in

ਇਟਾਲੀਅਨ ਲੋਕਾਂ ਨੂੰ ਸਿੱਖੀ ਬਾਰੇ ਜਾਗਰੂਕ ਕਰਵਾਉਣ ਲਈ ਇਟਾਲੀਅਨ ਭਾਸ਼ਾ ਵਿੱਚ ਬਣਾਈ ਗਈ ਫ਼ਿਲਮ ‘ਇਦੇਨਤੀਤਾ’

ਰੋਮ (ਇਟਲੀ) (ਗੁਰਸ਼ਰਨ ਸਿੰਘ ਸੋਨੀ) – ਸਿੱਖ ਪੰਜਾਬੀ ਭਾਈਚਾਰੇ ਵਲੋਂ ਵਿਦੇਸ਼ਾਂ ਦੀ ਧਰਤੀ ਉੱਪਰ ਆ ਕੇ ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਸਿੱਖੀ ਬਾਰੇ ਜਾਣੂ ਕਰਵਾਉਣ ਲਈ ਵੱਖ-ਵੱਖ ਢੰਗ ਤਰੀਕੇ ਅਪਣਾਏ ਜਾ ਰਹੇ ਹਨ, ਤਾਂ ਜ਼ੋ ਉਨ੍ਹਾਂ ਦੇਸ਼ਾਂ ਦੇ ਬਸ਼ਿੰਦਿਆਂ ਨੂੰ ਸਿੱਖ ਅਤੇ ਸਿੱਖੀ ਬਾਰੇ ਪਤਾ ਲੱਗ ਸਕੇ. ਇਟਲੀ ਵਿੱਚ ਸਿੱਖਾਂ ਦੀ ਦਸਤਾਰ ਅਤੇ ਸਿੱਖੀ ਨੂੰ ਲੈ ਕੇ ਇੱਕ ਛੋਟੀ ਫਿਲਮ ਇਟਾਲੀਅਨ ਬੋਲੀ ਵਿੱਚ ਬਣਾਈ ਗਈ ਹੈ, ਜਿਸ ਵਿੱਚ ਇਟਾਲੀਅਨ ਕਲਾਕਾਰਾਂ ਵੱਲੋਂ ਵੱਖ ਵੱਖ ਕਿਰਦਾਰ ਬਾਖੂਬੀ ਨਿਭਾਏ ਗਏ ਹਨ.
ਇਟਾਲੀਅਨ ਬੋਲੀ ਦੇ ਮਾਹਿਰ ਅਤੇ ਅਦਾਕਾਰ ਹਰਸਿਮਰਨ ਸਿੰਘ ਵੱਲੋਂ ਮੁੱਖ ਕਿਰਦਾਰ ਨਿਭਾਇਆ ਗਿਆ ਹੈ. ਇਸ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਇਟਲੀ ਦੇ ਦਸਤਾਰਧਾਰੀ ਸਿੱਖਾਂ ਨੂੰ ਕਿਤੇ ਨਾ ਕਿਤੇ ਉਨ੍ਹਾਂ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਲੋਕ ਸਿੱਖੀ ਤੋਂ ਅਣਜਾਣ ਹਨ ਅਤੇ ਸਿੱਖੀ ਸਰੂਪ ਵਿੱਚ ਦਿਖਣ ਕਾਰਨ ਸਕੂਲਾਂ ,ਕਾਲਜਾ, ਕੰਮਾਕਾਰਾਂ ਵੇਲੇ ਕਈ ਮੁਸ਼ਕਿਲਾਂ ਤੋ ਲੰਘਣਾ ਪੈਂਦਾ ਹੈ.
ਇਹ ਫ਼ਿਲਮ ਇਟਾਲੀਅਨ ਲੋਕਾਂ ਨੂੰ ਜਾਗਰੂਕ ਕਰਨ ਦਾ ਇੱਕ ਉਪਰਾਲਾ ਪੀ ਆਰ ਫਿਲਮ ਦੇ ਨਿਰਦੇਸ਼ਕ ਗਿੰਦਾ ਘੁੜਆਲੀਆ ਅਤੇ ਨਿਰਮਾਤਾ ਜਗਸਿਮਰਨ ਸਿੰਘ ਵੱਲੋਂ ਕੀਤਾ ਗਿਆ ਹੈ. ਜਿਸ ਵਿੱਚ ਦੱਸਿਆ ਗਿਆ ਹੈ ਕਿ ਸਿੱਖ ਕੌਮ ਦਾ ਕਿਰਦਾਰ ਕਿਸ ਤਰਾਂ ਦਾ ਹੈ ਅਤੇ ਸਿਰ ਤੇ ਸੱਜ਼ੇ ਤਾਜ਼ ਦਸਤਾਰ, ਗੁਰੁੂ ਦੀ ਮੋਹਰ ਕੇਸ ਅਤੇ ਦਾਹੜੀ ਦੀ ਕੀ ਮਹੱਤਤਾ ਹੈ, ਨੂੰ ਦਰਸਾਉਂਦੀ ਫਿਲਮ ਬਣਾਈ ਗਈ ਹੈ ਅਤੇ ਇਸ ਫਿਲਮ ਦਾ ਨਾਮ ਇਦੇਨਤੀਤਾ (ਪਹਿਚਾਣ) ਰੱਖਿਆ ਗਿਆ ਹੈ.
ਇਸ ਸਬੰਧੀ ਨਿਰਮਾਤਾ ਗਿੰਦਾ ਘੁੜਆਲੀਆ ਨੇ ਦੱਸਿਆ ਕਿ, ਇਸ ਫਿਲਮ ਦਾ ਨਿਰਮਾਣ ਇਟਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਜਿਨ੍ਹਾਂ ਵਿੱਚ ਪਾਰਮਾ, ਰਿਜੋਏਮੀਲੀਆ ਅਤੇ ਪਿਚੈਂਸਾ ਸ਼ਹਿਰ ਆਦਿ ਵਿਖੇ ਕੀਤਾ ਗਿਆ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਫ਼ਿਲਮ ਨੂੰ ਖ਼ਾਸ ਕਰਕੇ ਇਟਲੀ ਵਿੱਚ ਭਰਵਾਂ ਹੁੰਗਾਰਾ ਮਿਲ਼ੇਗਾ ਅਤੇ ਦਰਸ਼ਕਾਂ ਨੂੰ ਵੀ ਪਸੰਦ ਆਏਗੀ ਅਤੇ ਇਟਾਲੀਅਨ ਮੂਲ ਦੇ ਲੋਕਾਂ ਨੂੰ ਸਿੱਖੀ ਪ੍ਰਤੀ ਜਾਗਰੂਕ ਕਰਨ ਵਿੱਚ ਅਹਿਮ ਯੋਗਦਾਨ ਅਦਾ ਕਰੇਗੀ।

ਬੱਚਿਆਂ ਲਈ ਇੱਕ ਹੋਰ ਵੈਕਸੀਨ! Johnson and Johnson ਨੇ ਮੰਗੀ ਟ੍ਰਾਇਲ ਦੀ ਮਨਜੂਰੀ

ਵੀਜਾ ਪ੍ਰਕ੍ਰਿਆ ਦੀ ਮੱਧਮ ਰਫਤਾਰ ਕਾਰਨ ਅਫਗਾਨਿਸਤਾਨੀਆਂ ਲਈ ਦੇਸ਼ ਵਿਚੋਂ ਨਿਕਲਣਾ ਹੋਇਆ ਮੁਸ਼ਕਿਲ