in

ਇਬੋਲੀ ਅਤੇ ਨੋਵੇਲਾਰਾ ਵਿਖੇ ਤੀਆਂ ਤੀਜ ਦੀਆਂ ਦਾ ਤਿਉਹਾਰ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ

{"source_sid":"D99A2E8D-1BE4-46B6-9F4A-9F475BD3543D_1627890428030","subsource":"done_button","uid":"D99A2E8D-1BE4-46B6-9F4A-9F475BD3543D_1627890428022","source":"other","origin":"unknown"}

ਰੋਮ (ਇਟਲੀ) (ਕੈਂਥ) – ਇਟਲੀ ਦੇ ਜ਼ਿਲ੍ਹਾ ਸਲੇਰਨੋ ਦੇ ਸਹਿਰ ਇਬੋਲੀ ਅਤੇ ਰਿਜੋਇਮੀਲੀਆ ਦੇ ਸ਼ਹਿਰ ਨੋਵੇਲਾਰਾ ਵਿਖੇ ਪੰਜਾਬੀ ਸਭਿਆਚਾਰ ਦੀਆ ਬਾਤਾਂ ਪਾਉਂਦਾ ਤੀਆਂ ਤੀਜ ਦੀਆ ਦਾ ਤਿਉਹਾਰ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਿਸ ਵਿਚ ਪੰਜਾਬੀ ਪਹਿਰਾਵੇ ਵਿਚ ਸੱਜੀਆ ਮੁਟਿਆਰਾਂ ਨੇ ਗਿੱਧਾ,ਭੰਗੜਾ ਤੇ ਬੋਲੀਆਂ ਨਾਲ ਖੂਬ ਰੰਗ ਬੰਨਿਆ । ਇਬੋਲੀ ਸ਼ਹਿਰ ਵਿਖੇ ਰਹਿਣ ਬਸੇਰਾ ਕਰਦੇ ਮੈਂਗੜਾ ਪਰਿਵਾਰ ਜਿਹੜਾ ਕਿ ਪੰਜਾਬ ਦੇ ਅਪਰਾ ਸ਼ਹਿਰ (ਜਲੰਧਰ) ਨਾਲ ਸੰਬਧਤ ਹੈ ਉਹਨਾਂ ਵੱਲੋ ਤੀਆਂ ਤੀਜ ਦੇ ਪ੍ਰੋਗਰਾਮ ਦਾ ਇਲਾਕੇ ਦੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਆਯੋਜਨ ਕੀਤਾ ਗਿਆ ਜਿਸ ਵਿੱਚ ਦਿਲ ਟੁੰਬਣ ਵਾਲੀ ਪੇਸ਼ਕਾਰੀ ਕੀਤੀ ਗਈ । ਪੰਜਾਬੀ ਮੁਟਿਆਰਾ ਵੱਲੋਂ ਪੰਜਾਬੀ ਸੰਗੀਤ ਦੇ ਦਿਲ ਨੂੰ ਛੂਹ ਲੈਣ ਵਾਲੀਆਂ ਬੋਲੀਆਂ ਨਾਲ ਪਰਫਾਰਮੈਸ ਪੇਸ਼ ਕਰਕੇ ਸਭ ਦੀ ਵਾਹ-ਵਾਹ ਖੱਟੀ। ਇਸ ਮੌਕੇ ਪੰਜਾਬੀ ਖਾਣਿਆਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਜਿਸ ਦਾ ਲੁਤਫ਼ ਹਾਜ਼ਰੀਨ ਪੰਜਾਬੀਆਂ ਨੇ ਪੂਰਾ ਪੂਰਾ ਲਿਆ। ਇਸ ਪ੍ਰੋਗਰਾਮ ਨੂੰ ਨੇਪੜੇ ਚਾੜਨ ਵਿੱਚ ਮੈਡਮ ਕਵਿਤਾ ,ਬਬਲੀ ,ਮਿੰਨੂ ਰਾਣੀ,ਅੰਜੂ ਰਾਣੀ,ਪ੍ਰੀਤ ਕੌਰ ,ਜੱਸੀ,ਊਸ਼ਾ ਰਾਣੀ ,ਰਾਵੀਆ,ਸਤਨਾਮ ਕੌਰ,ਨੀਤੂ ਰਾਣੀ,ਸਰਿਸਤਾ ਦੇਵੀ ਤੇ ਸਤਵੀਰ ਕੌਰ ਆਦਿ ਅਹਿਮ ਭੂਮਿਕਾ ਨਿਭਾਈ। ਦੂਜੇ ਪਾਸੇ ਜਿਲਾ ਰਿਜੋਏਮੀਲੀਆ ਦੇ ਸਹਿਰ ਨੋਵੇਲਾਰਾ ਦੇ ਜੋਹਲ ਰੈਸਟੋਰੈਂਟ ਵਿਖੇ ਤੀਆਂ ਤੀਜ ਦੀਆ ਦਾ ਮੇਲਾ ਕਰਵਾਇਆ ਗਿਆ ਜਿਸ ਵਿਚ ਇਲਾਕੇ ਦੀਆਂ ਬੱਚੀਆ,ਕੁੜੀਆ ਅਤੇ ਮਹਿਲਾਵਾ ਨੇ ਵੱਡੀ ਗਿਣਤੀ ਵਿਚ ਅਪਣੀ ਹਾਜਰੀ ਲਗਵਾਕੇ ਮੇਲੇ ਦੀ ਰੋਣਕ ਨੂੰ ਵਧਾਇਆ। ਪੰਜਾਬੀ ਪਹਿਰਾਵੇ ਵਿਚ ਸੱਜ਼ੀਆ ਕੁੜੀਆ ਵਲੋ ਪੰਜਾਬੀ ਗੀਤਾਂ ਤੇ ਕੀਤਾ ਡਾਸ ਅਤੇ ਪੰਜਾਬੀ ਲੋਕ ਨਾਚ ਗਿੱਧਾ ਪਾ ਕੇ ਭਰਪੂਰ ਮੰਨੋਰੰਜਨ ਕੀਤਾ ਗਿਆ ਇਸ ਮੌਕੇ ਤਰ੍ਹਾਂ ਤਰ੍ਹਾਂ ਦੇ ਸਟਾਲ ਵੀ ਲਗਾਏ ਗਏ ਸਨ ਗਿਆ ਇਸ ਮੋਕੇ ਪ੍ਰਬੰਧਕ ਬੀਬੀਆ ਨੇ ਕਿਹਾ ਕਿ ਵਿਦੇਸ਼ਾਂ ਵਿਚ ਇਸ ਤਰ੍ਹਾਂ ਮੇਲੇ ਕਰਵਾਉਣ ਦਾ ਮਕਸਦ ਭਾਰਤੀ ਨਾਰੀ ਦੇ ਕਲਚਰਾਤਮਕ ਸਵਰੂਪ ਨੂੰ ਉਭਾਰਣ ਦਾ ਹੈ ਅਤੇ ਬੱਚਿਆ ਨੂੰ ਆਪਣੀ ਵਿਰਾਸਤ ਅਤੇ ਅਮੀਰ ਸਭਿਆਚਾਰ ਨਾਲ ਜੋੜਨ ਦਾ ਉਪਰਾਲਾ ਹੈ।

ਐਲਕ ਗਰੋਵ ਦੀਆਂ ਤੀਆਂ ‘ਚ ਹੋਇਆ ਬੀਬੀਆਂ ਦਾ ਭਰਵਾਂ ਇਕੱਠ

ਤਾਲਿਬਾਨ ਆਗੂਆਂ ਨੇ ਭਾਰਤੀ ਪਰਵਾਰਾਂ ਦੀ ਸੁਰੱਖਿਆ ਦਾ ਦਿੱਤਾ ਭਰੋਸਾ