in

ਅਮਰ ਸ਼ਹੀਦ ਸੰਤ ਰਾਮਾਨੰਦ ਜੀ ਅਤੇ ਚਾਰ ਮਰਜੀਵੜਿਆਂ ਨੂੰ ਸ਼ਹੀਦੀ ਸਮਾਗਮ ਮੌਕੇ ਦਿੱਤੀ ਭਾਵਭਿੰਨੀ ਸ਼ਰਧਾਂਜਲੀ

ਰੋਮ (ਇਟਲੀ) (ਕੈਂਥ) – ਸੰਨ 25 ਮਈ 2009 ਨੂੰ ਵਿਆਨਾ (ਅਸਟਰੀਆ) ਦੀ ਧਰਤੀ ‘ਤੇ ਸ਼ਹੀਦ ਹੋਏ ਸੰਤ ਰਾਮਾਨੰਦ ਜੀ ਤੇ ਪੰਜਾਬ (ਭਾਰਤ) ਵਿੱਚ ਸ਼ਹੀਦ ਹੋਏ ਤੇਲੂ ਰਾਮ ਜੀ, ਰਾਜਿੰਦਰ ਕੁਮਾਰ ਜੀ, ਵਿਜੇ ਕੁਮਾਰ ਜੀ, ਬਲਕਾਰ ਜੀ ਦੇ 13ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼ਹੀਦੀ ਸਮਾਗਮ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬਿਓ (ਬਰੇਸ਼ੀਆ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ। ਸਮਾਗਮ ਦੇ ਸ਼ੁਰੂਆਤ ਵਿੱਚ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਚੋਂ ਉਚਾਰੀ ਹੋਈ ਪਾਵਨ ਅੰਮਿ੍ਤ ਬਾਣੀ ਜੀ ਦੇ ਅਖੰਡ ਜਾਪ ਪਾਠਾਂ ਦੇ ਭੋਗ ਗੁਰੂ ਘਰ ਦੇ ਵਜੀਰ ਸ੍ਰੀ ਕੇਵਲ ਕ੍ਰਿਸ਼ਨ ਵਲੋਂ ਪਾਏ ਗਏ. ਉਪੰਰਤ ਕੀਰਤਨ ਦੀਵਾਨ ਸਜਾਏ ਗਏ। ਜਿਸ ਵਿੱਚ ਭਾਈ ਜੀਵਨ ਸਿੰਘ ਦੇ ਜਥੇ ਵੱਲੋਂ ਸੰਤ ਮਹਾਂਪੁਰਸ਼ਾਂ ਦੀ ਯਾਦ ਵਿਚ ਵੈਰਾਗਮਈ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਬਾਣੀ ਨਾਲ ਜੋੜਿਆ।
ਸਟੇਜ ਸਕੱਤਰ ਸ੍ਰੀ ਦੇਸ ਰਾਜ ਅਹੀਰ ਵਲੋਂ ਸਟੇਜ ਦੀ ਕਾਰਵਾਈ ਕਰਦਿਆਂ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਵਲੋਂ ਕੀਤੇ ਮਹਾਨ ਕਾਰਜਾਂ ਬਾਰੇ ਸੰਗਤਾਂ ਨੂੰ ਜਾਗਰੂਕ ਕੀਤਾ। ਗੁਰੂ ਘਰ ਦੇ ਮੁੱਖ ਸੇਵਾਦਾਰ ਅਮਰੀਕ ਦੋਲੀਕੇ ਨੇ ਸੰਤ ਰਾਮਾਨੰਦ ਜੀ ਨੂੰ ਅਤੇ ਉਸੇ ਸੰਘਰਸ਼ ਵਿੱਚ ਸ਼ਹੀਦ ਹੋਏ ਮਾਨਯੋਗ ਤੇਲੂ ਰਾਮ ਜੀ, ਰਾਜਿੰਦਰ ਕੁਮਾਰ ਜੀ, ਵਿਜੇ ਕੁਮਾਰ ਜੀ, ਬਲਕਾਰ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ, ਸਾਨੂੰ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹਨਾ ਚਾਹੀਦਾ ਹੈ ਅਤੇ ਉਸ ਉੱਪਰ ਪਹਿਰਾ ਦੇਣਾ ਚਾਹੀਦਾ ਹੈ. ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਗੁਰੂ ਘਰ ਵਿੱਚ ਸਹਿਯੋਗ ਕਰਨ ਲਈ ਅਤੇ ਗੁਰੂ ਸਾਹਿਬਾਨ ਦੀ ਬਾਣੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ ।
ਸਰਬਜੀਤ ਵਿਰਕ, ਦੀਪਕ ਪਾਲ, ਬੀਬਾ ਕਮਲਜੀਤ ਕੌਰ ਗੋਜਰਾ ਨੇ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਅਤੇ ਉਸ ਸੰਘਰਸ਼ ਵਿੱਚ ਸ਼ਹੀਦ ਹੋਏ ਚਾਰ ਮਰਜੀਵੜਿਆਂ ਨੂੰ ਆਪਣੇ ਵਿਚਾਰਾਂ ਰਾਹੀਂ ਸ਼ਰਧਾ ਦੇ ਫੁੱਲ ਭੇਟ ਕੀਤੇ। ਬੇਬੀ ਨੈਂਨਸੀ, ਜਿਸ ਨੇ ਸਕੂਲ ਵਿੱਚ ਰਵਿਦਾਸੀਆ ਧਰਮ ਉਪਰ ਇਟਾਲੀਅਨ ਭਾਸ਼ਾ ਵਿਚ ਪ੍ਰੋਜੈਕਟ ਤਿਆਰ ਕੀਤਾ, ਨੂੰ ਗੁਰੂ ਘਰ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਗੁਰੂ ਘਰ ਦੇ ਸੇਵਾਦਾਰਾਂ ਵਲੋਂ ਸ਼ਹੀਦੀ ਸਮਾਗਮ ‘ਤੇ ਠੰਡੇ ਅਤੇ ਮਿੱਠੇ ਜਲ ਦੀ ਛਬੀਲ ਲਗਾਈ ਗਈ. ਇਸ ਸਮਾਗਮ ਵਿੱਚ ਸੰਗਤਾਂ ਵੱਲੋਂ ਭਾਰੀ ਸ਼ਮੂਲੀਅਤ ਕੀਤੀ ਗਈ। ਗੁਰੂ ਘਰ ਦੇ ਹਾਜ਼ਰ ਮੈਂਬਰ ਬਲਵੀਰ ਮਾਹੀ, ਦੀਪਕ ਪਾਲ, ਜਸਵਿੰਦਰ ਜੱਸੀ, ਭੁਪਿੰਦਰ ਕੁਮਾਰ, ਕੇਵਲ ਕ੍ਰਿਸ਼ਨ, ਪਰਮਜੀਤ ਗੋਜਰਾ, ਅਨਿਲ ਕੁਮਾਰ ਟੂਰਾ, ਪਰਮਜੀਤ ਸਿੰਘ ਗਿੱਲ, ਰਛਪਾਲ ਪਾਲੋ, ਸੋਨੂੰ ਮਾਹੀ, ਬਲਜੀਤ ਸਿੰਘ, ਮਨੂੰ, ਜਗਜੀਤ ਆਦਿ ਮੌਜੂਦ ਸਨ।

ਕਹਾਣੀਕਾਰ ਸੁਖਜੀਤ ਦਾ ਕਹਾਣੀ ਸੰਗ੍ਰਹਿ ‘ਮੈਂ ਇਨਜੁਆਏ ਕਰਦੀ ਹਾਂ’ ਲੋਕ ਅਰਪਣ

ਸਿੱਖੀ ਸਰੂਪ ਵਿੱਚ ਰਹਿ ਕੇ ਪਾਲ ਸਿੰਘ ਚਲਾ ਰਿਹਾ ਹੈ ਸਕੂਲ ਬੱਸ