in

ਇਟਲੀ ਵਿੱਚ ਭਾਰਤੀਆਂ ਉਪੱਰ ਕੋਰੋਨਾ ਦਾ ਕਹਿਰ ਨਿਰੰਤਰ ਜਾਰੀ

*ਬੇਲਾਫਾਰਨੀਆਂ ਵਿਖੇ ਲੱਗੇ ਕੈਂਪ ਵਿੱਚ 87 ਭਾਰਤੀ ਕੋਰੋਨਾ ਪਾਜੇਟਿਵ*

ਰੋਮ(ਕੈਂਥ)ਜਿਸ ਤਰ੍ਹਾਂ ਭਾਰਤ ਵਿੱਚ ਕੋਵਿਡ-19 ਦੇ ਕਹਿਰ ਨਾਲ ਹਰ ਪਾਸੇ ਮਾਤਮ ਛਾਇਆ ਹੋਇਆ ਹੈ ਉਸ ਤਰ੍ਹਾਂ ਹੀ ਕੋਵਿਡ -19 ਦੀ ਦੂਜੀ ਲਹਿਰ ਨੇ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਨਿਰੰਤਰ ਆਪਣਾ ਸ਼ਿਕਾਰ ਬਣਾਉਂਦੀ ਜਾ ਰਹੀ ਹੈ ਜਿਸ ਕਾਰਨ ਸਥਾਨਕ ਪ੍ਰਸ਼ਾਸਨ ਬਹੁਤ ਹੀ ਚਿੰਤਕ ਹੈ ।ਸਰਕਾਰ ਵੱਲੋ ਦੇਸ਼ ਨੂੰ ਕੋਵਿਡ ਮੁੱਕਤ ਕਰਨ ਲਈ ਵਿਸ਼ੇਸ਼ ਕੋਵਿਡ -19 ਟੈਸਟ ਦੇ ਕੈਂਪ ਲਗਾਏ ਜਾ ਰਹੇ ਹਨ ਇਸੇ ਲੜੀ ਵਿੱਚ ਲਾਸੀਓ ਸੂਬੇ ਦੇ ਜਿਲਾ ਲਾਤੀਨਾ ਦੇ ਸ਼ਹਿਰ ਸਬਾਊਦੀਆ ਨੇੜੇ ਬੇਲਾਫਾਰਨੀਆ ਵਿਖੇ ਮੁੱਫਤ ਵਿਸ਼ੇਸ ਕੋਵਿਡ ਜਾਂਚ ਕੈਂਪ ਲਾਤੀਨਾ ਪ੍ਰਸਾਸਨ ਵੱਲੋ ਲਗਾਇਆ ਗਿਆ ਜਿਸ ਵਿੱਚ ਬੇਲਾਫਾਰਨੀਆਂ ਤੋਂ ਇਲਾਵਾ ਸਬਾਊਦੀਆ , ਪੁਨਤੀਨੀਆ, ਬੋਰਗੋ ਵੋਦਿਸ , ਬੋਰਗੋ ਗਰਾਪਾ ਤੇ ਲਾਤੀਨਾ ਆਦਿ ਇਲਾਕੇ ਤੋਂ 450 ਉਪੱਰ ਭਾਰਤੀਆਂ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ।ਇਸ ਕੈਂਪ ਵਿੱਚ 87 ਭਾਰਤੀ ਲੋਕ ਕੋਵਿਡ-19 ਨਾਲ ਗ੍ਰਸਤ ਨਿਕਲੇ ਹਨ ਜਿਹਨਾਂ ਵਿੱਚ ਕੁਝ ਬੱਚੇ ਵੀ ਸ਼ਾਮਿਲ ।ਭਾਰਤੀ ਲੋਕਾਂ ਦਾ ਇੰਨੀ ਤਦਾਦ ਵਿੱਚ ਕੋਵਿਡ -19 ਪਾਜੇਟਿਵ ਨਿਕਲਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ  ਤੇਜ਼ੀ ਨਾਲ ਹਾਲਤਾਂ ਨੂੰ ਕਾਬੂ ਕਾਰਨ ਲਈ ਇਹਨਾਂ ਸਭ ਮਰੀਜ਼ਾਂ ਨੂੰ ਹਾਲ ਦੀ ਘੜ੍ਹੀ ਘਰ ਵਿੱਚ ਹੀ ਇਕਾਂਤਵਾਸ ਕਰ ਦਿੱਤਾ ਹੈ ਪਰ ਜਲਦ ਹੀ ਇਹਨਾਂ ਨੂੰ ਜ਼ਿਲ੍ਹਾ ਹੈੱਡ ਕੁਆਟਰ ਲਾਤੀਨਾ ਤੇ ਇੱਕ ਵਿਸ਼ੇਸ਼ ਪ੍ਰਬੰਧ ਹੇਠ ਕੈਂਪ ਵਿੱਚ ਵੱਖਰਾ ਰੱਖਿਆ ਜਾ ਰਿਹਾ ਹੈ । ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨੂੰ ਕੈਂਪ ਸੰਬਧੀ ਵਿਸਥਾਰਪੂਰਵਕ ਜਾਣਕਾਰੀ ਐਂਨ ,ਆਰ ,ਸਭਾ ਇਟਲੀ ਦੇ ਪ੍ਰਧਾਨ ਕਰਮਜੀਤ ਸਿੰਘ ਢਿੱਲੋ ਨੇ ਦਿੰਦਿਆਂ ਕਿਹਾ ਕਿ  ਕੋਵਿਡ -19 ਨੂੰ ਖ਼ਤਮ ਕਰਨ ਲਈ ਇਲਾਕੇ ਦਾ ਭਾਰਤੀ ਭਾਈਚਾਰਾ ਸਥਾਨਕ ਪ੍ਰਸ਼ਾਸਨ ਦੀ ਆਪਣੀ ਨੈਤਿਕ ਜਿੰਮੇਵਾਰੀ ਸਮਝਦਾ ਹੋਇਆ ਦਿਲੋਂ ਮਦਦ ਕਰੇ ਤਾਂ ਜੋ ਜਲਦ ਇਸ ਮਹਾਂਮਾਰੀ ਤੋ ਨਿਜਾਤ ਪਾਈ ਜਾ ਸਕੇ ਪਰ ਅਫ਼ਸੋਸ ਇੰਨੇ  ਮਰੀਜ਼ ਕੋਰੋਨਾ ਦੇ ਭਾਰਤੀ ਲੋਕਾਂ ਵਿੱਚ ਨਿਕਲਣ ਦੇ ਬਾਵਜੂਦ ਵੀ ਭਾਰਤੀ ਲੋਕ ਅਵੇਸਲੇ ਹੋ ਲਾਪਰਵਾਹੀ ਵਰਤ ਰਹੇ।ਇਲਾਕੇ ਵਿੱਚ ਭਾਰਤੀ ਲੋਕਾਂ ਦਾ ਅਕਸ ਬਹੁਤ ਹੀ ਵਧੀਆ ਹੈ ਤੇ ਇਟਾਲੀਅਨ ਲੋਕ ਇਹਨਾਂ ਨੂੰ ਮਿਹਨਤਕਸ ਤੇ ਇਮਾਨਦਾਰ ਲੋਕਾਂ ਵਜੋ ਜਾਣਦੇ ਹਨ ।ਭਾਰਤੀ ਲੋਕ ਕੋਰੋਨਾ ਪ੍ਰਤੀ ਨਾ ਸਮਝੀ ਵਰਤ ਕੇ ਜਿੱਥੇ ਆਪਣੇ ਭੱਵਿਖ ਨਾਲ ਖਿਲਵਾੜ ਕਰ ਰਹੇ ਹਨ ਉੱਥੇ ਹੀ ਇਟਾਲੀਅਨ ਕਾਨੂੰਨ ਦੀ ਉਲੰਘਣਾ ਵੀ ਕਰ ਰਹੇ ਹਨ । ਜਿਹੜੇ ਭਾਰਤੀ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਨਹੀ ਕਰ ਰਹੇ ਉਹਨਾਂ ਉਪੱਰ ਮਨੁੱਖੀ ਬੰਬ ਵਾਂਗਰ ਕੰਮ ਕਰਨ ਦਾ ਕੇਸ ਦਰਜ ਹੋ ਸਕਦਾ ਹੈ ਜਿਸ ਕਾਰਨ ਉਹਨਾਂ ਦੇ ਪੇਪਰਾਂ ਨੂੰ ਵੀ ਦਿੱਕਤ ਆ ਸਕਦੀ ਹੈ।ਸਥਾਨਕ ਪ੍ਰਸ਼ਾਸਨ ਨੇ ਪਿਛਲੇ ਦਿਨਾਂ ਵਿੱਚ ਭਾਰਤ ਤੋਂ ਆਉਣ ਵਾਲੇ ਸਭ ਭਾਰਤੀਆਂ ਨੂੰ ਘਰ ਵਿੱਚ 14 ਦਿਨ ਲਈ ਇਕਾਂਤਵਾਸ ਹੋ ਲਈ ਉਚੇਚੇ ਤੌਰ ਤੇ ਕਿਹਾ ਹੈ ਤੇ ਜੇਕਰ ਕਿਸੇ ਨੂੰ ਇਸ ਦੌਰਾਨ ਕੋਈ ਸਰੀਰਕ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਬਿਨਾ ਦੇਰ ਆਪਣੇ ਡਾਕਟਰ ਨੂੰ ਸੰਪਰਕ ਕਰੇ।ਭਾਰਤੀ ਲੋਕਾਂ ਵਿੱਚ ਕੋਰੋਨਾ ਮਰੀਜ਼ ਵੱਧਣ ਕਾਰਨ ਲਾਤੀਨਾ ਪ੍ਰਸ਼ਾਸਨ ਵੱਲੋ ਹੋਰ ਵੀ ਕੋਰੋਨਾ ਜਾਂਚ ਕੈਂਪ ਜਲਦ ਲਗਾਏ ਜਾ ਰਹੇ ਹਨ।

ਨਾਮ ਦੀ ਬਦਲੀ /नाम परिवर्तन/ Name change/ Cambio di Nome

ਪ੍ਰਮੇਸੋ ਦੀ ਸਜੋਰਨੋ ਦੀ ਮਣਿਆਦ 31 ਜੁਲਾਈ 2021 ਵਿੱਚ ਤਬਦੀਲ