in

ਇਟਲੀ ‘ਚ ਆਖਿਰ ਕੌਣ ਫੜੂ ਬੇਵੱਸ ਪੰਜਾਬੀਆਂ ਦੀ ਬਾਂਹ?

ਮਿਲਾਨ (ਇਟਲੀ) 4 ਜੂਨ (ਸਾਬੀ ਚੀਨੀਆਂ) – ਇਟਲੀ ਸਰਕਾਰ ਵੱਲੋਂ 5 ਲੱਖ ਗੈਰਕਾਨੂੰਨੀ ਵਿਦੇਸ਼ੀਆਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਨਾਲ ਪੰਜਾਬੀ ਨੌਜਵਾਨਾਂ ਦੇ ਚਿਹਰਿਆਂ ‘ਤੇ ਪੱਕੇ ਹੋਣ ਦੀ ਖੁਸ਼ੀ ਨੂੰ ਤਾਂ ਵੇਖਿਆ ਜਾ ਸਕਦਾ ਹੈ, ਪਰ ਨਾਲ ਦੀ ਨਾਲ ਉਨ੍ਹਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ, ਜਿਨ੍ਹਾਂ ਕੋਲ ਪਾਸਪੋਰਟ ਨਹੀਂ ਹਨ। ਭਾਰਤੀ ਅੰਬੈਸੀ ਮਿਆਦ ਮੁੱਕ ਚੁੱਕੇ ਪਾਸਪੋਰਟ ਤਾ ਰੀਨਿਊ ਕਰ ਰਹੀ ਹੈ, ਪਰ ਜਿਨ੍ਹਾਂ ਦੇ ਪੁਰਾਣੇ ਪਾਸਪੋਰਟ ਗੁੰਮ ਹੋ ਗਏ ਜਾਂ ਇਟਲੀ ਆਉਣ ਮੌਕੇ ਏਜੰਟਾਂ ਨੇ ਖੋਹ ਲੈਏ ਸਨ, ਉਨ੍ਹਾਂ ਦੀ ਬਾਂਹ ਫੜ੍ਹਨ ਨੂੰ ਕੋਈ ਵੀ ਤਿਆਰ ਨਹੀਂ ਹੋ ਰਿਹਾ।
ਗੁੰਮ ਹੋਏ ਪਾਸਪੋਰਟ ਨੂੰ ਅਪਲਾਈ ਕਰਨ ਵਾਲਿਆਂ ਤੋਂ ਰੋਮ ਤੇ ਮਿਲਾਨ ਜਰਨਲ ਕੌਂਸਲੇਟ ਵੱਲੋਂ ਪੁਲਿਸ ਰਿਪੋਰਟ ਦੀ ਮੰਗ ਕੀਤੀ ਜਾ ਰਹੀ ਹੈ, ਜੋ ਕਿ ਗੈਰਕਾਨੂੰਨੀ ਢੰਗ ਨਾਲ ਰਹਿਣ ਵਾਲਿਆਂ ਲਈ ਬਹੁਤ ਮੁਸ਼ਕਿਲ ਕੰਮ ਹੈ। ਜਿਸ ਕਰ ਕੇ ਬਹੁਤੇ ਪੰਜਾਬੀ ਨੌਜਵਾਨਾਂ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ। ਇਹ ਗੱਲ ਤਾਂ ਪੱਕੀ ਹੈ ਜੇ ਇਨ੍ਹਾਂ ਲੋੜਵੰਦਾਂ ਕੋਲ ਇਸ ਮੌਕੇ ਭਾਰਤੀ ਪਾਸਪੋਰਟ ਨਾ ਹੋਇਆ ਤਾਂ ਪੱਕੇ ਨਹੀਂ ਹੋ ਸਕਦੇ। ਭਾਰਤੀ ਨੌਜਵਾਨ ਜੇ ਪੁਲਿਸ ਰਿਪੋਰਟ ਲਿਖਾਉਣ ਲਈ ਥਾਣੇ ਜਾਂਦੇ ਹਨ, ਤਾਂ ਪੁਲਿਸ ਗ੍ਰਿਫਤਾਰ ਕਰਕੇ ਉਂਗਲਾਂ ਦੇ ਨਿਸ਼ਾਨ ਲੈਣ ਤੋਂ ਬਾਅਦ ਦੇਸ਼ ਨਿਕਾਲਾ ਦੇ ਹੁਕਮ ਦੇ ਰਹੀ ਹੈ।
ਪ੍ਰੈੱਸ ਨਾਲ ਗੱਲਬਾਤ ਕਰਦਿਆਂ ਅਜਿਹੇ ਕਈ ਵਿਅਕਤੀਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਾਸਪੋਰਟ ਲੋਸਟ (ਗੁੰਮ) ਰਿਪੋਰਟ ਤੋਂ ਬਿਨਾਂ ਬਣਾ ਕੇ ਦਿੱਤੇ ਜਾਣ, ਤਾਂ ਜੋ ਅਗਲੀ ਪ੍ਰਕਿਰਿਆ ਸੁਖਾਲੀ ਹੋ ਸਕੇ। ਇਨ੍ਹਾਂ ਵਿਅਕਤੀਆਂ ਦਾ ਕਹਿਣਾ ਹੈ ਕਿ, ਜੇ ਉਹ ਪਾਸਪੋਰਟ ਬਨਾਉਣ ਲਈ ਪੁਲਿਸ ਥਾਣਿਆਂ ਵਿਚ ਧੱਕੇ ਖਾਂਦੇ ਰਹੇ ਤਾਂ ਪੇਪਰ ਬਨਾਉਣ ਲਈ ਲੌਂੜੀਂਦੀ ਕਾਰਵਾਈ ਵੱਲ ਧਿਆਨ ਕਦੋਂ ਦੇ ਪਾਉਣਗੇ।

ਜੂਨ 84 ਘੱਲੂਘਾਰਾ ‘ਤੇ ਪਾਬੰਦੀ ਲਾਉਣ ਦਾ ਮਾਮਲਾ

ਏਂਜੇਲਾ ਮਰਕੇਲ ਨੇ, ਜੀ – 7 ਦੀ ਬੈਠਕ ਵਿੱਚ ਹਿੱਸਾ ਲੈਣ ਦਾ ਸੱਦਾ ਠੁਕਰਾਇਆ