ਵਿਚੈਂਸਾ (ਇਟਲੀ) 1 ਜੁਲਾਈ (ਪੱਤਰ ਪ੍ਰੇਰਕ) – ਇਟਲੀ ਦੇ ਖੇਡ ਖੇਤਰ ਅਤੇ ਸਮਾਜਿਕ ਭਲਾਈ ਦੀ ਮਾਣਮੱਤੀ ਸਖਸ਼ੀਅਤ ਸ਼੍ਰੀ ਅਸ਼ੋਕ ਕੁਮਾਰ ਧੁੰਨਾਂ ਨੁੰ ਉਦੋਂ ਗਹਿਰਾ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੇ ਛੋਟੇ ਭਰਾ ਸ਼੍ਰੀ ਲਖਵੀਰ ਚੰਦ (ਉਮਰ 54 ਸਾਲ) ਇਸ ਫਾਨੀ ਸੰਸਾਰ ਨੂੰ ਛੱਡ ਗਏ। ਸ਼੍ਰੀ ਲਖਵੀਰ ਚੰਦ ਨੂੰ ਕੁਝ ਦਿਨ ਪਹਿਲਾਂ ਹਾਰਟ ਅਟੈਕ ਹੋਇਆ ਸੀ ਅਤੇ ਉਹ ਜੇਰੇ ਇਲਾਜ ਸਨ। ਭਾਵੇਂ ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਦਿਨ ਰਾਤ ਇਕ ਕੀਤਾ, ਪ੍ਰੰਤੂ ਕਿਸਮਤ ਨੂੰ ਕੁਝ ਹੋਰ ਮਨਜੂਰ ਸੀ, ਅਤੇ ਸ਼੍ਰੀ ਲਖਵੀਰ ਚੰਦ ਪ੍ਰਾਣ ਤਿਆਗ ਗਏ। ਸ਼੍ਰੀ ਲਖਵੀਰ ਚੰਦ ਦੇ ਬੇਵਕਤ ਤੁਰ ਜਾਣ ‘ਤੇ ਇਟਲੀ ਦੇ ਖੇਡ ਖੇਤਰ ਅਤੇ ਸਮਾਜਿਕ, ਰਾਜਨੀਤਕ ਤੇ ਧਾਰਮਿਕ ਖੇਤਰ ਦੀਆਂ ਅਨੇਕਾਂ ਸਖਸ਼ੀਅਤਾਂ ਦੁਆਰਾ ਸ਼੍ਰੀ ਧੁੰਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ਼ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਅਸ਼ੋਕ ਕੁਮਾਰ ਧੁੰਨਾਂ ਨੂੰ ਸਦਮਾ, ਭਰਾ ਲਖਵੀਰ ਚੰਦ ਨਹੀਂ ਰਹੇ
