in

ਇਟਲੀ ਦੇ ਪੁਲਿਸ ਹੈੱਡਕੁਆਟਰ ‘ਤੇ ਹਮਲਾ – ਵਿਦੇਸ਼ੀਆਂ ਦੀ ਆ ਸਕਦੀ ਹੈ ਸ਼ਾਮਤ

ਬੀਤੇ ਦਿਨ ਸ਼ੁੱਕਰਵਾਰ ਦੀ ਸ਼ਾਮ ਨੂੰ ਤ੍ਰਿਏਸਤੇ ਦੇ ਪੁਲਿਸ ਸਟੇਸ਼ਨ ਵਿੱਚ ਉਸ ਵਕਤ ਭਗਦੜ ਮੱਚ ਗਈ ਜਦੋਂ ਸਕੂਟਰ ਚੋਰੀ ਦੇ ਕੇਸ ਵਿਚ ਗ੍ਰਿਫ਼ਤਾਰ ਕੀਤੇ 29 ਸਾਲਾ ਦੋਮੇਨਿਕਨ ਰੀਪਬਲਿਕ ਮੂਲ ਦੇ ਨੌਜਵਾਨ ਨੇ ਆਪਣੇ ਭਰਾ ਨਾਲ ਰਲ ਕੇ ਪੁਲਿਸ ਨੂੰ ਚਕਮਾ ਦੇਣ ਦੇ ਮਕਸਦ ਨਾਲ ਪੁਲਿਸ ਅਫਸਰ ਦੀ ਪਿਸਤੌਲ ਚੋਰੀ ਕਰ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਆਪ ਨੂੰ ਪੁਲਿਸ ਦੇ ਚੁੰਗਲ ਵਿਚੋਂ ਛੁਡਾਉਣ ਦੇ ਚੱਕਰ ਵਿਚ ਪੁਲਿਸ ਜਵਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ।  ਇੱਸ ਘਟਨਾ ਦੇ ਕਾਰਨ 2 ਪੁਲਿਸ ਅਫਸਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 3 ਗੰਭੀਰ ਜਖਮੀ ਦੱਸੇ ਜਾਂਦੇ ਹਨ।
29 ਸਾਲਾ ਆਲੇਸਾਂਦਰੋ ਆਗੁਸਤੋ ਸਤੀਫਨ ਮੇਰਾਨ ਅਤੇ 32 ਸਾਲਾ  ਕਾਰਲੀਸਲੇ ਸਤੀਫਨ ਮੇਰਾਨ ਦੋਵੇਂ ਮੁਜਰਿਮ ਸਕੇ ਭਰਾ ਦੱਸੇ ਜਾਂਦੇ ਹਨ ਅਤੇ ਦੋਵਾਂ ਨੂੰ ਸ਼ੁੱਕਰਵਾਰ ਸਵੇਰ ਸਕੂਟਰ ਚੋਰੀ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਪੁੱਛਗਿਛ ਲਈ ਪੁਲਿਸ ਸਟੇਸ਼ਨ ਲਿਆਂਦਾ ਗਿਆ ਸੀ, ਜਿੱਥੇ ਉਨ੍ਹਾਂ ਨੇ ਇਸ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ।
ਇਟਲੀ ਦੇ ਰਾਸ਼ਟਰਪਤੀ ਸੇਰਜੋ ਮਾਤੇਰੇਲਾ ਨੇ ਇਸ ਘਟਨਾ ਦੀ ਕੜ੍ਹੇ ਸ਼ਬਦਾਂ ਵਿਚ ਨਿੰਦਾ ਕੀਤੀ। ਇਟਲੀ ਦੇ ਗ੍ਰਹਿ ਮੰਤਰੀ ਲੁਚਾਨਾ ਲਾਂਬੋਰਗੇਸੇ ਆਪਣੇ ਰੁਝੇਵਿਆਂ ਨੂੰ ਛੱਡ ਰੋਮ ਤੋਂ ਤ੍ਰਿਏਸਤੇ ਵੱਲ ਰਵਾਨਾ ਹੋ ਗਏ ਸਨ।
ਰੀਆ ਮਨੀ ਟਰਾਂਸਫਰ ਦੇ ਇਟਲੀ ਤੋਂ ਏਸ਼ੀਆ ਦੇ ਹੈੱਡ ਹਰਬਿੰਦਰ ਸਿੰਘ ਧਾਲੀਵਾਲ ਨੇ ਇਸ ਘਟਨਾ ਦੀ ਸਖ਼ਤ ਨਿੰਦਿਆ ਕਰਦਿਆਂ ਕਿਹਾ ਕਿ, ਅਜਿਹੀਆਂ ਘਟਨਾਵਾਂ ਵਿਦੇਸ਼ੀਆਂ ‘ਤੇ ਨਾ ਮੇਟਣ ਵਾਲੇ ਦਾਗ ਹੀ ਨਹੀਂ ਲਗਾਉਂਦੀਆਂ, ਸਗੋਂ ਪ੍ਰਵਾਸੀਆਂ ਦੀ ਰੋਜਾਨਾ ਦੀ ਜਿੰਦਗੀ ਦੀ ਤਾਣੀ ਵੀ ਉਲਝਾਉਂਦੀਆਂ ਹਨ। ਉਨ੍ਹਾਂ ਕਿਹਾ ਕਿ, ਅੱਜ ਦੀ ਘਟਨਾ ਨੇ ਇਟਲੀ ਦੇ ਕਰਾਈਮ ਵਿਭਾਗ ਦੇ ਪੁਲਿਸ ਚੀਫ ਦੇ ਸ਼ੁੱਕਰਵਾਰ ਸਵੇਰ ਨੂੰ ਦਿੱਤੇ ਬਿਆਨਾਂ ਨੂੰ ਸੱਚ ਕਰ ਦਿਖਾਇਆ ਹੈ। ਜਿਕਰਯੋਗ ਹੈ ਕਿ ਪੁਲਿਸ ਮੁੱਖੀ ਫਰਾਂਕੋ ਗਾਬਰੀਏਲੇ ਨੇ ਇਕ ਸਮਾਰੋਹ ਦੌਰਾਨ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਸੀ ਕਿ ਇਟਲੀ ਵਿਚ ਜੁਰਮ ਦੀਆਂ ਘਟਨਾਵਾਂ ਦੇ ਵਧਣ ਪਿੱਛੇ ਵਿਦੇਸ਼ੀਆਂ ਨੂੰ ਦਿੱਤੀ ਗਈ ਨਜਾਇਜ ਖੁੱਲ੍ਹ ਅਤੇ ਇੰਟੀਗ੍ਰੇਸ਼ਨ ਦੀ ਕਮੀ ਦਾ ਹੋਣਾ ਮੁੱਖ ਕਾਰਨ ਹੈ। ਜੇ ਗੈਰਕਾਨੂੰਨੀ ਇਮੀਗ੍ਰੇਸ਼ਨ ਨੂੰ ਜਲਦ ਨਕੇਲ ਨਾ ਪਾਈ ਗਈ ਤਾਂ ਇਸਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।
ਦੱਸਣਯੋਗ ਹੈ ਕਿ ਵਿਦੇਸ਼ੀਆਂ ਮੁਖਾਲਫਤ ਕਰਨ ਵਾਲੀ ਪਾਰਟੀ ਦੇ ਲੀਡਰ ਲੂਈਜੀ ਦੀ ਮਾਈਓ ਵੱਲੋਂ 5 ਸਤੇਲੇ ਨਾਲ ਰਲ ਕੇ ਵਿਦੇਸ਼ੀਆਂ ਖਿਲਾਫ ਅਤੇ ਖਾਸ ਕਰ ਪੋਲੀਟੀਕਲ ਸਟੇਅ ਦੀ ਮੰਗ ਕਰਨ ਵਾਲੇ ਵਿਦੇਸ਼ੀਆਂ ਨੂੰ 4 ਮਹੀਨਿਆਂ ਅੰਦਰ ਨਾ ਪ੍ਰਵਾਨਗੀ ਹੋਣ ‘ਤੇ ਤੁਰੰਤ ਵਾਪਸ ਉਨ੍ਹਾਂ ਦੇ ਦੇਸ਼ ਡਿਪੋਰਟ ਕਰਨ ਦੀ ਮੰਗ ਸਬੰਧੀ ਪੇਸ਼ ਕੀਤੇ ਬਿੱਲ ਨੂੰ ਇਸ ਘਟਨਾ ਨੇ ਹੋਰ ਬਲ ਦਿੱਤਾ ਹੈ, ਜੋ ਕਿ ਇਟਲੀ  ਦੇ ਪ੍ਰਵਾਸੀਆਂ ਲਈ ਖਤਰਨਾਕ ਸਾਬਤ ਹੋਵੇਗਾ।
www.punjabexpress.it

ਵਿਤੈਰਬੋ : ਵਿਸ਼ਾਲ ਨਗਰ ਕੀਰਤਨ ਲਈ ਤਿਆਰੀਆਂ ਮੁਕੰਮਲ

ਸ੍ਰੀ ਹਰਿਮੰਦਰ ਸਾਹਿਬ ਦਾ ਪੰਡਾਲ ਬਣਾ ਮਨਾਈ ਦੁਰਗਾ ਪੂਜਾ – ਕਲਕੱਤੇ ਵਿੱਚ