in

ਇਟਲੀ ਵਿੱਚ ਭਾਰਤੀ ਭਾਈਚਾਰਾ ਕਰ ਰਿਹਾ ਹੈ ਲੋੜਵੰਦਾਂ ਦੀ ਨਿਰੰਤਰ ਸਹਾਇਤਾ

ਰੋਮ (ਇਟਲੀ) (ਜੀ ਐਸ ਸੋਨੀ) – ਕੋਰੋਨਾ ਵਾਇਰਸ ਦੇ ਕਾਰਨ ਇਟਲੀ ਸਰਕਾਰ ਹੀ ਨਹੀਂ ਸਗੋਂ ਇਟਲੀ ਵਿੱਚ ਰਹਿ ਰਹੇ ਵਿਦੇਸ਼ੀ ਕਾਮੇ ਵੀ ਪ੍ਰਭਾਵਿਤ ਹੋਏ ਹਨ। ਇਟਲੀ ਅਤੇ ਪੂਰੀ ਦੁਨੀਆ ਵਿੱਚ ਜਿੱਥੇ ਕੋਰੋਨਾ ਵਾਇਰਸ ਨੇ ਆਪਣੇ ਪੈਰਾਂ ਪਸਾਰੇ ਹੋਏ ਹਨ, ਇਟਲੀ ਵਿੱਚ  ਵੀ ਕੋਰੋਨਾ ਵਾਇਰਸ ਦੀ ਮਹਾਂਮਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ। ਇਸ ਮਹਾਂਮਾਰੀ ਦੇ ਕਾਰਨ ਬਹੁਤ ਸਾਰੇ ਲੋਕ ਇਟਲੀ ਵਿੱਚ ਆਪਣੇ ਕੰਮਾਂ ਕਾਰਾਂ ਤੋਂ ਹੱਥ ਧੋ ਬੈਠੇ ਹਨ, ਭਾਵੇਂ ਇਟਲੀ ਦੀ ਸਰਕਾਰ ਹਰ ਵਰਗ ਲਈ ਜੋ ਕਿ ਕਾਨੂੰਨੀ ਤੌਰ ‘ਤੇ ਇਟਲੀ ਵਿੱਚ ਰਹਿ ਰਹ ਹਨ, ਹਰ ਇੱਕ ਸੰਭਵ ਮਦਦ ਕਰ ਰਹੀ ਹੈ। ਇਸ ਦੇ ਬਾਵਜੂਦ ਵੀ ਭਾਰਤੀ ਪੰਜਾਬੀ ਭਾਈਚਾਰੇ ਦੇ ਲੋਕ ਹਮੇਸ਼ਾਂ ਲੋੜਵੰਦਾਂ ਦੀ ਸਹਾਇਤਾ ਕਰਦੇ ਆਉਂਦੇ ਹਨ।


ਇਸੇ ਲੜ੍ਹੀ ਤਹਿਤ ਇਟਲੀ ਦੇ ਲਾਸੀਓ ਸੂਬੇ ਦੇ ਭਾਰਤੀ ਭਾਈਚਾਰੇ ਵੱਲੋਂ ਖਾਣ-ਪੀਣ ਦੀਆਂ ਵਸਤਾਂ ਕਮੂਨੇ ਦੀ ਅਪਰੀਲੀਆ, ਕਮੂਨੇ ਦੀ ਨੇਤੂਨੋ ਅਤੇ ਕਮੂਨੇ ਦੀ ਆਂਸੀਓ ਅਤੇ ਰੈੱਡ ਕਰਾਸ ਸੁਸਾਇਟੀ ਨੂੰ ਲੋੜਵੰਦਾਂ ਦੀ ਸਹਾਇਤਾ ਲਈ ਦਿੱਤੀਆਂ ਗਈਆਂ ਹਨ। ਭਾਰਤੀ ਭਾਈਚਾਰੇ ਨੇ ਗੱਲਬਾਤ ਦੌਰਾਨ ਦੱਸਿਆ ਕਿ, ਅਸੀਂ ਇਹ ਉਪਰਾਲਾ ਸਮੂਹ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਕੀਤਾ ਹੈ। ਇਹ ਸਾਰੀਆਂ ਖਾਣ-ਪੀਣ ਦੀਆਂ ਵਸਤਾਂ ਦਾ ਸਾਮਾਨ ਤਿੰਨੋਂ ਕਮੂਨੇ ਦੇ ਮੇਅਰਾਂ ਦੀ ਦੇਖ ਰੇਖ ਹੇਠ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ, ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਮਹਾਂਮਾਰੀ ਤੋਂ ਇਟਲੀ ਅਤੇ ਪੂਰੇ ਸੰਸਾਰ ਨੂੰ ਛੁਟਕਾਰਾ ਮਿਲ ਜਾਵੇ ਅਤੇ ਸਭ ਕੁਝ ਪਹਿਲਾਂ ਵਾਂਗ ਹੋ ਜਾਵੇ। ਭਾਰਤੀ ਭਾਈਚਾਰੇ ਦੇ ਨੁਮਾਇੰਦਿਆਂ ਨੇ ਦੱਸਿਆ ਕਿ, ਤਿੰਨੋ ਸ਼ਹਿਰਾਂ ਦੇ ਮਿਉਂਸੀਪਲ ਕਾਰਪੋਰੇਸ਼ਨ ਦੇ ਮੇਅਰਾਂ ਨੇ ਕਿਹਾ ਕਿ, ਭਾਰਤੀ ਭਾਈਚਾਰੇ ਦੇ ਲੋਕਾਂ ਨੇ ਇਟਲੀ ਦੇ ਇਸ ਮਾੜੇ ਸਮੇਂ ਵਿੱਚ ਬਹੁਤ ਸਾਥ ਦਿੱਤਾ ਹੈ। ਅਸੀਂ ਭਾਰਤੀ ਭਾਈਚਾਰੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਅਤੇ ਅਸੀਂ ਜਾਣਦੇ ਹਾਂ ਕਿ ਭਾਰਤੀ ਭਾਈਚਾਰੇ ਦੇ ਲੋਕ ਬਹੁਤ ਮਿਹਨਤੀ ਹਨ ਤੇ ਹਮੇਸ਼ਾ ਦੂਜਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ।

ਹੁਣ ਤੇ ਗਲੋ ਲੱਥ ਕਰੋਨਾ

ਖੇਤੀਬਾੜੀ ਸੈਕਟਰ : 6-ਮਹੀਨੇ ਦੇ ਨਿਵਾਸ ਪਰਮਿਟ ਦੇ ਸਮਝੌਤੇ ਵੱਲ