ਮਿਲਾਨ (ਇਟਲੀ) (ਸਾਬੀ ਚੀਨੀਆਂ) – ਇੰਗਲੈਡ ਤੋ ਬਾਅਦ ਇਟਲੀ ਯੂਰਪ ਦਾ ਅਜਿਹਾ ਦੇਸ਼ ਹੈ ਜਿਸ ਵਿਚ ਸਿੱਖ ਬੜੀ ਵੱਡੀ ਤਦਾਦ ਵਿਚ ਰਹਿੰਦੇ ਹਨ ਤੇ ਧਰਮ ਨੂੰ ਕਾਨੂੰਨੀ ਤੌਰ ਤੇ ਮਾਨਤਾ ਦਿਵਾਉਣ ਲਈ ਸਿਰ ਤੋੜ ਯਤਨ ਕਰ ਰਹੇ ਹਨ. ਸਿੱਖ ਧਰਮ ਦੀ ਰਜਿਸਟੇਸ਼ਨ ਲਈ ਲੋੜੀਦੀਆਂ ਕੋਸ਼ਿਸ਼ਾਂ ਕਰਨ ਵਾਲੇ ਸਿੱਖ ਆਗੂਆਂ ਦੀ ਮਿਹਨਤ ਨੂੰ ਮੁੱਖ ਰੱਖਕੇ “ਯੂਰਪ ਨਿਊਜ ਟੀ ਵੀ ਵੱਲੋ ਵਿਸ਼ੇਸ਼ ਤੌਰ ਤੇ ਸਨਮਾਨ੍ਹਿਤ ਕਰਕੇ ਕੌਮ ਦੀ ਚੜ੍ਹਦੀ ਕਲ੍ਹਾ ਲਈ ਆਰੰਭ ਕੀਤੇ ਕਾਰਜਾਂ ਨੂੰ ਨੇਪਰੇ ਚੜ੍ਹਾਉਣ ਲਈ ਅਰਦਾਸ ਬੇਨਤੀ ਕੀਤੀ ਗਈ।
ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਤੇ ਗੁਰਦੁਆਰਾ ਭਗਤ ਰਵਿਦਾਸ ਸਿੰਘ ਸਭਾ ਲਵੀਨੀੳ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ “ਯੂਰਪ ਨਿਊਜ ਪੰਜਾਬੀ ਟੀਵੀ ਦੀ ਸਮੁੱਚੀ ਟੀਮ ਵੱਲੋ ਸੁਰਿੰਦਰਜੀਤ ਸਿੰਘ ਪੰਡੋਰੀ ਮੁੱਖ ਸੇਵਾਦਾਰ ਗੁਰਦੁਆਰਾ ਸਿੰਘ ਸਭਾ ਫਲੇਰੋ (ਬ੍ਰੇਸ਼ੀਆ) ਰਵਿੰਦਰਜੀਤ ਸਿੰਘ ਬੱਸੀ ਪ੍ਰਧਾਨ “ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ, ਸੁਖਦੇਵ ਸਿੰਘ ਕੰਗ ਪ੍ਰਧਾਨ ਇੰਡੀਅਨ ਸਿੱਖ ਕਮਿਨਊਟੀ, ਜੁਝਾਰ ਸਿੰਘ ਉੱਘੇ ਕਾਰੋਬਾਰੀ, ਹਰਪ੍ਰੀਤ ਸਿੰਘ ਜੀਰ੍ਹਾ ਤੈਰਾਨੋਵਾ (ਆਰੈਸੋ) ਅਤੇ ਹਰਕੀਤ ਸਿੰਘ ਮਾਧੋਝੰਡਾ ਨੂੰ ਗਿਆਨੀ ਦਲਬੀਰ ਸਿੰਘ, ਸਾਬੀ ਚੀਨੀਆ (ਯੂਰਪ ਨਿਊਜ ਟੀ ਵੀ) ਭਾਈ ਅਜੀਤ ਸਿੰਘ ਥਿੰਦ ਤੇ ਸੁਖਜਿੰਦਰ ਸਿੰਘ ਕਾਲਰੂ ਵੱਲੋ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਉਨਾਂ ਵੱਲੋ ਨਿਭਾਈਆ ਜਾ ਰਹੀਆ ਜਿੰਮੇਵਾਰੀਆ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਹਰਭਜਨ ਸਿੰਘ ਸੋਨੀ, ਅਮਰਜੀਤ ਸਿੰਘ, ਪ੍ਰੀਤਮ ਮਾਣਕੀ, ਮੇਹਰ ਸਿੰਘ, ਭਗਵੰਤ ਸਿੰਘ ਕੰਗ, ਯੂਥ ਆਗੂ ਦਵਿੰਦਰ ਸਿੰਘ ਚੰਦੀ ਬਲਕਾਰ ਸਿੰਘ ਆਦਿ ਵੀ ਉਚੇਚੇ ਤੌਰ ਤੇ ਮੌਜੂਦ ਸਨ ਜਿੰਨ੍ਹਾ ਵੱਲੋ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਧਰਮ ਦੀ ਰਜਿਸਟੇਸ਼ਨ ਲਈ ਆਰੰਭ ਕੀਤੇ ਕਾਰਜਾਂ ਲਈ ਇਟਲੀ ਦੀਆਂ ਸਮੁੱਚੀਆ ਸਿੱਖ ਸੰਗਤਾਂ ਦਾ ਸਹਿਯੋਗ ਉਨਾਂ ਦੇ ਨਾਲ ਹੈ।