ਮੌਂਤੇਵਾਰਕੀ (ਇਟਲੀ) 25 ਨਵੰਬਰ (ਸਾਬੀ ਚੀਨੀਆਂ) – ਸੈਂਟਰ ਇਟਲੀ ਦੇ ਜਿਲ੍ਹਾ ਆਰੇਸੋ ਦੇ ਭਾਰਤੀ ਨੁਮਾਇੰਦਿਆਂ ਵੱਲੋਂ ਨੌਜਵਾਨ ਆਗੂ ਹਰਪ੍ਰੀਤ ਸਿੰਘ ਜੀਰਾ ਦੀ ਅਗਵਾਈ ਹੇਠ ਰੋਮ ਅੰਬੈਸੀ ਅਧਿਕਾਰੀਆਂ ਨਾਲ ਇਟਲੀ ਰਹਿੰਦੇ ਭਾਰਤੀ ਨਾਗਰਿਕਾਂ ਦੀਆਂ ਮਸ਼ਕਿਲਾਂ ਸਬੰਧੀ ਕਸਬਾ ਮੌਂਤੇਵਾਰਕੀ ਵਿਖੇ ਕੀਤੀਆਂ ਗਈਆਂ ਵਿਚਾਰਾਂ ਦੌਰਾਨ ਫਸਟ ਸੈਕਟਰੀ ਸਰੁਚੀ ਸ਼ਰਮਾ ਨੇ ਵਿਸ਼ਵਾਸ ਦਵਾਇਆ ਕਿ ਉਹ ਆਪਣੇ ਦੇਸ਼ ਦੇ ਨਾਗਰਿਕਾਂ ਦੀ ਹਰ ਸੰਭਵ ਮਦਦ ਲਈ ਹਮੇਸ਼ਾਂ ਤਿਆਰ ਹਨ। ਉਹ ਵੱਖ ਵੱਖ ਇਲਾਕਿਆਂ ਵਿਚ ਰਹਿੰਦੇ ਭਾਰਤੀ ਨਾਗਰਿਕਾਂ ਦੀ ਖ਼ਬਰਸਾਰ ਲੈਣ ਦੇ ਨਾਲ ਉਨ੍ਹਾਂ ਦੀਆਂ ਪਾਸਪੋਰਟ ਸਬੰਧੀ ਮੁਸ਼ਕਿਲਾਂ ਦੇ ਹੱਲ ਪਾਸਪੋਰਟ ਕੈਂਪ ਲਗਾ ਕੇ ਕਰ ਰਹੇ ਹਨ। ਇਸੇ ਤਰ੍ਹਾਂ ਹਰ ਬੁੱਧਵਾਰ 3 ਤੋਂ 5 ਵਜੇ ਤੱਕ ਅੰਬੈਸੀ ਵਿਚ ਓਪਨ ਹਾਊਸ ਮੀਟਿੰਗਾਂ ਲਈ ਵੀ ਟਾਇਮ ਰੱਖਿਆ ਗਿਆ ਹੈ। ਇਸ ਮੌਕੇ ਸੁਖਜਿੰਦਰਜੀਤ ਸਿੰਘ ਕਾਹਲੋਂ, ਇੰਦਰਜੀਤ ਸਿੰਘ, ਉਂਕਾਰ ਸਿੰਘ, ਸਿੰæਦਰਪਾਲ ਸਿੰਘ ਮੌਜੂਦ ਸਨ, ਜਿੰਨ੍ਹਾਂ ਵੱਲੋ ਸਰੁਚੀ ਸ਼ਰਮਾ ਨੂੰ ਰੋਮ ਅੰਬੈਸੀ ਵੱਲੋਂ ਦਿੱਤੀਆ ਜਾ ਰਹੀਆਂ ਸਹੂਲਤਾਂ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।