in

ਹਰ ਸਾਲ ਕਿਉਂ ਰੌਲਾ ਪੈਂਦਾ ਹੀ ਪੈਂਦਾ ਹੈ ਇਟਲੀ ਦੇ ਪੇਪਰਾਂ ਦਾ

ਇਟਲੀ (ਦਵਿੰਦਰ ਹੀਉਂ)ਇੱਥੇ ਹਰ ਸਾਲ ਲੱਗਭੱਗ ਨਵੰਬਰ ਦਸੰਬਰ ਮਹੀਨੇ ਵਿੱਚ ਇਹ ਰੌਲਾ ਪੈ ਜਾਂਦਾ ਹੈ ਕਿ ਜਲਦੀ ਹੀ ਇਟਲੀ ਵਿੱਚ ਕੰਮ ਵਾਸਤੇ ਕਾਮਿਆਂ ਨੂੰ ਸੱਦਣ ਲਈ ਪੱਕੇ ਪੇਪਰ ਖੁੱਲ੍ਹ ਰਹੇ ਹਨ?
ਜਦੋਂ ਕਿ ਸੱਚਾਈ ਇਹ ਹੈ ਕਿ 2012 ਤੋਂ ਬਾਅਦ ਹੁਣ ਤੱਕ ਕਦੇ ਵੀ ਪੱਕੇ ਪੇਪਰ (ਸਾਲ ਵਾਲੇ)ਨਹੀਂ ਖੁੱਲ੍ਹੇ ਭਾਵੇਂ ਕਿ 9ਮਹੀਨਿਆਂ ਲਈ ਖੇਤੀਬਾੜੀ ਵਾਲੇ ਸੀਜਨੀ ਪੇਪਰ ਅਕਸਰ ਖੁੱਲ੍ਹਦੇ ਹੀ ਰਹਿੰਦੇ ਹਨ। 
ਪਰ ਇਨ੍ਹਾਂ ਨੌਂ ਮਹੀਨੇ ਵਾਲੇ ਕੱਚੇ ਪੇਪਰਾਂ ਲਈ ਵੀ ਲੋਕ ਲੱਖਾਂ ਰੁਪਏ ਬਟੋਰ ਲੈਂਦੇ ਹਨ ਅਤੇ ਮੁੜਕੇ ਪੱਕੇ ਕਰਾਉਣ ਲਈ ਫਿਰ ਲੱਖਾਂ ਰੁਪਏ ਮੰਗਦੇ ਹਨ ਜੋ ਕਿ ਇਨ੍ਹਾਂ ਦੇ ਚੱਕਰ ਵਿੱਚ ਫਸਿਆ ਹੋਇਆ ਆਦਮੀ
ਘੱਟੋ ਘੱਟ ਪੰਜ ਸਾਲ ਤਾਂ ਹੋਏ ਖਰਚੇ ਦੀ ਪੂਰਤੀ ਵਾਸਤੇ ਹੀ ਲੱਗਿਆ ਰਹਿੰਦਾ ਹੈ ਉਹ ਵੀ ਤਾਂ ਜੇਕਰ ਕੋਈ ਚੰਗਾ ਕੰਮ ਮਿਲ ਜਾਵੇ ਤਾਂ ਨਹੀਂ ਤਾਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਕੀ ਪੱਕੇ ਪੇਪਰ ਖੁੱਲ੍ਹਣ ਦਾ ਰੌਲਾ ਵੀ ਅਜਿਹੇ ਏਜੰਟ ਕਿਸਮ ਦੇ ਲੋਕ ਹੀ ਪਾਉਂਦੇ ਹਨ ਜੋ ਕਿ ਹਮੇਸ਼ਾ ਹੀ ਇਸ ਆਸ ਵਿੱਚ ਰਹਿੰਦੇ ਹਨ ਕਿ ਕਦੋਂ ਪੇਪਰ ਖੁੱਲ੍ਹਣ ਤੇ ਉਨ੍ਹਾਂ ਨੂੰ ਚਾਂਦੀ ਬਣਾਉਣ ਦਾ ਖੁੱਲ੍ਹਾ ਮੌਕਾ ਮਿਲ ਜਾਵੇ। ਅਤੇ ਹੁਣ ਵੀ ਭਾਰਤ ਅਤੇ ਇਟਲੀ ਵਿੱਚ ਦਾਅ ਲਾਉਣ ਦੀ ਤਿਆਰੀ ਵਿੱਚ ਦੰਦ ਤਿੱਖੇ ਕਰੀ ਬੈਠੇ ਅਜਿਹੇ ਸ਼ਾਤਰ ਲੋਕ ਹੀ ਗੱਜ ਵੱਜ ਕੇ ਰੌਲਾ ਪਾ ਰਹੇ ਹਨ ਜਦੋਂ ਕਿ ਇਟਲੀ ਦੀ ਸਰਕਾਰ ਵੱਲੋਂ ਅਜਿਹੀ ਕੋਈ ਵੀ ਸੂਚਨਾ ਨਹੀਂ ਦਿੱਤੀ ਗਈ ਹੈ। ਇਨ੍ਹਾਂ ਜਰੂਰ ਕਿਹਾ ਜਾ ਰਿਹਾ ਹੈ ਕਿ ਇਥੇ ਪਹਿਲਾਂ ਹੀ ਬਿਨਾਂ ਪੇਪਰਾਂ ਤੋਂ ਰਹਿੰਦੇ ਕੱਚੇ ਵਿਦੇਸ਼ੀ ਕਾਮਿਆਂ ਨੂੰ ਪੱਕਾ ਕਰਨ ਲਈ ਇੱਕ ਬਿੱਲ ਸੰਸਦ ਵਿੱਚ ਪੇਸ਼ ਕੀਤਾ ਗਿਆ ਹੈ ਜਿਸਨੂੰ ਪਾਸ ਹੋਣ ਲਈ ਹਜੇ ਵਕਤ ਲੱਗ ਸਕਦਾ ਹੈ। ਸੋ ਭੋਲੇ ਭਾਲੇ ਲੋਕਾਂ ਨੂੰ ਏਜੰਟਾਂ ਦੇ ਝਾਂਸੇ ਵਿੱਚ ਫਸਣ ਤੋਂ ਵੱਧ ਤੋਂ ਵੱਧ ਗੁਰੇਜ਼ ਕਰਨਾ ਚਾਹੀਦਾ ਹੈ।

ਬੁਲਜਾਨੋ : ਕੌਸਲੇਟ ਜਨਰਲ ਆੱਫ ਮਿਲਾਨ ਵੱਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਈ ਗਈ ਇਤਿਹਾਸਕ ਪ੍ਰਦਰਸ਼ਨੀ

ਇਟਲੀ ਵਿੱਚ ਲੱਗੇ ਭੁਚਾਲ ਦੇ ਝਟਕੇ, ਮਚੀ ਹਫੜਾ ਦਫੜੀ