in

ਇਟਲੀ ਵਿੱਚ ਨਸ਼ਾ ਜਾਂ ਮੋਬਾਇਲ ਫੋਨ ਵਰਤਦੇ ਸਮੇਂ ਵਾਹਨ ਚਲਾਉਣ ਵਾਲਿਆਂ ਦੀ ਖੈਰ ਨਹੀਂ

ਰੋਮ (ਇਟਲੀ) (ਕੈਂਥ, ਜਗਤਪੁਰੀ) – ਇਟਲੀ ਵਿੱਚ ਹਜ਼ਾਰਾਂ ਸੜਕ ਹਾਦਸੇ ਨਸ਼ਿਆਂ ਜਾਂ ਮੋਬਾਇਲ ਫੋਨਾਂ ਦੀ ਵਰਤੋਂ ਕਰ ਵਾਹਨ ਚਲਾਉਂਦੇ  ਸਮੇਂ ਹੋ ਰਹੇ ਹਨ। ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰ ਰਹੀ ਸੀ. ਜਿਸ ਤਹਿਤ ਇਟਲੀ ਦੇ ਉਪ-ਪ੍ਰਧਾਨ ਮੰਤਰੀ ਮਾਤਿਓ ਸਾਲਵਿਨੀ ਨੇ ਇਹ ਮਤਾ ਰੱਖਿਆ ਸੀ ਕਿ ਨਸ਼ਿਆਂ ਜਾਂ ਮੋਬਾਇਲ ਫੋਨਾਂ ਨਾਲ ਹੋ ਰਹੇ ਸੜਕ ਹਾਦਸੇ ਰੋਕਣ ਲਈ ਹਾਈਵੇ ਕੋਡ ਕਾਨੂੰਨ ਨੂੰ ਸਖ਼ਤ ਕੀਤਾ ਜਾਵੇ। ਜਿਸ ਤਹਿਤ ਹੁਣ ਨਸ਼ੇ ਜਾਂ ਮੋਬਾਇਲ ਫੋਨ ਨਾਲ ਪ੍ਰਭਾਵਿਤ ਹੋ ਵਾਹਨ ਚਲਾਉਣ ‘ਤੇ ਵਾਹਨ ਚਾਲਕ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ ਤੇ ਜਿਹਨਾਂ ਨੂੰ ਨਵੇਂ ਲਾਇਸੰਸ ਮਿਲੇ ਹਨ ਉਹ 3 ਸਾਲਾਂ ਤੱਕ ਜ਼ਿਆਦਾ ਪਾਵਰ ਦਾ ਵਾਹਨ ਨਹੀਂ ਚਲਾ ਸਕਦੇ।
ਇਸ ਹਾਈਵੇ ਕੋਡ ਤਹਿਤ ਜਿਹੜੇ ਲੋਕ ਨਸ਼ਈ ਹੋ ਜਾਂ ਫੋਨ ਦੀ ਵਾਹਨ ਚਲਾਉਂਦੇ ਸਮੇਂ ਵਰਤੋਂ ਕਰਦੇ ਜਾਂ ਉਹਨਾਂ ਸਾਰੇ ਵਿਹਾਰਾਂ ਲਈ ਜੋ ਅੰਕੜਾਤਮਕ ਤੌਰ ‘ਤੇ ਉੱਚ ਦੁਰਘਟਨਾ ਦਰ ਪੈਦਾ ਕਰਦੇ ਹਨ, ਵਾਹਨ ਚਾਲਕ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ। ਰੱਦ ਕੀਤੇ ਲਾਇਸੰਸ ਵਾਲਾ ਵਿਅਕਤੀ ਜੇਕਰ ਮੁੜ ਲਾਇਸੰਸ ਲੈਂਦਾ ਹੈ ਤਾਂ ਉਸ ਉਪੱਰ ਨਸਿ਼ਆਂ ਦੇ ਸੇਵਨ ਕਰ ਵਾਹਨ ਚਲਾਉਣ ਦੀ ਸਖ਼ਤ ਮਨਾਹੀ ਹੋਵੇਗੀ।ਰੱਦ ਕਰਨ ਵਾਲੀ ਕਾਰਵਾਈ ਉਹਨਾਂ ਡਰਾਇਵਰਾਂ ਉੱਪਰ ਜਲਦੀ ਲਾਗੂ ਹੋ ਸਕਦੀ ਹੈ ਜਿਨਾਂ ਕੋਲ ਪਹਿਲਾਂ ਹੀ ਗਲਤੀਆਂ ਕਾਰਨ ਲਾਇਸੰਸ ਦੇ ਪੁਆਇੰਟ 20 ਤੋਂ ਘੱਟ ਹਨ। ਕਾਰਵਾਈ ਮੌਕੇ ਪੁਆਇੰਟ ਘੱਟ ਹੋਣ ਕਾਰਨ ਲਾਇਸੰਸ 7 ਤੋਂ 15 ਦਿਨਾਂ ਤੱਕ ਮੁਅੱਤਲ ਹੁੰਦਾ ਹੈ। ਜੇਕਰ ਡਰਾਇਵਰ ਨੇ ਕਿਸੇ ਹਾਦਸੇ ਨੂੰ ਅੰਜਾਮ ਦਿੱਤਾ ਹੈ ਤਾਂ ਇਹ ਸਮਾਂ ਦੁੱਗਣਾ ਹੋ ਜਾਂਦਾ ਹੈ। ਇਸ ਮਤੇ ਵਿੱਚ ਇਹ ਵੀ ਜਿਕਰ ਕੀਤਾ ਹੈ ਕਿ ਜਿਹੜੇ ਲੋਕ ਵਾਹਨ ਦੁਆਰਾ ਵੱਡੇ ਅਪਰਾਧ ਕਰਦੇ ਜਾਂ ਕਤਲ ਕਰਦੇ ਹਨ ਤਾਂ ਉਹਨਾਂ ਦਾ ਲਾਇਸੰਸ ਉਮਰ ਭਰ ਲਈ ਰੱਦ ਵੀ ਕੀਤਾ ਜਾ ਸਕਦਾ ਹੈ।
ਇੱਥੇ ਇਹ ਵੀ ਜਿਕਰਯੋਗ ਹੈ ਕਿ ਉਪ ਪ੍ਰਧਾਨ ਮੰਤਰੀ ਮਾਤਿਓ ਸਾਲਵਿਨੀ ਹਾਈਵੇ ਦੀ ਰਫਤਾਰ ਜਿਹੜੀ ਕਿ ਪਹਿਲਾਂ 130 ਦੀ ਹੈ ਉਸ ਵਿੱਚ ਵੀ ਵਾਧਾ ਕਰਨ ਲਈ ਮਤਾ ਲਿਆ ਰਹੇ ਹਨ।

ਕਤਾਨੀਆ : ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਸ਼ਾਨੋ ਸ਼ੌਕਤ ਨਾਲ ਮਨਾਇਆ

ਫਲੇਰੋ ਵਿਖੇ ਕਰਵਾਏ ਗਏ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ