੍ਹਾਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਇਸ ਮੇਲੇ ਦੇ ਦੌਰਾਨ ਇਟਲੀ ਵਿਚ 18 ਸਾਲ ਦੀ ਨਿਸ਼ਕਾਮ ਅਣਥੱਕ ਕਾਰਗੁਜਾਰੀ ਲਈ ‘ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ’ (‘ITALIAN INDIAN PRESS CLUB’) ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।

ਰੋਮ: ਗਰਭਪਾਤ ਕੀਤੇ ਭਰੂਣਾਂ ਦੀਆਂ ਕਬਰਾਂ ‘ਤੇ ਮਾਵਾਂ ਦੇ ਨਾਮ ਦੀ ਨਿਸ਼ਾਨਦੇਹੀ ਲਈ ਜੁਰਮਾਨਾ

ਚੌਥਾ ਫੁੱਟਬਾਲ ਟੂਰਨਾਮੈਂਟ ‘ਲਾਇਨਸ ਆਫ ਪੰਜਾਬ’ ਵੱਲੋਂ 15 ਅਤੇ 16 ਜੁਲਾਈ ਨੂੰ