in

ਅਯੁੱਧਿਆ ਮਾਮਲੇ ‘ਤੇ ਸੁਪਰੀਮ ਕੋਰਟ ਦਾ ਫੈਸਲਾ ਭਾਰਤ ‘ਚ ਅਮਨ ਤੇ ਸ਼ਾਂਤੀ ਵਿਅਸਥਾ ਨੂੰ ਮਜਬੂਤੀ ਪ੍ਰਦਾਨ ਕਰੇਗਾ

ਦੇਸ਼-ਵਿਦੇਸ਼ ਅੰਦਰ ਕੋਰਟ ਦੇ ਇਤਿਹਾਸਕ ਫੈਸਲੇ ਦਾ ਭਰਪੂਰ ਸਵਾਗਤ

ਮਿਲਾਨ (ਇਟਲੀ) 11 ਨਵੰਬਰ (ਪੱਤਰ ਪ੍ਰੇਰਕ) – ਅਯੁੱਧਿਆ ਜਮੀਨ ਵਿਵਾਦ ਦੇ ਮੁੱਦੇ ‘ਤੇ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਬੈਂਚ ਦੁਆਰਾ ਇਤਿਹਾਸਕ ਫੈਸਲਾ ਸੁਣਾਏ ਜਾਣ ‘ਤੇ ਜਿੱਥੇ ਚਿਰੋਕਣੇ ਚੱਲਦੇ ਆ ਰਹੇ ਵਿਵਾਦ ਦਾ ਕਾਨੂੰਨੀ ਤਰੀਕੇ ਨਾਲ ਖਾਤਮਾ ਹੋ ਗਿਆਾ ਹੈ, ਉੱਥੇ ਕੋਰਟ ਦੇ ਇਸ ਇਤਿਹਾਸਕ ਫੈਸਲੇ ਲਈ ਦੇਸ਼-ਵਿਦੇਸ਼ ਅੰਦਰ ਵੱਸਦੇ ਭਾਰਤੀ ਭਾਈਚਾਰੇ ਦੁਆਰਾ ਭਰਪੂਰ ਸ਼ਾਲਾਘਾ ਵੀ ਕੀਤੀ ਜਾ ਰਹੀ ਹੈ, ਭਾਵੇਂ ਕਿ ਇਹ ਹਿੰਦੂ ਅਤੇ ਮੁਸਲਮਾਨ ਭਾਈਚਾਰੇ ਦੇ ਧਾਰਮਿਕ ਸਥਾਨਾਂ ਦੀ ਸਥਾਪਤੀ ਨੂੰ ਲੈ ਕੇ ਇਕ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਵਿਵਾਦ ਸੀ, ਪ੍ਰੰਤੂ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਜੱਜਾਂ ਦੇ ਬੈਂਚ ਨੇ ਮਾਮਲੇ ਦੀ ਜਾਂਚ ਉਪਰੰਤ ਹਿੰਦੂ ਭਾਈਚਾਰੇ ਨੂੰ ਜਮੀਨ ਸੌਂਪਦਿਆਂ ਇੱਥੇ ਮੰਦਰ ਬਣਾਏ ਜਾਣ ਦੀ ਇਜਾਜਤ ਦੇ ਦਿੱਤੀ ਹੈ। ਇਸੇ ਪ੍ਰਕਾਰ ਕੋਰਟ ਦੁਆਰਾ ਮੁਸਲਮਾਨ ਭਾਈਚਾਰੇ ਦੀਆਂ ਭਾਵਨਾਵਾਂ ਦੀ ਵੀ ਕਦਰ ਕਰਦਿਆਂ ਉਨ੍ਹਾਂ ਨੂੰ ਅਯੁੱਧਿਆ ਵਿੱਚ ਹੀ ਮਸਜਿਦ ਦੇ ਨਿਰਮਾਣ ਲਈ 5 ਏਕੜ ਜਮੀਨ ਦਿੱਤੇ ਜਾਣ ਲਈ ਵੀ ਫੈਸਲਾ ਕੀਤਾ ਗਿਆ ਹੈ। ਇਸੇ ਪ੍ਰਕਾਰ ਸੁਪਰੀਮ ਕੋਰਟ ਦੇ ਇਸ ਇਤਿਹਾਸਕ ਫੈਸਲੇ ਦੀ ਹਿੰਦੂ ਤੇ ਮੁਸਲਮਾਨ ਦੋਹਾਂ ਭਾਈਚਾਰਿਆਂ ਦੁਆਰਾ ਭਰਪੂਰ ਸ਼ਾਲਾਘਾ ਵੀ ਕੀਤੀ ਜਾ ਰਹੀ ਹੈ। ਕੋਰਟ ਦੁਆਰਾ ਅਯੁੱਧਿਆ ‘ਚ ਮੰਦਰ ਦੇ ਨਿਰਮਾਣ ਲਈ ਸਰਕਾਰ ਨੂੰ ਇਕ ਟਰਸਟ ਬਨਾਉਣ ਦੀ ਵੀ ਹਦਾਇਤ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਹ ਵਿਵਾਦ 1992 ਤੋਂ ਚੱਲਿਆ ਆ ਰਿਹਾ ਸੀ। ਉੱਧਰ ਦੂਜੇ ਪਾਸੇ ਕੋਰਟ ਦੇ ਇਸ ਫੈਸਲੇ ਨੂੰ ਦੇਸ਼ ਵਿਦੇਸ਼ ਅੰਦਰ ਵੱਸਦੇ ਭਾਰਤੀ ਭਾਈਚਾਰੇ ਦੁਆਰਾ ਭਾਰਤ ‘ਚ ਅਮਨ ਤੇ ਸ਼ਾਂਤੀ ਦੀ ਕੜ੍ਹੀ ਵਜੋਂ ਇਕ ਇਤਿਹਾਸਕ ਫੈਸਲਾ ਦੱਸਿਆ ਗਿਆ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਦੇਸ਼ ਵਿਦੇਸ਼ ‘ਚ ਪ੍ਰਕਾਸ਼ ਪੁਰਬ ਨੂੰ ਲੈ ਕੇ ਉਤਸ਼ਾਹ