ਹੁਣ ਤੱਕ 19 ਤੋਂ ਵੱਧ ਮਰੀਜ ਕਰੋਨਾ ਵਾਇਰਸ ਦੇ ਸ਼ਿਕਾਰ ਹੋ ਚੁਕੇ ਹਨ ਜਿਨਾ ਵਿਚ ਪੰਜ ਡਾਕਟਰ ਵੀ, ਕਈਆਂ ਦੀ ਹਾਲਤ ਗਭੀਰ ਦੱਸੀ ਜਾ ਰਹੀ ਹੈ

ਬੇਰਗਾਮੋ ਇਟਲੀ (ਰਣਜੀਤ ਗਰੇਵਾਲ ) / ਜਿਵੇ ਕਿ ਕਰੋਨਾ ਵਾਇਰਸ ਚਾਈਨਾ ਤੋਂ ਸੁਰੂ ਹੋ ਕੇ ਦੁਨੀਆ ਦੇ ਕਈ ਦੇਸ਼ਾ ਵਿਚ ਜਾ ਬੜਿਆ ਹੈ, ਇਸੇ ਤਰਾਂ ਹੀ ਇਟਲੀ ਵਿਚ ਵੀ ਕਈ ਦਿਨਾ ਤੋਂ ਬੜੀ ਤੇਜੀ ਨਾਲ ਫੈਲ ਰਿਹਾ ਹੈ ਇਟਲੀ ਦੇ ਲੋਮਬਰਦੀਆ ਖੇਤਰ ਵਿਚ ਸਭ ਤੋਂ ਪਹਿਲਾਂ ਇੱਕ 30 ਸਾਲ ਦੇ ਵਿਅਕਤੀ ਨੂੰ ਕਰੋਨਾ ਵਾਇਰਸ ਦਾ ਮਰੀਜ ਪਾਇਆ ਗਿਆ ਸੀ ਜੋ ਹਸਪਤਾਲ ਵਿਚ ਜੇਰੇ ਇਲਾਜ ਹੈ, ਪਤਾ ਲਗਾਇਆ ਜਾ ਰਿਹਾ ਕਿ ਇਸ ਵਿਅਕਤੀ ਦੇ ਲਿੰਕ ਵਿਚ ਕੌਣ ਕੌਣ ਲੋਕ ਸਨ ਉਹਨਾ ਨੂੰ ਵੀ ਚਿੱਕ ਕੀਤਾ ਜਾ ਰਿਹਾ ਹੈ, ਪਤਾ ਲਗਿਆ ਹੈ ਕਿ ਇਹ 30 ਸਾਲਾ ਵਿਅਕਤੀ ਨੇ ਕਿਸੇ ਫੌਰਨਰ ਵਿਅਕਤੀਆਂ ਨਾਲ ਇਕੱਠੇ ਖਾਣਾ ਖਾਦਾ ਸੀ ਜਿਥੋ ਇਹ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਗਿਆ.
ਉਸ ਤੋਂ ਬਾਅਦ ਕਾਸਤੀਲਿਓਨੇ ਦਾ 38 ਸਾਲ ਦਾ ਵਿਅਕਤੀ ਵੀ ਕਰੋਨਾ ਵਾਇਰਸ ਦਾ ਪੀੜਤ ਪਾਇਆ ਗਿਆ ਹੈ ਜਿਸ ਦੀ ਹਾਲਤ ਬਹੁਤ ਗਭੀਰ ਦੱਸੀ ਜਾ ਰਹੀ ਹੈ, ਉਸ ਦੀ 8 ਮਹੀਨੇ ਦੀ ਗਰਭਵਤੀ ਪਤਨੀ ਨੂੰ ਵੀ ਲਾਗ ਲੱਗਣ ਦੇ ਕਾਰਨ ਜੇਰੇ ਇਲਾਜ ਰਖਿਆ ਗਿਆ ਹੈ,
ਕਦੋਨੀਓ ਵਿਚ ਵੀ ਕਰੋਨਾ ਵਾਇਰਸ ਦੇ ਤਿੰਨ ਮਰੀਜ ਪਾਏ ਗਏ ਹਨ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਉਹਨਾ ਨੂੰ ਜਿਸ ਹਸਪਤਾਲ ਵਿਚ ਰਖਿਆ ਹੋਇਆ ਸੀ, ਉਥੋ ਦੇ 5 ਹਸਪਤਾਲ ਸਟਾਫ਼ ਮੈਬਰਾਂ ਵਿਚ ਵੀ ਅੱਜ ਕਰੋਨਾ ਵਾਇਰਸ ਪੋਸਟਿਵ ਪਾਇਆ ਗਿਆ ਹੈ, ਇਹ ਖਬਰ ਸਾਹਮਣੇ ਆਉਂਦਿਆ ਹੀ ਇਟਲੀ ਦੇ ਸਿਹਤ ਵਿਭਾਗ ਵਲੋਂ ਗੰਭੀਰ ਰੂਪ ਨਾਲ ਕਾਰਵਾਈ ਸੁਰੂ ਕੀਤੀ ਗਈ ਹੈ, ਇਟਲੀ ਦੇ ਕਈ ਸਹਿਰਾਂ ਵਿਚ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ ਤੇ ਕਈ ਸਕੂਲਾਂ ਵਿਚ ਵੀ ਬਚਿਆਂ ਨੂੰ ਛੁਟੀਆਂ ਕਰ ਦਿੱਤੀਆਂ ਗਈਆਂ ਹਨ, ਦਸਿਆ ਗਿਆ ਹੈ ਕਿ ਇਟਲੀ ਵਿਚ ਕਰੋਨਾ ਵਾਇਰਸ ਦਾ ਫਲਾ ਬੜੀ ਤੇਜੀ ਨਾਲ ਵੱਧ ਸਕਦਾ ਹੈ, ਸਭ ਨੂੰ ਸਾਵਧਾਨ ਰਹਿਣਾ ਬਹੁਤ ਜਰੂਰੀ ਹੈ, ਸੋ ਸਾਡੇ ਵਲੋਂ ਵੀ ਸਾਰਿਆ ਨੂੰ ਇਹੋ ਅਪੀਲ ਹੈ ਕਿ ਕਿਸੇ ਖਾਸ ਜਰੂਰੀ ਕੰਮ ਲਈ ਹੀ ਘਰੋਂ ਬਾਹਰ ਨਿਕਲੋ ਨਹੀਂ ਤਾਂ ਘਰ ਹੀ ਰਹੋ|
– ਭਵਸ਼ਰਨ ਸਿੰਘ ਧਾਲੀਵਾਲ, ਵਰਿੰਦਰ ਧਾਲੀਵਾਲ