in

ਇੰਡੀਅਨ ਅੰਬੈਸੀ ਰੋਮ ਵੱਲੋਂ ਭਾਰਤੀ ਪ੍ਰਵਾਸੀਆਂ ਨੂੰ ਪਾਸਪੋਰਟ ਜਾਰੀ ਕਰਣ ਲਈ ਜ਼ਰੂਰੀ ਘੋਸ਼ਣਾ

  1. ਇਟਲੀ ਦੀ ਸਰਕਾਰ ਦੁਆਰਾ 13 ਮਈ, 2020 ਨੂੰ ਐਲਾਨੇ ਗਏ ਕਾਨੂੰਨ, ਬਿਨਾ ਕਾਗਜ਼ਾਂ ਨਾਲ ਰੇਂਹਦੇ ਪ੍ਰਵਾਸੀਆਂ ਨੂੰ ਆਰਟੀਕਲ 110ਬੀ ਦੇ ਅਨੁਸਾਰ ਕੰਮ ਲਈ ਇਟਾਲੀਅਨ ਸਟੇਅ ਪਰਮਿਟ’ (ਪਰਮੇਸੋ ਦੀ ਸੋਜੋਰਨੋ) ਹਾਸਲ ਕਰਨ ਦੀ ਇਜਾਜ਼ਤ ਦਿੰਦਾ ਹੈ।
  2. ਭਾਰਤੀ ਨਾਗਰਿਕ ਜੋ ਉਪਰੋਕਤ ਫਰਮਾਨ ਅਧੀਨ ਸਟੇ ਪਰਮਿਟ (ਪਰਮੇਸੋ ਦੀ ਸੋਜੋਰਨੋ) ਪ੍ਰਾਪਤ ਕਰਨ ਦੇ ਯੋਗ ਹਨ, ਅਤੇ ਉਹਨਾਂ ਨੂੰ ਮਿਆਦ ਪੁੱਗੇ, ਗੁਆਚੇ ਜਾਂ ਖਰਾਬ ਹੋਏ ਪਾਸਪੋਰਟਾਂ ਦੇ ਬਦਲੇ ਨਵੇਂ ਪਾਸਪੋਰਟਾਂ ਦੀ ਜ਼ਰੂਰਤ ਹੈ, ਹੇਠਾਂ ਅਤੇ ਅਟੈਚਮੈਂਟ ਵਿੱਚ ਦੱਸੀ ਵਿਧੀ ਅਨੁਸਾਰ ਭਾਰਤੀ ਅੰਬੈਸੀ ਵਿਖੇ ਨਵੇਂ ਪਾਸਪੋਰਟਾਂ ਲਈ ਅਰਜ਼ੀ ਦੇ ਸਕਦੇ ਹਨ।
  3. ਭਾਰਤ ਦੀ ਅੰਬੈਸੀ ਅਪਣੇ ਅਧਿਕਾਰ ਖੇਤਰ ਵਿਚ ਆਉਂਦੇ ਖੇਤਰ – ਤੋਸਕਾਨਾ, ਉਮਬਰੀਆ, ਲਾਸੀਓ, ਮਾਰਕੇ, ਅਬਰੁਸੋ ਮੋਲੀਸੇ, ਕਮਪਾਨੀਆਂ, ਬਾਸੀਲੀਕਾਤਾ, ਪੂਲੀਆ, ਕਾਲਾਬਰੀਆ, ਸਿਚੀਲੀਆ ਅਤੇ ਸਰਦੇਨੀਆ ਵਿਚ ਰਹਿੰਦੇ ਭਾਰਤੀ ਨਾਗਰਿਕਾਂ ਤੋਂ ਅਰਜ਼ੀਆਂ ਸਵੀਕਾਰ ਕਰੇਗਾ। ਦੂਜੇ ਖੇਤਰਾਂ ਵਿੱਚ ਰਹਿਣ ਵਾਲੇ ਮਿਲਾਨ ਵਿੱਚ ਸਥਿਤ ਭਾਰਤੀ ਕੌਂਸਲੇਟ ਵਿੱਚ ਅਰਜ਼ੀ ਦੇ ਸਕਦੇ ਹਨ।
  4. ਕਈ ਕਿਸਮਾਂ ਦੇ ਕੇਸਾਂ ਲਈ ਪਾਸਪੋਰਟ ਅਰਜ਼ੀਆਂ ਜਮਾਂ ਕਰਨ ਦੀਆਂ ਜ਼ਰੂਰਤਾਂ ਤੇ ਦਿਸ਼ਾ ਨਿਰਦੇਸ਼ ਨੀਚੇ ਦਿੱਤੀਆਂ ਗਈਆਂ ਹਨ। ਕ੍ਰਿਪਾ ਕਰਕੇ ਇਸ ਪ੍ਰਕਿਰਿਆ ਦਾ ਧਿਆਨ ਨਾਲ ਪਾਲਣ ਕਰੋ ਤਾਂ ਜੋ ਐਮਬੈਸੀ ਨੂੰ ਜਮਾਂ ਕਰਨ ਤੋਂ ਪਹਿਲਾਂ ਦਸਤਾਵੇਜ਼ ਹਰ ਤਰਫੋਂ ਪੂਰੇ ਹੋਣ।
  5. ਇਟਾਲੀਅਨ ਅਧਿਕਾਰੀਆਂ ਦੁਆਰਾ ਕੋਵਿਡ -19 ਮਹਾਂਮਾਰੀ ਅਤੇ ਸੰਬੰਧਿਤ ਪਾਬੰਦੀਆਂ ਦੇ ਕਾਰਨ ਪਾਸਪੋਰਟ ਅਰਜ਼ੀ ਦੇਣ ਵਾਲੇਆਂ ਨੂੰ ਰੋਮ ਵਿਖੇ ਐਮਬੈਸੀ ਵਿਚ ਸਰੀਰਕ ਤੌਰ ਤੇ ਆਉਣ ਦੀ ਸਲਾਹ ਨਹੀਂ ਦਿੱਤੀ ਜਾਂਦੀ। ਇਸ ਦੀ ਬਜਾਏ, ਐਮਬੈਸੀ ਉਪਰੋਕਤ ਖੇਤਰਾਂ ਵਿੱਚ ਵੱਖ-ਵੱਖ ਕਮਿਊਨਿਟੀ ਵਾਲੰਟੀਅਰਾਂ ਨਾਲ ਸੰਪਰਕ ਵਿੱਚ ਹੈ। ਉਨ੍ਹਾਂ ਨੇ ਆਪਣੇ ਖੇਤਰ / ਪ੍ਰਾਂਤ ਵਿਚ ਰਹਿਣ ਵਾਲੇ ਅਜਿਹੇ ਵਿਅਕਤੀਆਂ ਦੀ ਪਾਸਪੋਰਟ ਐਪਲੀਕੇਸ਼ਨਾਂ ਇਕੱਤਰ ਕਰਕੇ ਅਤੇ ਇਕਠੇ ਬੈਚਾਂ ਵਿਚ ਐਮਬੈਸੀ ਲਿਆਉਣਗੇ।
  6. ਇਹਨਾਂ ਕਮਿਉਨਿਟੀ ਵਲੰਟੀਅਰਾਂ ਦੇ ਨਾਮ ਅਤੇ ਸੰਪਰਕ ਵੇਰਵਿਆਂ ਦੀ ਘੋਸ਼ਣਾ ਸੋਸ਼ਲ ਮੀਡੀਆ ਫੇਸਬੁੱਕ, ਟਵਿੱਟਰ, ਵੈਬਸਾਈਟ ਦੁਆਰਾ ਕੀਤੀ ਜਾ ਰਹੀ ਹੈ। ਸੰਭਾਵਤ ਪਾਸਪੋਰਟ ਅਰਜ਼ੀ ਦੇਣ ਵਾਲੇਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਵਲੰਟੀਅਰਾਂ ਨੂੰ ਇਸ ਤਰੀਕੇ ਨਾਲ ਆਪਣੀ ਪਾਸਪੋਰਟ ਦੀਆਂ ਅਰਜ਼ੀਆਂ ਜਮਾ ਕਰਨ ਦੇ ਅਪਣੇ ਇਰਾਦੇ ਬਾਰੇ ਕਾਲ ਕਰਨ ਅਤੇ ਉਨ੍ਹਾਂ ਨੂੰ ਸੂਚਿਤ ਕਰਨ। ਕਮਿਊਨਿਟੀ ਪਾਸਪੋਰਟ ਅਰਜ਼ੀ ਦੇਣ ਵਾਲੇਆਂ ਦੁਆਰਾ ਦਿੱਤੀ ਜਾ ਰਹੀ ਸਹਾਇਤਾ ਪੂਰੀ ਤਰ੍ਹਾਂ ਸਵੈਇੱਛੁਕ ਹੈ ਅਤੇ ਐਮਬੈਸੀ ਦੁਆਰਾ ਜਾਂ ਪਾਸਪੋਰਟ ਅਰਜ਼ੀ ਦੇਣ ਵਾਲੀਆਂ ਦੁਆਰਾ ਉਹਨਾਂ ਨੂੰ ਕੋਈ ਵਾਧੂ ਅਦਾਇਗੀ ਨਹੀਂ ਕੀਤੀ ਜਾਏਗੀ। ਜੇ ਕੋਈ ਕਮਿਉਨਿਟੀ ਵਾਲੰਟੀਅਰ ਪਾਸਪੋਰਟ ਅਰਜ਼ੀ ਦੇਣ , ਸੂਚੀਬੱਧ ਲੋਕਾਂ ਤੋਂ ਇਲਾਵਾ, ਆਪਣੀਆਂ ਸੇਵਾਵਾਂ ਮੁਫਤ ਵਿਚ ਪੇਸ਼ ਕਰਨਾ ਚਾਹੁੰਦਾ ਹੈ, ਤਾਂ ਉਨ੍ਹਾਂ ਦਾ ਐਮਬੈਸੀ ਸਵਾਗਤ ਕਰਦੀ ਹੈ।
  7. ਇਸ ਦੇ ਉਲਟ, ਉਹ ਲੋਕ ਜੋ ਕਮਿਉਨਿਟੀ ਵਲੰਟੀਅਰਾਂ ਦੁਆਰਾ ਆਪਣੀਆਂ ਅਰਜ਼ੀਆਂ ਜਮਾ ਨਹੀਂ ਕਰਨਾ ਚਾਹੁੰਦੇ ਹਾਂ ਅਜਿਹੇ ਕੇਸਾਂ ਵਿੱਚ ਜਿੱਥੇ ਭਾਰਤੀ ਨਾਗਰਿਕ ਅਜਿਹੀ ਜਗਾ ਤੇ ਰਹਿ ਰਹੇ ਹਨ ਜਿੱਥੇ ਕੋਈ ਵਲੰਟੀਅਰ ਲੱਭਣਾ ਸੰਭਵ ਨਹੀਂ ਹੋਇਆ ਹੈ, ਉਨ੍ਹਾਂ ਕੋਲ ਆਪਣੀ ਪਾਸਪੋਰਟ ਦੀਆਂ ਅਰਜ਼ੀਆਂ ਸਾਰੇ ਸੰਬੰਧਿਤ ਦਸਤਾਵੇਜ਼, ਜਿੱਥੇ ਵੀ ਜ਼ਰੂਰੀ ਹੋਵੇ ਅਸਲੀ ਸਮੇਤ ਡਾਕ ਦੁਆਰਾ ਭੇਜਣ ਦਾ ਵਿਕਲਪ ਹੋਵੇਗਾ। ਡਾਕ ਦੁਆਰਾ ਪਾਸਪੋਰਟ ਦੀਆਂ ਅਰਜ਼ੀਆਂ ਭੇਜਣ ਲਈ ਦਿਸ਼ਾ-ਨਿਰਦੇਸ਼ ਨੀਚੇ ਦਿਤੇ ਗਏ ਹਨ।
  8. ਇਹ ਦੁਹਰਾਇਆ ਜਾਂਦਾ ਹੈ ਕਿ ਫਿਲਹਾਲ ਕੋਵਿਡ -19 ਪਾਬੰਦੀਆਂ ਅਤੇ ਸਿਹਤ ਪ੍ਰੋਟੋਕੋਲਾਂ ਦੇ ਕਾਰਨ, ਅੰਬੈਸੀ ਦੇ ਵਿਚ ਕੌਂਸਲਰ ਕਾਉਟਰਾਂ ਤੇ ਸਰੀਰਕ ਤੌਰ ਤੇ ਪਾਸਪੋਰਟ ਦੀਆਂ ਅਰਜ਼ੀਆਂ ਦੀ ਮਨਜ਼ੂਰੀ ਦੇਣਾ ਸੰਭਵ ਨਹੀਂ ਹੋਵੇਗਾ।
  9. ਅਸੀਂ ਤੁਹਾਡੀ ਸਮਝ ਲਈ ਪਹਿਲਾਂ ਤੋਂ ਧੰਨਵਾਦ ਕਰਦੇ ਹਾਂ ਅਤੇ ਇਸ ਨੂੰ ਸਫਲ ਅਭਿਆਸ ਬਣਾਉਣ ਵਿਚ ਤੁਹਾਡਾ ਸਮਰਥਨ ਚਾਹੁੰਦੇ ਹਾਂ।

ਅਰਵਿੰਦਰ ਪਹਿਲਵਾਨ ਨੂੰ ਇਨਸਾਫ਼ ਦਿਵਾਉਣਾ ਸੱਚੀ ਸ਼ਰਧਾਂਜਲੀ – ਰਾਜਵਿਦਰ ਸਿੰਘ

ਕੋਰੋਨਾ ਦੇ ਰੂਲ ਤੋੜਣ ਤੇ ਜੁਰਮਾਨਾ ਹੋਵੇਗਾ