in

ਆਓ ਆਪਣੇ ਵੋਟ ਦੀ ਸਹੀ ਵਰਤੋ ਕਰਕੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਬੁਲੰਦ ਕਰੀਏ – ਵਰਖਾ ਦੁੱਗਲ

ਰੋਮ (ਕੈਂਥ) – ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਸ੍ਰੀ ਗੁਰੂ ਰਵਿਦਾਸ ਟੈਂਪਲ ਮਨਤੈਕੀਓ ਮਾਜੋਰੇ (ਵਿਚੈਂਸਾ) ਵਿਖੇ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਗਏ। ਭੋਗ ਪੈਣ ਤੋ ਉਪਰੰਤ ਉੱਘੇ ਅੰਬੇਦਕਰੀ ਭੈਣ ਵਰਖਾ ਦੁੱਗਲ ਜਰਮਨ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸਨ, ਨੇ ਬਾਵਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਵਲੋਂ ਕੀਤੇ ਹੋਏ ਸੰਘਰਸ਼ ਬਾਰੇ ਅਤੇ ਬਾਵਾ ਸਾਹਿਬ ਜੀ ਦੇ ਜੀਵਨ ਤੇ ਆਪਣੇ ਵੱਡਮੁੱਲੇ ਵਿਚਾਰ ਸੰਗਤਾਂ ਦੇ ਸਨਮੁੱਖ ਰੱਖੇ ਅਤੇ ਨਾਲ ਹੀ ਸਾਰੀਆ ਸੰਗਤਾਂ ਨੂੰ ਬਾਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਲਈ ਸੰਗਤਾਂ ਨੂੰ ਪ੍ਰੇਰਤ ਕੀਤਾ।
ਭੈਣ ਵਰਖਾ ਦੁੱਗਲ ਨੇ ਹਾਜ਼ਰੀਨ ਸੰਗਤ ਨੂੰ ਬਾਬਾ ਸਾਹਿਬ ਜੀ ਦੇ ਮਿਸ਼ਨ ਦਾ ਸੁਪਨਾ ਸਾਕਾਰ ਕਰਨ ਦਾ ਸੌਖਾ ਤਰੀਕਾ ਸੱਤਾ ਦੇ ਭਾਗੀਦਾਰ ਬਣਨ ਵੱਲ ਇਸ਼ਾਰਾ ਕਰਕੇ ਕਿਹਾ, ਹੁਣ ਇੱਕ ਵਾਰ ਫਿਰ ਸਮਾਂ ਤੁਹਾਨੂੰ ਰਾਜਾ ਬਣਾਉਣ ਵਾਲਾ ਆ ਰਿਹਾ ਹੈ। ਆਓ ਆਪਣੇ ਵੋਟ ਦੀ ਸਹੀ ਵਰਤੋ ਕਰਕੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਬੁਲੰਦ ਕਰੀਏ। ਇਸ ਮਹਾਂ ਪ੍ਰੀ ਨਿਰਵਾਣ ਤੇ ਜਿੱਥੇ ਭੈਣ ਵਰਖਾ ਦੁੱਗਲ ਨੇ ਬਾਵਾ ਸਾਹਿਬ ਜੀ ਪੂਰੇ ਜੀਵਨ ਦੇ ਸੰਘਰਸ਼ ਨੂੰ ਸੰਗਤਾਂ ਦੇ ਸਾਹਮਣੇ ਰੱਖਿਆ, ਉੱਥੇ ਨਾਲ ਨਾਲ ਭਾਰਤ ਰਤਨ ਬਾਵਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਵੈਲਫੇਅਰ ਐਸੋਸੀਏਸ਼ਨ ਇਟਲੀ ਦੇ ਮੈਂਬਰ ਸਹਿਬਾਨਾਂ ਨੇ ਵੀ ਆਪਣੇ ਵੱਡਮੁੱਲੇ ਵਿਚਾਰਾਂ ਰਾਹੀਂ ਸੰਗਤਾਂ ਨਾਲ ਸਾਂਝ ਪਾ ਕੇ ਬਾਵਾ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਤੇ ਫਰਾਂਸ ਤੋਂ ਆਏ ਹੋਏ ਗਾਇਕ ਰਜਤ ਮੱਲ ਨੇ ਵੀ ਇਕ ਸ਼ਬਦ ਦੀ ਹਾਜਰੀ ਲਗਵਾ ਕੇ ਬਾਵਾ ਸਾਹਿਬ ਜੀ ਨੂੰ ਆਪਣੇ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਆਏ ਹੋਏ ਬੁਲਾਰਿਆਂ ਨੂੰ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ।

ਰੀਐਂਟਰੀ ਵੀਜ਼ਾ, ਬੇਵੱਸ ਭਾਰਤੀਆਂ ਨੇ ਭਾਰਤੀ ਅੰਬੈਸੀ ਰੋਮ ਦੇ ਰਾਜਦੂਤ ਨੂੰ ਲਾਈ ਮਦਦ ਦੀ ਗੁਹਾਰ

ਤੇਰਾਨੋਵਾ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਗਿਆ ਗੁਰਮਤਿ ਸਮਾਗਮ