6 ਦੇਸ਼ਾਂ ਦੇ ਮਹਿਲਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ

ਮਿਲਾਨ (ਇਟਲੀ) 5 ਨਵੰਬਰ (ਸਾਬੀ ਚੀਨੀਆਂ) – ਯੂਰਪੀਅਨ ਦੇਸ਼ਾਂ ਵਿਚ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਯੂਰਪ ਮਹਿਲਾ ਵਿੰਗ ਦੀ ਕਨਵੀਨਰ ਡਾ: ਸੋਨੀਆਂ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪਾਰਟੀ ਦੀ ਮਜਬੂਤੀ ਲਈ 6 ਦੇਸ਼ਾਂ ਦੀਆਂ ਮਹਿਲਾ ਪ੍ਰਧਾਨਾਂ ਦੇ ਨਾਵਾਂ ਐਲਾਨ ਕੀਤਾ ਗਿਆ ਹੈ। ਇਨ੍ਹਾਂ ਨਾਵਾਂ ਦਾ ਐਲਾਨ ਕਰਨ ਮੌਕੇ ਆਈ ਓ ਸੀ ਵਿੰਗ ਦੇ ਚੈਅਰਪਰਸਨ ਸੈਮ ਪਟੋਡਾ, ਸੈਕਟਰੀ ਹਿਮਾਂਸ਼ੂ ਵਿਆਸ, ਰਾਜਵਿੰਦਰ ਸਿੰਘ ਕਨਵੀਨਰ ਯੂਰਪ ਅਤੇ ਮਹਿਲਾ ਵਿੰਗ ਯੂਰਪ ਦੀ ਕਨਵੀਨਰ ਡਾ: ਸੋਨੀਆ ਵੱਲੋਂ 6 ਦੇਸ਼ਾਂ ਦੇ ਮਹਿਲਾਂ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ।
ਜਿਨ੍ਹਾਂ ਵਿਚ ਡਾ: ਸ਼ਰਨਜੀਤ ਕੌਰ (ਡੈਨਮਾਰਕ), ਗੁਰਮੀਤ ਕੌਰ (ਜਰਮਨ), ਜਸਵਿੰਦਰ ਕੌਰ (ਗਰੀਸ), ਰਵਨੀਤ ਕੌਰ (ਸਵੀਡਨ), ਗੁਰਪ੍ਰੀਤ ਕੌਰ (ਇਟਲੀ), ਨਿਸ਼ਾ ਕੌਰ (ਆਸਟਰੀਆ ਪ੍ਰਧਾਨ) ਅਤੇ ਹੈਮ ਰਾਏ ਮੰਨਾਰ ਪ੍ਰਾਇਲ ਨੂੰ ਆਸਟਰੀਆ ਦੇ ਵਾਈਸ ਪ੍ਰਧਾਨ ਨਿਯੁਕਤ ਕਰਕੇ ਨਿਯੁਕਤੀ ਪੱਤਰ ਦਿੰਦਿਆਂ ਪਾਰਟੀ ਪ੍ਰਤੀ ਵਫਾਦਾਰੀ ਨਾਲ ਕੰਮ ਕਰਨ ਲਈ ਆਖਿਆ ਗਿਆ। ਉਨਾਂ ਇਹ ਵੀ ਦੱਸਿਆ ਕਿ, ਆਉਂਦੇ ਕੁਝ ਦਿਨਾਂ ਤੱਕ ਦੂਜੀ ਲਿਸਟ ਜਾਰੀ ਕਰ ਕੇ 5 ਹੋਰ ਦੇਸ਼ਾਂ ਦੀਆਂ ਮਹਿਲਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ, ਜੋ ਬਾਅਦ ਵਿਚ ਸੀਨੀਅਰ ਲੀਡਰਸ਼ਿੱਪ ਦੀ ਸਲਾਹ ਲੈ ਕੇ ਸਬੰਧਿਤ ਦੇਸ਼ਾਂ ਦੀਆਂ ਸਥਾਨਕ ਇਕਾਈਆਂ ਬਣਾ ਕੇ ਵੱਧ ਤੋਂ ਵੱਧ ਮਹਿਲਾਵਾਂ ਨੂੰ ਕਾਂਗਰਸ ਪਾਰਟੀ ਨਾਲ ਜੋੜ੍ਹਨ ਲਈ ਕਾਰਜ ਕਰਨਗੇ।