in

ਇਟਲੀ ਦੇ ਵੱਖ-ਵੱਖ ਇਲਾਕਿਆਂ ਵਿਚ ਦੋ ਭਾਰਤੀਆਂ ਨੇ ਕੀਤੀ ਆਤਮ ਹੱਤਿਆ

ਪੁਲਸ ਕਰ ਰਹੀ ਕੇਸਾਂ ਦੀ ਬਾਰੀਕੀ ਨਾਲ ਜਾਂਚ

ਰੋਮ (ਇਟਲੀ) (ਕੈਂਥ) – ਇਟਲੀ ਵਿੱਚ ਭਾਰਤੀ ਭਾਈਚਾਰੇ ਨਾਲ ਕੰਮਕਾਰ ਕਾਰਨ ਵਾਪਰ ਰਹੀਆਂ ਮਾੜੀਆਂ ਘਟਨਾਵਾਂ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ, ਜਿਸ ਕਾਰਨ ਕਈ ਮਾਸੂਮ ਜਿੰਦਗੀਆਂ ਰੁੱਲਣ ਲਈ ਲਾਚਾਰ ਹੋ ਰਹੀਆਂ ਹਨ।ਅਜਿਹੀਆਂ ਹੀ ਦੋ ਘਟਨਾਵਾਂ ਇਟਲੀ ਦੇ ਜ਼ਿਲ੍ਹਾ ਆਰਸੋ ਅਤੇ ਲਾਤੀਨਾ ਵਿੱਚ ਘਟੀਆ ਹਨ, ਜਿਹਨਾਂ ਵਿੱਚ ਦੋ ਭਾਰਤੀਆਂ ਵੱਲੋ ਆਤਮ ਹੱਤਿਆ ਕਰਨ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਆਰੇਸੋ ਜਿਲ੍ਹੇ ਦੇ ਬਬਿਆਨਾ ਇਲਾਕੇ ਵਿੱਚ ਰਹਿ ਰਹੇ ਇਕ ਭਾਰਤੀ ਵਲੋ ਆਪਣੇ ਸ਼ਹਿਰ ਦੇ ਇੱਕ ਚੌਕ ਵਿੱਚ 15 ਫੁੱਟ ਉਚਾਈ ਤੋ ਛਾਲ ਲਗਾ ਕੇ ਆਤਮ ਹੱਤਿਆ ਕੀਤੀ ਗਈ, ਜਿਸ ਦੀ ਪਹਿਚਾਣ ਮਨਦੀਪ ਸਿੰਘ ਹੈ ਜਿਹੜਾ ਕਿ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਬੰਧਿਤ ਸੀ। ਪੁਲਸ ਵਲੋ ਕਾਰਵਾਈ ਕਰਦਿਆ ਮ੍ਰਿਤਕ ਮਨਦੀਪ ਸਿੰਘ (23) ਵਲੋ ਕੀਤੀ ਆਤਮ ਹੱਤਿਆ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ, ਪਰ ਹਾਲੇ ਤੱਕ ਇਹ ਗੱਲ ਸਾਫ਼ ਨਹੀ ਹੋ ਸਕੀ ਕਿ ਮ੍ਰਿਤਕ ਨੇ ਉਚਾਈ ਤੋਂ ਛਾਲ ਆਪ ਮਾਰੀ ਜਾਂ ਉਸ ਨੂੰ ਕਿਸੇ ਨੇ ਧੱਕਾ ਦਿੱਤਾ। ਦੂਜੇ ਪਾਸੇ ਲਾਤੀਨਾ ਦੇ ਸੇਸੇ ਸਕਾਲੋ ਨੇੜੇ ਇੱਕ ਹੋਰ ਭਾਰਤੀ ਸਵਰਨ ਸਿੰਘ (60) ਨੇ ਆਪਣੇ ਆਪ ਨੂੰ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਸੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹਨਾਂ ਦੁੱਖਦਾਈ ਘਟਨਾਵਾਂ ਲਈ ਅਸੀਂ ਇਟਲੀ ਦੇ ਉਹਨਾਂ ਚੰਦ ਕੁ ਉਹਨਾਂਭਾਰਤੀਆਂ ਨੂੰ ਇਹ ਤਾਗੀਦ ਕਰਨੀ ਚਾਹੁੰਦੇ ਹਾਂ ਜਿਹੜੇ ਕਿ ਕਿਸੇ ਮੁਸਕਿਲ ਕਾਰਨ ਦਿਮਾਗੀ ਪਰੇਸ਼ਾਨੀ ਨਾਲ ਜੂਝ ਰਹੇ ਹਨ ਤੇ ਆਪਣੀ ਮੁਸਕਿਲ ਦਾ ਹੱਲ ਸਿਰਫ ਮੌਤ ਹੀ ਸਮਝਦੇ ਹਨ ਅਜਿਹੇ ਲੋਕ ਆਤਮ ਹੱਤਿਆ ਕਰਕੇ ਆਪਣੀ ਮੌਤ ਤੋਂ ਬਾਅਦ ਵੀ ਆਪਣੀ ਪਰਿਵਾਰ ਨੂੰ ਪਲ ਪਲ ਮਰਨ ਲਈ ਮਜਬੂਰ ਕਰ ਜਾਂਦੇ ਹਨ, ਪਰ ਆਤਮ ਹੱਤਿਆ ਕਿਸੇ ਮਸਲੇ ਦਾ ਹੱਲ ਨਹੀ ਹੁੰਦਾ।

ਕੰਗਨਾ ਖਿਲਾਫ ਡਰੱਗ ਕੁਨੈਕਸ਼ਨ ਕੇਸ ‘ਚ ਜਾਂਚ ਦੇ ਹੁਕਮ

20 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਕੋਰੋਨਾ ਦਾ ਘੱਟ ਖਤਰਾ