in

ਇਟਲੀ ਸਰਕਾਰ ਦੇ ਸਖ਼ਤ ਰਵੱਈਏ ਕਾਰਨ ਭਾਰਤੀਆਂ ਦੀਆਂ ਮੁਸ਼ਕਲਾਂ ਵਧੀਆਂ

ਪਰਿਵਾਰਾਂ ਦੇ ਪਏ ਵਿਛੋੜੇ

ਮਿਲਾਨ (ਇਟਲੀ) (ਸਾਬੀ ਚੀਨੀਆ) – ਇਟਲੀ ਸਰਕਾਰ ਵੱਲੋਂ 30 ਜੁਲਾਈ ਤਕ ਭਾਰਤ ਤੋਂ ਇਟਲੀ ਆਉਣ ਵਾਲੀਆਂ ਫਲਾਈਟਾਂ ਨੂੰ ਮੁਕੰਮਲ ਤੌਰ ਤੇ ਬੰਦ ਕਰਨ ਤੋਂ ਬਾਅਦ ਬਹੁਤ ਸਾਰੇ ਭਾਰਤੀਆਂ ਦੀਆਂ ਮੁਸ਼ਕਲਾਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ ਦੱਸਣਯੋਗ ਹੈ ਕਿ ਜਿਹੜੇ ਲੋਕ ਇਟਲੀ ਤੋ ਜਨਵਰੀ ਫਰਵਰੀ ਚੋ ਕੁਝ ਦਿਨਾਂ ਲਈ ਆਪਣੇ ਵਤਨਾ ਨੂੰ ਗਏ ਸਨ ਉਹ ਇਟਲੀ ਵਲੋ ਭਾਰਤੀ ਫਲਾਇਟਾ ਤੇ ਲਈ ਪਾਬੰਦੀ ਕਾਰਨ ਉਥੇ ਫਸ ਕੇ ਰਹਿ ਗਏ ਹਨ ਜਿਸ ਕਾਰਨ ਓੁਨਾ ਦੇ ਕੰਮਕਾਰ ਤਾ ਠੱਪ ਹੋਏ ਹੀ ਹਨ ਨਾਲ ਲੱਗਦੇ ਲੋਕਾਂ ਵਿਚ ਪਰਿਵਾਰਿਕ ਵੀ ਵਿਚੋੜੇ ਪੈ ਗਏ ਹਨ ਪ੍ਰੈੱਸ ਨਾਲ ਫੋਨ ਰਾਹੀਂ ਗੱਲਬਾਤ ਕਰਦਿਆਂ ਇਕ ਕੇ. ਕੌਰ ਨਾਮੀ ਔਰਤ ਨੇ ਦੱਸਿਆ ਹੈ ਕਿ ਉਹ ਆਪਣੇ ਪੁੱਤਰ ਦੇ ਨਾਲ ਕੁਝ ਕੁ ਦਿਨਾਂ ਲਈ ਪੰਜਾਬ ਸਨ ਪਰ ਏਅਰਲਾਈਨਜ. ਬੰਦ ਹੋਣ ਤੋਂ ਬਾਅਦ ਇੱਥੇ ਫਸ ਗਏ ਬੱਚਾ ਆਪਣੇ ਬਾਪ ਤੋਂ ਨੂੰ ਮਿਲਣ ਨੂੰ ਤਰਸ ਰਿਹਾ ਹੈ ਤੇ ਜਲਦ ਇਟਲੀ ਜਾਣ ਦੀ ਜ਼ਿੱਦ ਵੀ ਕਰ ਰਿਹਾ ਹੈ ਇਕ ਹੋਰ ਵਿਅਕਤੀ ਮੁਤਾਬਕ ਉਹ ਸਾਰੇ ਪਰਿਵਾਰ ਨਾਲ 15 ਕੁ ਦਿਨਾਂ ਲਈ ਪੰਜਾਬ ਆਏ ਸਨ ਪਰ ਅਚਾਨਕ ਏਅਰ ਲਾਈਨਾਂ ਬੰਦ ਹੋ ਜਾਣ ਕਾਰਨ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਇੱਥੇ ਫਸੇ ਹੋਏ ਹਨ ਤੇ ਪਿਛੋ ਮਕਾਨ ਮਾਲਕ ਕਿਰਾਏ ਲਈ ਫੋਨ ਧਮਕੀਆ ਦੇ ਰਿਹਾ ਹੈ ਓੁਸਦਾ ਕਹਿਣਾ ਜੇ ਉਹ ਜਲਦੀ ਵਾਪਸ ਨਹੀਂ ਆਉਂਦੇ ਤਾਂ ਚੁੱਕ ਕੇ ਘਰ ਚੋਂ ਬਾਹਰ ਸੁੱਟ ਦੇਵੇਗਾ ਅਜਿਹੇ ਹੋਰ ਵੀ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੂੰ ਕੰਮਾਂ ਕਾਰਾਂ ਤੋਂ ਤਾ ਹੱਥ ਧੋਣੇ ਪਏ ਹਨ ਤੇ ਉਨ੍ਹਾਂ ਦੇ ਵਰਕ ਪਰਮਿਟਾਂ ਦੀ ਮਿਆਦ ਮੁੱਕ ਜਾਣ ਕਾਰਨ ਨਵੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਇਕ ਹੋਰ ਵਿਅਕਤੀ ਨੇ ਦੱਸਿਆ ਕਿ ਉਸ ਦੀ ਪਤਨੀ ਅਤੇ ਛੋਟੀ ਬੱਚੀ ਕੁਝ ਦਿਨਾਂ ਲਈ ਇੰਡੀਆ ਗਏ ਸਨ ਤੇ ਛੋਟਾ ਲੜਕਾ ਓਸ ਨਾਲ ਇਟਲੀ ਵਿਚ ਹੋਣ ਕਾਰਨ ਦੋਹਾਂ ਭੈਣ ਭਰਾਵਾਂ ਵਿਚ ਪਇਆ ਵਿਛੋੜਾ ਓੁਨਾ ਤੋ ਬਰਦਾਸ਼ਤ ਨਹੀ ਹੋ ਰਿਹਾ ਇਟਲੀ ਰਹਿੰਦੇ ਭਾਰਤੀ ਭਾਈਚਾਰੇ ਨੇ ਭਾਰਤ ਸਰਕਾਰ ਅਤੇ ਇੰਡੀਅਨ ਅੰਬੈਸੀ ਤੋਂ ਮੰਗ ਕੀਤੀ ਹੈ ਕਿ ਉਹ ਇਟਾਲੀਅਨ ਸਰਕਾਰ ਨਾਲ ਗੱਲਬਾਤ ਕਰਕੇ ਦੋਹਾਂ ਦੇਸ਼ਾ ਦੀ ਐਮਰਜੈਂਸੀ ਆਵਾਜਾਈ ਨੂੰ ਜ਼ਰੂਰ ਬਹਾਲ ਕਰਨ ਇਟਲੀ ਰਹਿਣ ਵਾਲਿਆਂ ਦਾ ਮੰਨਣਾ ਹੈ ਕਿ ਇੰਡੀਆ ਤੋਂ ਯੂਰਪ ਦੇ ਦੂਜੇ ਦੇਸ਼ਾਂ ਨੂੰ ਫਲਾਈਟਾਂ ਆ ਜਾ ਰਹੀਆਂ ਨੇ ਫਿਰ ਇਟਲੀ ਦਾ ਭਾਰਤ ਨਾਲੋ ਇਸ ਤਰ੍ਹਾਂ ਸਪੰਰਕ ਤੋੜਨਾ ਵੀ ਗੈਰ ਜਿੰਮੇਵਰਾਨਾ ਤੇ ਸੰਵਿਧਾਨਕ ਹੈ।

ਕਿਆਂਪੋ : ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸੀ ਸੰਬੰਧੀ ਹੋਏ ਗੁਰਮਤਿ ਸਮਾਗਮ

ਭਾਰਤੀ ਭਾਈਚਾਰੇ ਨੇ ਕਿਸਾਨਾਂ ਦੇ ਹੱਕ ਵਿੱਚ ਮਾਰਿਆ ਨਾਅਰਾ