in

ਪੰਜਾਬੀ ਵਿਦਿਆਰਥੀਆਂ ਨੇ ਗ੍ਰੈਜੂਏਸ਼ਨ ਵਿਚ ਪਹਿਲਾ ਨੰਬਰ ਲੈਕੇ ਇਟਲੀ ਵਿੱਚ ਕਰਾਈ ਭਾਰਤ ਦੀ ਧੰਨ-ਧੰਨ

ਰੋਮ (ਇਟਲੀ) (ਦਲਵੀਰ ਕੈਂਥ) – ਇਟਲੀ ਵਿੱਚ ਵਿੱਦਿਅਦਕ ਖੇਤਰ ਵਿੱਚ ਭਾਰਤੀ ਭਾਈਚਾਰੇ ਦੇ ਬੱਚੇ ਪਹਿਲੇ ਨੰਬਰ ਤੇ ਹੀ ਨਹੀ ਆ ਰਹੇ, ਸਗੋਂ ਇਟਲੀ ਦੇ ਵਿੱਚ ਨਵਾਂ ਇਤਿਹਾਸ ਵੀ ਲਿਖ ਰਹੇ ਹਨ ਉਹ ਇਤਿਹਾਸ ਜਿਸ ਵਿੱਚ ਭਾਰਤੀਆਂ ਦੀ ਸਰਕਾਰੇ ਦਰਬਾਰੇ ਪੂਰੀ ਝੰਡੀ ਹੋਵੇਗੀ। ਇਸ ਮਾਣਮੱਤੇ ਕਾਰਜਾਂ ਵਿੱਚ ਲਾਤੀਨਾ, ਆਰੇਸੋ ਤੇ ਮੋਦਨਾ ਜਿਲਿਆਂ ਤੋਂ ਭਾਰਤੀ ਵਿਦਿਆਰਥੀਆਂ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਵਿੱਚੋਂ ਪਹਿਲੇ ਨੰਬਰ ਉਪੱਰ ਆਕੇ ਆਪਣੇ ਮਾਪਿਆਂ ਦੇ ਨਾਲ ਪੰਜਾਬ ਤੇ ਭਾਰਤ ਦਾ ਨਾਮ ਵੀ ਇਟਲੀ ਦੀ ਧਰਤੀ ਉਪੱਰ ਰੁਸ਼ਨਾ ਦਿੱਤਾ ਹੈ, ਜਿਸ ਲਈ ਹਰ ਭਾਰਤੀ ਇਹਨਾਂ ਬੱਚਿਆਂ ਵੱਲੋਂ ਮਿਹਨਤ ਨਾਲ ਹਾਸਿਲ ਕੀਤੇ ਮੁਕਾਮ ਲਈ ਮਾਣ ਮਹਿਸੂਸ ਕਰ ਰਿਹਾ ਹੈ। ਇਹਨਾਂ ਬੱਚਿਆਂ ਵਿੱਚ ਮਨੀਸ਼ਾ ਰਾਣੀ, ਨਿਸ਼ਾ ਨੰਦਾ, ਤਨਵੀਰ ਸਿੰਘ ਤੇ ਮਨਵੀਰ ਸਿੰਘ ਦਾ ਇਸ ਸਾਲ ਦੇ ਨਤੀਜਿਆਂ ਵਿੱਚ ਉਚੇਚਾ ਜਿਕਰ ਆ ਰਿਹਾ ਹੈ। ਜ਼ਿਲ੍ਹਾ ਆਰੇਸੋ ਵਿੱਚ ਰਹਿੰਦੀ ਦਵਿੰਦਰ ਰਾਮ ਤੇ ਮੀਨਾ ਕੁਮਾਰੀ ਦੀ ਲਾਡਲੀ 18 ਸਾਲਾ ਧੀ ਮਨੀਸ਼ਾ ਦਾ ਜ਼ਿਕਰ ਸਭ ਤੋਂ ਪਹਿਲਾਂ ਹੋਣਾ ਲਾਜ਼ਮੀ ਹੈ, ਜਿਹੜੀ ਕਿ ਪਿਛਲੇ 2 ਸਾਲਾ ਤੋਂ ਪੜ੍ਹਾਈ ਵਿੱਚ ਪਹਿਲਾ ਨੰਬਰ ਲੈਕੇ ਪੰਜਾਬੀਆਂ ਤੇ ਭਾਰਤ ਦਾ ਨਾਮ ਚਮਕਾ ਰਹੀ ਹੈ. ਇਸ ਵਾਰ ਵੀ ਤੀਜੇ ਸਾਲ ਵਿੱਚ ਮਨੀਸ਼ਾ ਰਾਣੀ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਵਿੱਚੋਂ 100/100 ਨੰਬਰ ਲੈਕੇ ਆਪਣੀ ਕਾਬਲੀਅਤ ਨੂੰ ਸਿੱਧ ਕਰ ਦਿੱਤਾ ਹੈ ਕਿ ਜੇਕਰ ਇਨਸਾਨ ਵਿੱਚ ਕੁਝ ਕਰਕੇ ਦਿਖਾਉਣ ਦਾ ਜਜ਼ਬਾ ਹੈ ਤਾਂ ਫਿਰ ਇਹ ਗੱਲਾਂ ਕੋਈ ਮਾਈਨੇ ਨਹੀ ਰੱਖਦੀਆਂ ਕਿ ਉਹ ਨੇਤਰਹੀਣ ਹੈ। ਬੇਸ਼ੱਕ ਮਨੀਸ਼ਾ ਰਾਣੀ ਨਾਲ ਹੋਰ ਤਿੰਨ ਬੱਚਿਆਂ ਨੇ 100/100 ਨੰਬਰ ਪ੍ਰਾਪਤ ਕੀਤੇ ਹਨ, ਪਰ ਭਾਰਤ ਦੀ ਇਸ ਧੀ ਰਾਣੀ ਦੀ ਕਾਮਯਾਬੀ ਵਿਲੱਖਣ ਹੈ, ਕਿਉਂਕਿ ਇੱਥੇ ਤਾਂ ਨੇਤਰਾਂ ਵਾਲੇ ਔਖੀ ਪੜ੍ਹਾਈ ਅੱਗੇ ਹੱਥ ਖੜ੍ਹੇ ਕਰ ਜਾਂਦੇ ਹਨ ਤੇ ਇਸ ਕੁੜੀ ਦੇ ਜਜ਼ਬੇ ਨੂੰ ਸਲਾਮ ਹੈ, ਜਿਸ ਨੇ ਨੇਤਰਹੀਣ ਹੋਣ ਦੇ ਬਾਵਜੂਦ ਅਸੰਭਵ ਨੂੰ ਸੰਭਵ ਕਰ ਦਿਖਾਇਆ। ਮਨੀਸ਼ਾ ਰਾਣੀ ਆਪਣੀ ਅਗਲੀ ਪੜਾਈ ਕਰਨ ਲਈ ਯੂਨੀਵਰਸਿਟੀ ਪੀਸਾ ਵਿਖੇ ਜਾ ਰਹੀ ਹੈ।
ਅੱਗੇ ਗੱਲ ਆਉਂਦੀ ਹੈ 18 ਸਾਲਾ ਨੀਸ਼ਾ ਨੰਦਾ ਸਪੁੱਤਰੀ ਦਵਿੰਦਰ ਨੰਦਾ/ਸਤਵਿੰਦਰ ਕੌਰ ਦੀ ਜਿਸ ਨੇ ਲਾਤੀਨਾ ਸ਼ਹਿਰ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਵਿੱਚੋਂ 100/100 ਲੈਕੇ ਪੰਜਾਬੀ ਭਾਈਚਾਰੇ ਦੀ ਬੱਲੇ -ਬੱਲੇ ਕਰਾਈ ਹੈ। ਨੀਸ਼ਾ ਨੰਦਾ ਆਪਣੀ ਅਗਲੀ ਪੜ੍ਹਾਈ ਕਰਨ ਫਿੰਨਲੈਂਡ ਜਾ ਰਹੀ ਹੈ। ਇਟਲੀ ਵਿੱਚ ਪੰਜਾਬੀ ਕੁੜੀਆਂ ਦੇ ਨਾਲ-ਨਾਲ ਦੋ ਪੰਜਾਬੀ ਜੁੜਵਾ ਸਕੇ ਭਰਾਵਾਂ ਨੇ ਵੀ ਪੜਾਈ ਵਿੱਚੋਂ ਪਹਿਲਾ ਨੰਬਰ ਹਾਸਿਲ ਕਰਕੇ ਭਾਰਤ ਦੀ ਇਟਲੀ ਵਿੱਚ ਧੰਨ -ਧੰਨ ਕਰਵਾਈ ਹੈ। ਇਹ ਜੁੜਵਾਂ ਪੰਜਾਬੀ ਭਰਾ ਤਨਵੀਰ ਸਿੰਘ (18) ਤੇ ਮਨਵੀਰ ਸਿੰਘ (18) ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਪੱਲੀ ਝਿੱਕੀ ਦੇ 25 ਸਾਲ ਸਰਪੰਚ ਰਹੇ ਨਿਰਮਲ ਸਿੰਘ ਦੇ ਪੋਤਰੇ ਹਨ, ਜਿਹਨਾਂ ਦੇ ਮਾਪੇ ਗੁਰਦੀਪ ਸਿੰਘ /ਰਜਿੰਦਰ ਕੌਰ ਨੇ ਬਹੁਤ ਹੀ ਸ਼ਿੱਦਤ ਨਾਲ ਬੱਚਿਆਂ ਨੂੰ ਇਸ ਮੁਕਾਮ ਉੱਤੇ ਲਿਆਂਦਾ ਹੈ। ਤਨਵੀਰ ਸਿੰਘ ਨੇ ਮੋਦੇਨਾ ਸ਼ਹਿਰ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਵਿੱਚੋਂ 100/100 ਨੰਬਰ ਲਏ ਹਨ, ਜਦਕਿ ਮਨਵੀਰ ਸਿੰਘ ਨੇ 100/98 ਨੰਬਰ ਲੈਕੇ ਇਟਾਲੀਅਨ ਬੱਚਿਆਂ ਨੂੰ ਵੀ ਇਸ ਦੌੜ ਵਿੱਚੋਂ ਪਛਾੜਦੇ ਹੋੲੋ ਸਮੁੱਚੇ ਭਾਰਤੀ ਭਾਈਚਾਰੇ ਲਈ ਮਾਣ ਦਾ ਸਵੱਬ ਬਣੇ ਹਨ। ਇਹ ਦੋਵੇਂ ਭਰਾ ਵੀ ਅਗਲੀ ਪੜ੍ਹਾਈ ਲਈ ਯੂਨੀਵਰਸਿਟੀ ਵੱਲ ਨਵਾਂ ਇਤਿਹਾਸ ਰਚਣ ਜਾ ਰਹੇ ਹਨ।
ਦੱਸਣਯੋਗ ਹੈ ਕਿ ਇਟਲੀ ਵਿੱਚ ਇਹਨਾਂ ਪੰਜਾਬੀਆਂ ਬੱਚਿਆਂ ਦੀ ਪੜ੍ਹਾਈ ਖੇਤਰ ਵਿੱਚ ਪਹਿਲਾ ਨੰਬਰ ਪ੍ਰਾਪਤ ਕਰਕੇ ਮਚਾਈ ਧੂਮ ਦੀ ਸਾਰੇ ਇਟਲੀ ਵਿੱਚ ਗੂੰਜ ਪੈ ਰਹੀ ਹੈ।

ਜਸ਼ਨਦੀਪ ਕੌਰ ਘੋੜ ਸਵਾਰੀ ਵਿੱਚ ਹਾਸਿਲ ਕਰ ਰਹੀ ਹੈ ਦਿਨੋ ਦਿਨ ਪ੍ਰਸਿੱਧੀ

ਕਿਸ਼ਤੀ ਦੇ ਪਲਟਣ ਨਾਲ ਸੱਤ ਦੀ ਮੌਤ ,ਬੱਚਿਆਂ ਸਮੇਤ 10 ਲੋਕ ਲਾਪਤਾ