in

ਹਰਜਿੰਦਰ ਸਿੰਘ ਚਾਹਲ ਐਨ ਆਰ ਆਈ ਵਿੰਗ ਜਰਮਨ ਦੇ ਕੋਆਰਡੀਨੇਟਰ ਨਿਯੁਕਤ

ਮਿਲਾਨ (ਇਟਲੀ) 11 ਜੂਨ (ਸਾਬੀ ਚੀਨੀਆਂ) – ਪ੍ਰਵਾਸੀ ਭਾਰਤੀਆਂ ਅਤੇ ਕਾਂਗਰਸ ਪਾਰਟੀ ਵਿਚ ਵੱਡੀ ਸਿਆਸੀ ਪਹਿਚਾਣ ਰੱਖਣ ਵਾਲੇ ਸ: ਹਰਜਿੰਦਰ ਸਿੰਘ ਚਾਹਲ ਦੀ ਪਾਰਟੀ ਪ੍ਰਤੀ ਵਫਾਦਾਰੀ ਅਤੇ ਸੇਵਾਵਾਂ ਨੂੰ ਵੇਖਦਿਆਂ  ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਐਨ ਆਰ ਆਈ ਵਿੰਗ ਜਰਮਨ ਦਾ ਕੋਆਰਡੀਨੇਟਰ ਨਿਯੁਕਤ ਕਰਕੇ ਵੱਡਾ ਮਾਣ ਬਖਸ਼ਿਆ ਹੈ।
ਦੱਸਣਯੋਗ ਹੈ ਕਿ ਸ: ਚਾਹਲ ਜਿੱਥੇ ਜਰਮਨ ਵਿਚ ਵਿਚਰਦਿਆਂ ਪਾਰਟੀ ਵਰਕਰਾਂ ਦੀ ਹਰ ਸਮੱਸਿਆ ਦਾ ਹੱਲ ਕਰਦੇ ਹਨ, ਉੱਥੇ ਉਹ ਆਪਣੇ ਸਿਆਸੀ ਅਸਰ ਰਸੂਖ ਨਾਲ ਹੋਰਨਾਂ ਦੇਸ਼ਾਂ ਵਿਚ ਵੱਸਣ ਵਾਲੇ ਐਨ ਆਰ ਆਈਜ਼ ਦੇ ਹਰ ਮਸਲੇ ਨੂੰ ਗੰਭੀਰਤਾ ਨਾਲ ਹੱਲ ਕਰਵਾਉਂਦੇ ਹਨ। ਲੋਕ ਸਭਾ ਚੌਣਾਂ ਤੋਂ ਪਹਿਲਾ ਰਾਹੁਲ ਗਾਂਧੀ ਦੀ ਜਰਮਨ ਫੇਰੀ ਦੌਰਾਨ ਭਾਰੀ ਇਕੱਠ ਵਾਲੀਆਂ ਰੈਲੀਆਂ ਕਰਵਾਉਣਾ ਵੀ ਸ: ਹਰਜਿੰਦਰ ਸਿੰਘ ਚਾਹਲ ਦੇ ਹੀ ਹਿੱਸੇ ਆਉਂਦਾ ਹੈ। ਆਪਣੀ ਇਸ ਨਵੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਗੱਲ ਕਰਦਿਆਂ ਸ: ਚਾਹਲ ਨੇ ਕਾਂਗਰਸ ਦੀ ਸਮੁੱਚੀ ਲੀਡਰਸ਼ਿੱਪ ਸਮੇਤ ਸ੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਮਹਾਂਰਾਣੀ ਪ੍ਰਨੀਤ ਕੌਰ ਐਨ ਆਰ ਆਈਜ਼ ਮਸਲਿਆ ਦੇ ਇੰਚਾਰਜ ਰਾਣਾ ਗੁਰਮੀਤ ਸਿੰਘ ਸੋਢੀ, ਸ੍ਰੀਮਤੀ ਆਸ਼ਾ ਕੁਮਾਰੀ, ਸੈਮ ਪਿਤਰੋਦਾ ਚੇਅਰਮੈਨ ਉਵਰਸੀਜ਼ ਕਾਂਗਰਸ ਅਤੇ ਵਰਿੰਦਰਾ ਵਸ਼ਿਸ਼ਟ ਸੈਕਟਰੀ ਉਵਰਸੀਜ਼ ਕਾਂਗਰਸ ਏ ਆਈ ਸੀ ਸੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇ ਕੇ ਪਾਰਟੀ ਲਈ ਹੋਰ ਸੇਵਾ ਕਰਨ ਦਾ ਮੌਕਾ ਦਿੱਤਾ ਹੈ।

Comments

Leave a Reply

Your email address will not be published. Required fields are marked *

Loading…

Comments

comments

ਮਿਲਾਨ ਕੌਂਸਲੇਟ ਵੱਲੋਂ ਕੱਚੇ ਭਾਰਤੀਆਂ ਦੀ ਮਦਦ ਲਈ ਇਟਲੀ ਵਿਚ ਲਗਾਏ ਜਾ ਰਹੇ ਹਨ ‘ਸ਼ਪੈਸ਼ਲ ਪਾਸਪੋਰਟ ਕੈਂਪ’

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਕੀਤੀ ਆਤਮਹੱਤਿਆ