in

ਸ੍ਰੀ ਸਨਾਤਨ ਧਰਮ ਮੰਦਰ ਲਵੀਨੀਓ ਵਿਖੇ ਮਨਾਇਆ ਗਿਆ ਭਗਵਾਨ ਵਾਲਮੀਕਿ ਦਾ ਜਨਮ ਦਿਹਾੜਾ

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ ਪੂਰੀ ਦੁਨੀਆ ਵਿੱਚ ਵਸਦੀਆਂ ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਅਤੇ ਭਾਵਨਾਵਾਂ ਨਾਲ ਮਨਾਇਆ ਜਾਂਦਾ ਹੈ. ਇਟਲੀ ਦੇ ਸੂਬਾ ਲਾਸੀਓ ਪ੍ਰਸਿੱਧ ਸ਼ਹਿਰ ਲਵੀਨੀਓ (ਰੋਮ) ਵਿਖੇ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਧਾਰਮਿਕ ਗ੍ਰੰਥ ਰਮਾਇਣ ਦੇ ਰਚਨਾਤਮਿਕ ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ.
ਇਸ ਮੌਕੇ ਰਹੀਮਪੁਰ ਡੇਰੇ ਦੇ ਗੱਦੀ ਨਸ਼ੀਨ ਬਾਲ ਜੋਗੀ ਬਾਬਾ ਪ੍ਰਗਟ ਨਾਥ ਜੀ ਵੀ ਉਚੇਚੇ ਤੌਰ ਤੇ ਭਾਰਤ ਤੋਂ ਪਹੁੰਚੇ ਸਨ. ਜਿਨ੍ਹਾਂ ਨੇ ਆਪਣੇ ਪ੍ਰਵਚਨਾਂ ਨਾਲ ਆਏ ਸ਼ਰਧਾਲੂਆਂ ਨੂੰ ਨਿਹਾਲ ਕੀਤਾ ਅਤੇ ਭਗਵਾਨ ਵਾਲਮੀਕਿ ਦਾ ਗੁਣਗਾਨ ਕੀਤਾ, ਵਿਸ਼ੇਸ਼ ਤੌਰ ‘ਤੇ ਸਤਿਸੰਗ ਦਰਬਾਰ ਵੀ ਸਜਾਇਆ ਗਿਆ. ਇਸ ਮੌਕੇ ਇੰਡੋ ਇਟਾਲੀਅਨ ਕਲਚਰ ਐਸੋਸੀਏਸ਼ਨ ਪ੍ਰਧਾਨ ਵੈਸ਼ਨੂੰ ਕੁਮਾਰ ਤੇ ਸੰਗਤਾਂ ਵਲੋਂ ਬਾਲ ਜੋਗੀ ਬਾਬਾ ਜੀ ਦਾ ਸੋਨੇ ਦੇ ਤਗਮੇ ਨਾਲ ਸਨਮਾਨ ਕੀਤਾ ਗਿਆ.
ਇਸ ਮੌਕੇ ਲੰਗਰ ਅਤੁੱਟ ਵਰਤਾਏ ਗਏ। ਦੱਸਣਯੋਗ ਹੈ ਕਿ ਇਸ ਸਮਾਗਮ ਵਿੱਚ ਹਿੱਸਾ ਲੈਣ ਵਾਸਤੇ ਇਟਲੀ ਦੇ ਹੋਰਨਾਂ ਇਲਾਕਿਆਂ ਤੋਂ ਇਲਾਵਾ ਭਗਵਾਨ ਵਾਲਮੀਕਿ ਸਭਾ (ਰਜਿ:) ਮਾਰਕੇ ਦੇ ਆਗੂਆਂ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਗਈ.

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਨੂੰ ਸਮਰਪਤ ਨਗਰ ਕੀਰਤਨ ਤੇਮਪਿਓ ਦੀ ‍ਓਰਮੇਲੇ ਵਿਖੇ 6 ਨਵੰਬਰ ਨੂੰ

ਬਾਬਾ ਗੁਰਦਿੱਤਾ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ