ਵਿਸ਼ਵ ਸਿਹਤ ਸੰਗਠਨ (WHO) ਨੇ ਹੁਣ ਕੋਰੋਨਾ ਵੈਕਸੀਨ ਬਾਰੇ ਇਕ ਨਵਾਂ ਬਿਆਨ ਜਾਰੀ ਕੀਤਾ ਹੈ। ਦਰਅਸਲ, WHO ਦਾ ਮੰਨਣਾ ਹੈ ਕਿ ਕੋਰੋਨਾ ਵੈਕਸੀਨ ਅਗਲੇ ਸਾਲ ਦੇ ਅੱਧ ਤੱਕ ਨਹੀਂ ਬਣੇਗੀ। ਡਬਲਯੂਐਚਓ ਦੇ ਬੁਲਾਰੇ ਮਾਰਗਰੇਟ ਹੈਰਿਸ ਨੇ ਕਿਹਾ ਕਿ ਅਜੇ ਤੱਕ ਤਕਨੀਕੀ ਕਲੀਨਿਕਲ ਅਜ਼ਮਾਇਸ਼ਾਂ ਵਿਚੋਂ ਜਿੰਨੀਆਂ ਵੀ ਦਵਾਈ ਕੰਪਨੀਆਂ ਵੈਕਸੀਨ ਬਣਾ ਰਹੀਆਂ ਹਨ, ਉਨ੍ਹਾਂ ਵਿਚੋਂ ਅਜੇ ਤੱਕ ਕੋਈ ਵੀ ਘੱਟ ਤੋਂ ਘੱਟ 50 ਪ੍ਰਤੀਸ਼ਤ ਦੇ ਪੱਧਰ ਉਤੇ ਖਰੀ ਨਹੀਂ ਉਤਰੀ।
ਦੂਜੇ ਪਾਸੇ, ਅਮਰੀਕੀ ਸੰਗਠਨ ਸੈਂਟਰ ਫਾਰ ਡਿਜੀਜ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਜਨਤਕ ਸਿਹਤ ਨਾਲ ਜੁੜੀਆਂ ਏਜੰਸੀਆਂ ਨੂੰ ਦੱਸਿਆ ਹੈ ਕਿ ਉਹ ਅਕਤੂਬਰ ਜਾਂ ਨਵੰਬਰ ਤੱਕ ਦੋ ਵੌਕਸੀਨ ਤਿਆਰ ਕਰ ਸਕਦਾ ਹੈ। ਸੀਡੀਸੀ ਵੱਲੋਂ ਪਿਛਲੇ ਹਫ਼ਤੇ ਜਨਤਕ ਸਿਹਤ ਸੰਸਥਾਵਾਂ ਨੂੰ ਭੇਜੇ ਗਏ ਦਸਤਾਵੇਜ਼ਾਂ ਵਿੱਚ ਟੀਕੇ ਨੂੰ ‘ਏ’ ਅਤੇ ‘ਬੀ’ ਨਾਮ ਦਿੱਤਾ ਹੈ।
ਇਸ ਵਿੱਚ ਟੀਕੇ ਨਾਲ ਸਬੰਧਤ ਮਹੱਤਵਪੂਰਣ ਜਾਣਕਾਰੀ ਸ਼ਾਮਲ ਹੈ। ਉਦਾਹਰਣ ਦੇ ਲਈ, ਟੀਕੇ ਦੀ ਖੋਜ ਦੇ ਵਿਚਕਾਰ ਉਨ੍ਹਾਂ ਨੂੰ ਕਿਹੜੇ ਤਾਪਮਾਨ ਉਤੇ ਰੱਖਣਾ ਹੈ। ਇਹ ਮਾਪਦੰਡ ਮਾਡਰਨ ਅਤੇ ਫਾਈਜ਼ਰ ਕੰਪਨੀ ਦੁਆਰਾ ਤਿਆਰ ਵੈਕਸੀਨ ਦੇ ਮਾਪਦੰਡਾਂ ਨਾਲ ਮਿਲਦੇ ਜੁਲਦੇ ਹਨ।
ਇਸ ਦੇ ਨਾਲ ਹੀ, ਅਮਰੀਕਾ ਵਿਚ ਐਸਟਰਾਜ਼ੇਨੇਕਾ ਦੁਆਰਾ ਤਿਆਰ ਕੀਤੀ ਜਾ ਰਹੀ ਕੋਰੋਨਾ ਵੈਕਸੀਨ ਦਾ ਟਰਾਇਲ ਤੀਜੇ ਪੜਾਅ ‘ਤੇ ਪਹੁੰਚ ਗਿਆ ਹੈ। ਕੰਪਨੀ ਦੇ ਅਨੁਸਾਰ ਅਮਰੀਕਾ ਵਿੱਚ 80 ਥਾਵਾਂ ਉਤੇ ਕੁੱਲ 30 ਹਜ਼ਾਰ ਵਾਲੰਟੀਅਰਾਂ ਉਤੇ ਜਾਂਚ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਘੋਸ਼ਣਾ ਕੀਤੀ ਹੈ ਕਿ ਐਸਟਰਾਜ਼ੇਨੇਕਾ ਟੀਕਾ ਟੈਸਟਿੰਗ ਦੇ ਤੀਜੇ ਪੜਾਅ ਉਤੇ ਪਹੁੰਚ ਗਿਆ ਹੈ ਅਤੇ ਉਸ ਵੈਕਸੀਨ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ ਜੋ ਬਹੁਤ ਜਲਦੀ ਕੋਰੋਨਾ ਨਾਲ ਲੜਨ ਲਈ ਵਰਤੀ ਜਾਏਗੀ। ਇਸੇ ਮਹੀਨੇ ਬਾਜ਼ਾਰ ਵਿਚ ਆਉਣ ਦੀ ਉਮੀਦ ਹੈ।