-ਰੀਅਲ ਫੋਕ ਕਲਚਰਲ ਇੰਟ: ਅਕੈਡਮੀ ਦੀ 26 ਮੈਂਬਰੀ ਟੀਮ ਪੰਜਾਬ ਦੀ ਪ੍ਰਤੀਨਿਧਤਾ ਕਰੇਗੀ
ਲੰਡਨ (ਮਨਦੀਪ ਖੁਰਮੀ) ਲੈਂਗੋਲਨ ਇੰਟਰਨੈਸ਼ਨਲ ਸੰਗੀਤ ਮੇਲੇ ਵਿੱਚ ਪੰਜਾਬ ਦੇ ਲੋਕ ਨਾਚ ਦਾ ਪ੍ਰਦਰਸ਼ਨ ਕਰਨ ਲਈ ਰੀਅਲ ਫੋਕ ਕਲਚਰਲ ਇੰਟ: ਅਕੈਡਮੀ ਲੁਧਿਆਣਾ ਦੀ 26 ਮੈਂਬਰੀ ਟੀਮ ਇੰਗਲੈਂਡ ਪਹੁੰਚ ਚੁੱਕੀ ਹੈ। ਇੱਕ ਜੁਲਾਈ ਤੋਂ 7 ਜੁਲਾਈ ਤੱਕ ਹੋਣ ਜਾ ਰਹੇ ਇਸ ਮੇਲੇ ਵਿੱਚ ਵੱਖ ਵੱਖ ਦੇਸ਼ਾਂ ‘ਚੋਂ ਆਪੋ ਆਪਣੇ ਖਿੱਤੇ ਦੇ ਲੋਕ ਨਾਚ ਦੀ ਪੇਸ਼ਕਾਰੀ ਲਈ ਟੀਮਾਂ ਪਹੁੰਚਦੀਆਂ ਹਨ। ਪੰਜਾਬ ਦੀ ਪ੍ਰਤਨਿਧਤਾ ਕਰਨ ਲਈ ਪ੍ਰਧਾਨ ਗੁਰਜੀਤ ਸਿੰਘ, ਡਾਇਰੈਕਟਰ ਜਗਦਿਆਲ ਸਿੰਘ, ਮੀਤ ਪ੍ਰਧਾਨ ਸਤਵੀਰ ਸਿੰਘ ਦੀ ਅਗਵਾਈ ਵਿੱਚ ਇਹ ਟੀਮ 4 ਵੱਖ ਵੱਖ ਮੁਕਾਬਲਿਆਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰੇਗੀ। ਜਿਹਨਾਂ ਵਿੱਚੋਂ 2 ਮੁਕਾਬਲੇ 5 ਜੁਲਾਈ ਨੂੰ ਅਤੇ 2 ਮੁਕਾਬਲੇ 6 ਜੁਲਾਈ ਨੂੰ ਹੋਣਗੇ। ਇਹਨਾਂ ਮੁਕਾਬਲਿਆਂ ਵਿੱਚ ਪੰਜਾਬ ਤੋਂ ਆਏ ਗੱਭਰੂਆਂ ਤੇ ਮੁਟਿਆਰਾਂ ਦੀ ਟੋਲੀ ਵਿੱਚ ਗੁਰਜੀਤ ਸਿੰਘ, ਗੁਰਜਿੰਦਰ ਕੌਰ, ਦੈਹਰੀਨ ਕੌਰ, ਹਰਸੀਰਤ ਸਿੰਘ, ਸਤਵੀਰ ਸਿੰਘ, ਰਾਜਵਿੰਦਰ ਕੌਰ, ਸਤੇਸ਼ਵਰ ਸਿੰਘ, ਜਗਦਿਆਲ ਸਿੰਘ, ਅਵਤਾਰ ਸਿੰਘ, ਮੰਗੂ, ਅਮਰਜੋਤ ਸਿੰਘ, ਗਗਨਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਮਨਪ੍ਰੀਤ ਕੌਰ, ਰਾਜਵੀਰ, ਕਮਲਜੀਤ ਕੌਰ, ਰਵੀ ਕੁਮਾਰ ਅਵਨੀਤ ਕੌਰ, ਜਸਪ੍ਰੀਤ ਕੌਰ, ਤਰਨਦੀਪ ਕੌਰ, ਮੋਨੂ ਕੁਮਾਰ, ਵਿਜੇ ਸ਼ਰਮਾ, ਹਰਜੀਤ ਮੰਗੀ, ਜਸ਼ਨਦੀਪ, ਜਤਿੰਦਰਪਾਲ ਗਰਚਾ, ਲਵਪ੍ਰੀਤ ਕੌਰ, ਸਿਮਰਨਜੀਤ ਸਿੰਘ, ਮਨਜਿੰਦਰ ਸਿੰਘ ਆਦਿ ਆਪਣੇ ਮਨਮੋਹਕ ਅੰਦਾਜ਼ਾਂ ਦੀ ਪੇਸ਼ਕਾਰੀ ਰਾਂਹੀ ਪੰਜਾਬ ਦੀ ਮਹਿਕ ਖਿੰਡਾਉਣਗੇ। ਜਿਕਰਯੋਗ ਹੈ ਕਿ ਰੀਅਲ ਫੋਕ ਕਲਚਰਲ ਇੰਟ: ਅਕੈਡਮੀ ਪਿਛਲੇ ਸਾਲਾਂ ਦੌਰਾਨ ਵੀ ਇੰਗਲੈਂਡ ਦੀ ਧਰਤੀ ‘ਤੇ ਆਪਣੀ ਜਿੱਤ ਦੇ ਝੰਡੇ ਗੱਡ ਕੇ ਮੁੜਦੀ ਰਹੀ ਹੈ। ਅਕੈਡਮੀ ਦੇ ਪ੍ਰਧਾਨ ਗੁਰਜੀਤ ਸਿੰਘ ਨੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਕਲਾਕਾਰਾਂ ਵੱਲੋਂ ਕੀਤੀ ਸਿਰਤੋੜ ਮਿਹਨਤ ਦੇ ਸਿਰਤੋੜ ਮਿਹਨਤ ਦੇ ਸਿਰ ‘ਤੇ ਉਹ ਇਸ ਵਾਰ ਵੀ ਜਿੱਤ ਦਰਜ਼ ਕਰਨ ਲਈ ਆਸਵੰਦ ਹਨ।