in

ਇਟਲੀ : ਰੁਜਗਾਰ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ

ਇਟਲੀ ਵਿਚ ਕਮਰਸ਼ੀਅਲ ਟਰੱਕ ਅਤੇ ਟਰਾਲਾ ਚਲਾਉਣ ਦੇ ਚਾਹਵਾਨ ਡਰਾਈਵਰਾਂ ਲਈ ਇਟਾਲੀਅਨ ਟਰਾਂਸਪੋਰਟ ਵਲੋਂ ਰੁਜਗਾਰ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ. ਕੰਪਨੀ ਦੇ ਜੀ ਐਮ ਆਂਜੇਲੋ ਐਫਫੇ ਅਤੇ ਰੈਕਰੂਟਮੈਂਟ ਚੀਫ ਵਰਿੰਦਰ ਕੌਰ ਧਾਲੀਵਾਲ ਨੇ ਸਾਂਝੇ ਤੌਰ ਤੇ ਭਾਰਤੀ ਅਤੇ ਪਾਕਿਸਤਾਨੀ ਨਾਗਰਿਕਾਂ ਨੂੰ ਟਰੱਕ ਅਤੇ ਟਰਾਲਾ ਚਲਾਉਣ ਲਈ ਕੰਮ ਤੇ ਆਉਣ ਦਾ ਸੱਦਾ ਦਿੱਤਾ ਹੈ. ਮੁਢਲੀਆਂ ਜਰੂਰਤਾਂ ਤਹਿਤ ਕੰਮ ਕਰਨ ਦੇ ਇੱਛੁਕ ਵਿਅਕਤੀਆਂ ਕੋਲ ਲਾਇਸੈਂਸ (ਪਤੇਨਤੇ) ਚੀ ਏ (CE) ਅਤੇ ਚੀ ਕੁ ਚੀ (CQC) ਹੋਣਾ ਲਾਜਮੀ ਹੈ. ਕੰਪਨੀ ਵਲੋਂ ਭਰੋਸਾ ਪਾਕੇ ਕੰਟਰੈਕਟ ਦਾ ਭਰੋਸਾ ਦਿਵਾਇਆ ਗਿਆ ਹੈ. 31 ਅਗਸਤ 2021 ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ BHV ਸਰਵਿਸਿਜ਼, Viale Umberto 1, Latina ਵਿਖੇ ਕਰਵਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦੇਣ ਅਤੇ ਕੰਮ ਦੀਆਂ ਦਰਖਾਸਤਾਂ ਜਮਾਂ ਕਰਵਾਉਣ ਸੰਬੰਧੀ ਸੈਮੀਨਾਰ ਇਟਲੀ ਦੇ ਸ਼ਹਿਰ ਲਾਤੀਨਾ ਵਿਖੇ ਕਰਵਾਇਆ ਜਾ ਰਿਹਾ ਹੈ. ਇਸ ਦੌਰਾਨ ਕੰਪਨੀ ਦੇ ਨੁਮਾਇੰਦੇ ਟਰਾਂਸਪੋਰਟ ਅਤੇ ਇਸਦੀ ਕਾਰਜਸ਼ੈਲੀ ਬਾਰੇ ਜਾਣਕਾਰੀ ਦੇਣਗੇ. ਇਸ ਸੈਮੀਨਾਰ ਵਿਚ ਭਾਗ ਲੈਣ ਦੇ ਇੱਛੁਕ ਵਟਸਅਪ ਰਾਹੀਂ ਜਾਂ ਸਿੱਧੀ ਕਾਲ ਰਾਹੀਂ 328 0044989 ਤੇ ਅਪਾਇਂਟਮੈਂਟ ਬੁੱਕ ਕਰਵਾਉਣ। ਦੂਰ ਦੁਰਾਡੇ ਰਹਿਣ ਵਾਲੇ ਆਪਣੀ ਕੰਮ ਦੀ ਦਰਖ਼ਾਸਤ bhv servicesitalia@gmail.com ਈ-ਮੇਲ ਰਾਹੀਂ ਭੇਜ ਸਕਦੇ ਹਨ. ਕੰਮ ਇਟਲੀ ਦੇ ਸਾਰੇ ਸ਼ਹਿਰਾਂ ਵਿਚ ਉਪਲਬਧ ਕਰਵਾਇਆ ਜਾਵੇਗਾ ਅਤੇ ਰੈਸੀਡੈਂਸ ਬਦਲਣ ਤੇ ਕਿਸੇ ਤਰਾਂ ਦਾ ਦਬਾਅ ਕੰਪਨੀ ਦੁਆਰਾ ਨਹੀਂ ਹੋਵੇਗਾ।

ਤੇਰਨੀ-ਨਾਰਨੀ ਦੀਆਂ ਪੰਜਾਬਣਾਂ ਨੇ ਤੀਆਂ ਦੇ ਮੇਲੇ ‘ਚ ਨੱਚ-ਨੱਚ ਹਿਲਾ ਦਿੱਤੀ ਇਟਲੀ

ਕਾਬੁਲ ਹਵਾਈ ਅੱਡੇ ਉਪਰ ਫਿਰ ਹੋ ਸਕਦਾ ਹੈ ਛੇਤੀ ਹਮਲਾ