in

ਇਟਲੀ ਤੋਂ ਵਿਸ਼ੇਸ਼ ਵਫਦ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮਿਲਿਆ

ਪੰਜਾਬੀ ਨੌਜਵਾਨਾਂ ਦੀ ਮਦਦ ਲਈ ਕੀਤਾ ਧੰਨਵਾਦ

ਮਿਲਾਨ (ਇਟਲੀ) 21 ਜੁਲਾਈ (ਸਾਬੀ ਚੀਨੀਆਂ) – ਜਿਸ ਦਿਨ ਇਟਲੀ ਸਰਕਾਰ ਵੱਲੋਂ ਗੈਰਕਾਨੂੰਨੀ ਵਿਦੇਸ਼ੀ ਕਾਮਿਆਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਗਿਆ ਸੀ ਤਾਂ ਕੋਈ 20 ਹਜਾਰ ਦੇ ਕਰੀਬ ਭਾਰਤੀ ਲੋਕਾਂ ਦੀ ਜਾਨ ਮੁੱਠੀ ਵਿਚ ਆ ਗਈ ਸੀ। ਜਿਨ੍ਹਾਂ ਕੋਲ ਪੇਪਰ ਭਰਨ ਲਈ ਲੌਂੜੀਂਦੇ ਭਾਰਤੀ ਪਾਸਪੋਰਟ ਨਹੀ ਸਨ, ਪਰ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਔਖੀ ਘੜ੍ਹੀ ਵਿਚ ਵਿਦੇਸ਼ ਮੰਤਰੀ ਅਤੇ ਅੰਬੈਸਡਰ ਸ੍ਰੀਮਤੀ ਰੀਨਤ ਸੰਧੂ ਨਾਲ ਗੱਲਬਾਤ ਕਰਕੇ ਭਾਰਤੀ ਲੋਕਾਂ ਦੀ ਜੋ ਮਦਦ ਕੀਤੀ ਸੀ। ਉਸ ਲਈ ਇਟਲੀ ਤੋਂ ਪਿੰਡ ਬਾਦਲ ਪਹੁੰਚੇ ਇਕ ਵਫਦ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਬੀਬੀ ਬਾਦਲ ਨੇ ਵਫਦ ਨੂੰ ਜੀ ਆਇਆਂ ਆਖਦਿਆ ਕਿਹਾ ਕਿ, ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਪੰਜਾਬ ਦੀ ਅਸਲ ਤਾਕਤ ਹਨ, ਜੋ ਹਰ ਦੁੱਖ ਵਿਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ।
ਇਸ ਮਾਮਲੇ ਨੂੰ ਉਠਾਉਣ ਵਾਲੇ ਨੌਜਵਾਨ ਆਗੂ ਲਖਵਿੰਦਰ ਸਿੰਘ ਡੋਗਰਾਵਾਲਾ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਬੀਬੀ ਬਾਦਲ ਨੂੰ ਇਟਲੀ ਆਉਣ ਦਾ ਸੱਦਾ ਪੱਤਰ ਵੀ ਦਿੱਤਾ। ਇਸ ਮੌਕੇ ਲਖਵਿੰਦਰ ਸਿੰਘ (ਇਟਲੀ) ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਡੋਗਰਾਵਾਲਾ ਨੇ ਦੱਸਿਆ ਕਿ, ਇਸ ਮਸਲੇ ਨੂੰ ਹੱਲ ਕਰਵਾਉਣ ਲਈ ਬੀਬੀ ਹਰਸਿਮਰਤ ਕੌਰ ਬਾਦਲ ਨੇ ਜੋ ਭੂਮਿਕਾ ਨਿਭਾਈ, ਉਸ ਲਈ ਉਹ ਸੀਨੀਅਰ ਅਕਾਲੀ ਮਨਿੰਦਰ ਸਿੰਘ ਸਿਰਸਾ, ਬੀਬੀ ਜਗੀਰ ਕੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਅਹਿਮ ਰੋਲ ਰਿਹਾ। ਜਿਨ੍ਹਾਂ ਨੇ ਭਾਜਪਾ ਸਰਕਾਰ ਤੱਕ ਪਹੁੰਚ ਕਰ ਕੇ ਪੰਜਾਬੀ ਨੌਜਾਵਨਾਂ ਨੂੰ ਪੱਕੇ ਹੋਣ ਲਈ ਲੌਂੜੀਦੇ ਪਾਸਪੋਰਟ ਦਿਵਾਉਣ ਵਿਚ ਮਦਦ ਕੀਤੀ ਹੈ।

ਕਿਆਂਪੋ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਮਨਾਈ

ਵੇਰੋਨਾ : ਸ਼੍ਰੋਮਣੀ ਅਕਾਲੀ ਦਲ (ਬ) ਦੇ ਮੈਂਬਰਾਂ ਦੀ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਹੋਈ