in

ਹਾਫਿਜ਼ ਸਾਈਦ ਲਾਹੌਰ ਤੋਂ ਗ੍ਰਿਫਤਾਰ

ਮੁੰਬਈ ਹਮਲੇ ਦਾ ਸਰਗਨਾ ਅਤੇ ਜੇਯੂਡੀ ਪ੍ਰਮੁੱਖ ਹਾਫਿਜ਼ ਸਾਈਦ ਨੂੰ ਲਾਹੌਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ
ਮੁੰਬਈ ਹਮਲੇ ਦਾ ਸਰਗਨਾ ਅਤੇ ਜੇਯੂਡੀ ਪ੍ਰਮੁੱਖ ਹਾਫਿਜ਼ ਸਾਈਦ ਨੂੰ ਲਾਹੌਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ

ਮੁੰਬਈ ਹਮਲੇ ਦਾ ਸਰਗਨਾ ਅਤੇ ਜੇਯੂਡੀ ਪ੍ਰਮੁੱਖ ਹਾਫਿਜ਼ ਸਾਈਦ ਨੂੰ ਲਾਹੌਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸਾਈਦ ਅਤੇ ਉਸਦੇ ਤਿੰਨ ਸਹਿਯੋਗੀਆਂ ਨੂੰ ਪਾਕਿਸਤਾਨ ਵਿਚ ਅੱਤਵਾਦ ਵਿਰੋਧੀ ਅਦਾਲਤ ਨੇ ਹਾਲ ਹੀ ਵਿਚ ਆਪਣੇ ਮਦਰਸੇ ਲਈ ਜ਼ਮੀਨ ਦੇ ਨਜਾਇਜ਼ ਵਰਤੋਂ ਨਾਲ ਜੁਡ਼ੇ ਮਾਮਲੇ ਵਿਚ ਤਿੰਨ ਅਗਸਤ ਤੱਕ ਅਗਾਉਂ ਜਮਾਨਤ ਦਿੱਤੀ ਸੀ। ਲਾਹੌਰ ਵਿਚ ਅੱਤਵਾਦ ਵਿਰੋਧੀ ਅਦਾਲਤ (ਏਟੀਸੀ), ਨੇ ਸਾਈਦ ਅਤੇ ਉਸਦੇ ਸਹਿਯੋਗੀਆਂ, ਹਾਫਿਜ਼ ਮਸੂਦ, ਅਮੀਰ ਹਮਜਾ ਅਤੇ ਮਲਿਕ ਜਫਰ ਨੂੰ 50–50 ਹਜ਼ਾਰ ਰੁਪਏ ਦੇ ਮੁਚੱਲਕੇ ਉਤੇ ਤਿੰਨ ਅਗਸਤ ਤੱਕ ਜਮਾਨਤ ਦਿੱਤੀ ਸੀ।
ਇਸ ਤੋਂ ਪਹਿਲਾਂ ‘ਡੌਨ’ ਅਖਬਾਰ ਨੇ ਖਬਰ ਦਿੱਤੀ ਸੀ ਕਿ ਏਟੀਸੀ ਨੇ ਜੇਯੂਡੀ ਆਗੂਆਂ ਨੁੰ 31 ਅਗਸਤ ਤੱਕ ਅੰਤਰਿਮ ਜਮਾਨਦ ਦਿੱਤੀ ਹੈ। ਅੱਤਵਾਦ ਵਿਰੋਧੀ ਵਿਭਾਗ (ਸੀਟੀਡੀ) ਨੇ ਲਾਹੌਰ ਵਿਚ ਨਜਾਇਜ਼ ਤਰੀਕੇ ਨਾਲ ਇਕ ਜ਼ਮੀਨ ਹਡ਼ਪਣ ਅਤੇ ਉਸ ਉਤੇ ਮਦਰਸਾ ਬਣਾਉਣ ਲਈ ਸਾਈਦ ਅਤੇ ਹੋਰ ਖਿਲਾਫ ਐਫਆਈਆਰ ਦਰਜ ਕੀਤੀ ਸੀ। ਜੱਜ ਵਾਰੀਚ ਨੇ ਪੰਜਾਬ ਪੁਲਿਸ ਦੇ ਸੀਟੀਡੀ ਨੂੰ ਸਈਦ ਅਤੇ ਉਸਦੇ ਤਿੰਨ ਸਹਿਯੋਗੀਆਂ ਨੂੰ ਤਿੰਨ ਅਗਸਤ ਤੱਕ ਮਾਮਲੇ ਵਿਚ ਗ੍ਰਿਫਤਾਰ ਕਰਨ ਉਤੇ ਰੋਕ ਲਗਾ ਦਿੱਤੀ। ਸਾਈਦ ਦੇ ਅਗਵਾਈ ਵਾਲੇ ਜੇਯੂਡੀ ਨੂੰ 2008 ਮੁੰਬਈ ਹਮਲੇ ਲਈ ਜ਼ਿੰਮੇਵਾਰ ਲਸ਼ਕਰੇ ਤੋਇਬਾ ਦਾ ਮੁਖੌਟਾ ਸੰਗਠਨ ਮੰਨਿਆ ਜਾਂਦਾ ਹੈ।

ਔਕਲੈਂਡ ਚਾ’ ਹੋਇਆ ਪੰਜਾਬੀ ਫਿਲਮ ‘ਅਰਦਾਸ ਕਰਾਂ’ ਦਾ ਪ੍ਰੀਮੀਅਰ

ਬਰੇਸ਼ੀਆ ਵਿਖੇ ਪੰਜਾਬਣਾਂ ਨੇ ਤੀਆਂ ਦਾ ਤਿਉਹਾਰ ਚਾਵਾਂ ਸੱਧਰਾਂ ਨਾਲ ਮਨਾਇਆ