in

ਇਟਲੀ ਦੀ ਸਮਾਜ ਭਲਾਈ ਸੰਸਥਾ ਵਲੋਂ ਖੇਤੀ ਆਰਡੀਨੈਂਸ ਦੇ ਖਿਲਾਫ ਭਾਰਤੀ ਅੰਬੈਂਸੀ ਰੋਮ ਦੇ ਰਾਜਦੂਤ ਨੂੰ ਦਿੱਤਾ ਗਿਆ ਮੈਮੋਰੈਂਡਮ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ ) ਭਾਰਤ ਸਰਕਾਰ ਵਲੋਂ ਪਾਸ ਕੀਤੇ ਖੇਤੀ ਆਰਡੀਨੈਂਸ ਬਿੱਲਾਂ ਦੇ ਖਿਲਾਫ ਜਿੱਥੇ ਭਾਰਤ ਪੰਜਾਬ ਵਿੱਚ ਵਿਰੋਧ ਦੀ ਲਹਿਰ ਚੱਲ ਰਹੀ ਹੈ ਉਥੇ ਵੱਖ-ਵੱਖ ਵਿਦੇਸ਼ਾਂ ਵਿੱਚ ਵੀ ਵਸਦੇ ਪੰਜਾਬੀਆਂ ਵਲੋਂ ਕਿਸਾਨਾਂ ਦੇ ਹੱਕ ਵਿੱਚ ਅਤੇ ਖੇਤੀ ਆਰਡੀਨੈਂਸ ਦੇ ਖਿਲਾਫ ਭਾਰੀ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ ਇਸੇ ਲੜੀ ਦੇ ਤਹਿਤ ਇਟਲੀ ਦੀ ਸਮਾਜ ਸੇਵੀ ਸੰਸਥਾਂ “ਆਸ ਦੀ ਕਿਰਨ” ਵਲੋਂ ਭਾਰਤੀ ਅੰਬੈਂਸੀ ਰੋਮ ਵਿਖੇ ਮੌਜੂਦਾ ਰਾਜਦੂਤ ਮੈਡਮ ਡਾ ਨੀਨਾ ਮਲਹੋਤਰਾ ਜੀ ਨੂੰ ਇੱਕ ਮੰਗ ਪੱਤਰ ਮੰਮਰੈਡਮ ਸੋਂਪਿਆ ਗਿਆ ਹੈ , ਸੰਸਥਾ ਦੇ ਮੈਂਬਰਾਂ ਅਤੇ ਹੋਰ ਭਾਰਤੀ ਭਾਈਚਾਰੇ ਦੇ ਲੋਕਾਂ ਵਲੋਂ ਇੱਕ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ,ਇਸ ਸੰਬੰਧੀ ਸੰਸਥਾ ਦੇ ਮੈਂਬਰਾਂ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿ ਭਾਰਤ ਸਰਕਾਰ ਵੱਲੋਂ ਦੇਸ ਦੇ ਕਿਸਾਨਾਂ ਦੇ ਲਈ ਜੋ ਖੇਤੀ ਆਰਡੀਨੈਂਸ ਬਿੱਲ ਪਾਸ ਕੀਤੇ ਗਏ ਹਨ ਅਸੀਂ ਸਮਾਜ ਸੇਵੀ ਸੰਸਥਾ ਦੇ ਤੌਰ ਤੇ ਪੂਰਨ ਤੌਰ ਤੇ ਇਸ ਬਿੱਲ ਦਾ ਵਿਰੋਧ ਕਰਦੇ ਹਾਂ ਉਨ੍ਹਾਂ ਕਿਹਾ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਇੱਕ ਮੰਮਰੈਡਮ ਮਾਣਯੋਗ ਰਾਜਦੂਤ ਮੈਡਮ ਡਾ.ਨੀਨਾ ਮਲਹੋਤਰਾ ਜੀ ਦੀ ਅਗਵਾਈ ਹੇਠ ਭਾਰਤ ਸਰਕਾਰ ਲਈ ਦਿੱਤਾ ਗਿਆ ਹੈ ਅਤੇ ਸਾਨੂੰ ਰੋਮ ਅੰਬੈਸੀ ਦੇ ਰਾਜਦੂਤ ਵਲੋਂ ਪੂਰਨ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਇਟਲੀ ਵਿੱਚ ਵਸਦੇ ਸਮੂਹ ਭਾਰਤੀ ਭਾਈਚਾਰੇ ਦੀ ਇਸ ਮੰਗ ਨੂੰ ਭਾਰਤ ਸਰਕਾਰ ਤੱਕ ਪਹੁੰਚਾੳੁਣਗੇ, ਅਤੇ ਦੂਜੇ ਪਾਸੇ ਭਾਰਤੀ ਅੰਬੈਂਸੀ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜੋ ਆਸ ਦੀ ਕਿਰਨ ਸੰਸਥਾ ਵਲੋਂ ਮੰਮਰੈਡਮ ਸਾਨੂੰ ਸ਼ੋਪਿਆ ਗਿਆ ਸੀ ਉਸ ਮੰਗ ਪੱਤਰ ਨੂੰ ਅੰਬੈਸੀ ਵਲੋਂ ਭਾਰਤ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ,ਸਮਾਜ ਸੇਵੀ ਸੰਸਥਾ ਵਲੋਂ ਇਟਲੀ ਦੇ ਲਾਸੀਓ ਸੂਬੇ ਦੇ ਅਧੀਨ ਰੋਮ ਦੇ ਨੇੜੇ ਪੈਂਦੇ ਸ਼ਹਿਰ ਲਵੀਨੀਉ ਵਿਖੇ ਇੱਕ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ,ਇਹ ਰੋਸ ਪ੍ਰਦਰਸ਼ਨ ਬਹੁਤ ਹੀ ਸਾਦੇ ਢੰਗ ਨਾਲ ਕੀਤਾ ਗਿਆ ਹੈ ਕਿਉਂਕਿ ਇਟਲੀ ਵਿੱਚ ਮੌਜੂਦਾ ਸਮੇਂ ਵਿੱਚ ਕੋਰੋਨਾ ਵਾਇਰਸ ਦੇ ਕੇਸਾਂ ਵਿੱਚ ਮੁੜ ਦੁਬਾਰਾ ਵਾਧਾ ਹੋ ਰਿਹਾ ਹੈ ਜਿਸ ਦੇ ਮੱਦੇਨਜ਼ਰ ਸੰਸਥਾ ਵਲੋਂ ਸਰਕਾਰ ਦੁਆਰਾ ਬਣਾਏ ਕਾਨੂੰਨਾਂ ਅਤੇ ਪ੍ਰਸ਼ਾਸਨ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਹੀ ਸਾਦੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ, ਦੱਸਣਯੋਗ ਹੈ ਕਿ ਪਿਛਲੇ ਦਿਨੀਂ ਇਟਲੀ ਦੀ ਰਾਜਧਾਨੀ ਰੋਮ ਵਿੱਚ ਭਾਰਤੀ ਕਾਮਿਆਂ ਵਲੋਂ ਅਤੇ ਉੱਤਰੀ ਇਟਲੀ ਦੇ ਸ਼ਹਿਰ ਮਾਨਤੋਵਾ ਵਿਖੇ ਵੀ ਭਾਰਤੀ ਭਾਈਚਾਰੇ ਵਲੋਂ ਭਾਰੀ ਰੋਸ ਮੁਜ਼ਾਹਰੇ ਕੀਤੇ ਜਾ ਚੁੱਕੇ ਹਨ।

ਰਮਨਦੀਪ ਕੌਰ ਨੇ ਹੋਟਲ ਮੈਂਨੇਜਮੈਂਟ ਦੇ ਕੋਰਸ ਵਿੱਚ ਲਗਾਤਾਰ 5 ਸਾਲ ਟੋਪ ਕਰਕੇ ਬਣਾਇਆ ਰਿਕਾਰਡ

ਇਟਲੀ : ਭਾਰਤੀਆਂ ਨੇ ਪਰਿਵਾਰ ਦੀ ਹੀ ਛੋਟੀ 12 ਸਾਲਾਂ ਬੱਚੀ ਨਾਲ ਕੀਤਾ ਜਬਰ-ਜਿਨਾਹ