
ਮਿਲਾਨ (ਇਟਲੀ) 30 ਜਨਵਰੀ (ਸਾਬੀ ਚੀਨੀਆਂ) – ਇੰਡੀਅਨ ਉਵਰਸੀਜ਼ ਕਾਂਗਰਸ ਯੂਰਪ ਮਹਿਲਾ ਵਿੰਗ ਦੀ ਪ੍ਰਧਾਨ ਡਾ: ਸੋਨੀਆਂ ਨੇ ਜਿਸ ਦਿਨ ਤੋਂ ਪਾਰਟੀ ਦੀ ਕਮਾਂਡ ਸੰਭਾਲੀ ਹੈ, ਉਸੇ ਦਿਨ ਤੋਂ ਯੂਰਪ ਦੇ ਵੱਖ ਵੱਖ ਦੇਸ਼ਾਂ ਅਤੇ ਹਿੱਸਿਆਂ ਤੋਂ ਬਹੁਤ ਸਾਰੀਆਂ ਔਰਤਾਂ ਕਾਂਗਰਸ ਪਾਰਟੀ ਨਾਲ ਜੁੜ ਰਹੀਆਂ ਹਨ ਉਨ੍ਹਾਂ ਦੁਆਰਾ ਕੀਤੀ ਜਾ ਰਹੀ ਸਖਤ ਮਿਹਨਤ ਦੇ ਨਤੀਜੇ ਲਗਾਤਾਰ ਵੇਖਣ ਨੂੰ ਮਿਲ ਰਹੇ ਹਨ। ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਉਨ੍ਹਾਂ ਨਾਰਵੇ ਵਿਚ ਵੂਮੈਨ ਇਕਾਈ ਦਾ ਗਠਨ ਕਰਕੇ ਪਾਰਟੀ ਨੂੰ ਹੋਰ ਮਜਬੂਤ ਕੀਤਾ ਹੈ।
ਉਨ੍ਹਾਂ ਹਾਈਕਮਾਂਡ ਦੇ ਮਸ਼ਵਰੇ ਨਾਲ ਡਾ: ਨਜਮਾ ਕਰੀਮ ਨੂੰ ਨਾੱਰਵੇ ਵੂਮੈਨ ਇਕਾਈ ਦੀ ਪ੍ਰਧਾਨਗੀ ਸੌਂਪਦੇ ਹੋਏ ਡਾ: ਟੀਨਾ ਕਾਰਲੋਸ ਨੂੰ ਵਾਈਸ ਪ੍ਰਧਾਨ, ਲਾ ਪਟੇਲ ਨੂੰ ਸੈਕਟਰੀ ਅਤੇ ਊਨੀਜਾ ਖਾਨ ਨੂੰ ਮੁੱਖ ਬਲਾਰੇ ਦੇ ਤੌਰ ‘ਤੇ ਨਿਯੁਕਤੀ ਪੱਤਰ ਦਿੰਦੇ ਹੋਏ ਪਾਰਟੀ ਦੀ ਮਜੂਬਤੀ ਲਈ ਕੰਮ ਕਰਦੇ ਰਹਿਣ ਲਈ ਆਖਿਆ ਹੈ। ਨਾਰਵੇ ਵੂਮੈਨ ਇਕਾਈ ਦੇ ਨਵੇਂ ਚੁਣੇ ਹੋਏ ਅਹੁਦੇਦਾਰਾਂ ਨੂੰ ਵਧਾਈ ਸੰਦੇਸ਼ ਦਿੰਦਿਆਂ ਰਾਜਵਿੰਦਰ ਸਿੰਘ ਕਨਵੀਨਰ ਯੂਰਪ ਨੇ ਆਖਿਆ ਕਿ, ਡਾ: ਸੋਨੀਆ ਦੁਆਰਾ ਕੀਤੇ ਜਾ ਰਹੇ ਯਤਨਾਂ ਨਾਲ ਬਹੁਤ ਸਾਰੇ ਦੇਸ਼ਾਂ ਦੀਆਂ ਮਹਿਲਾਵਾਂ ਕਾਂਗਰਸ ਪਾਰਟੀ ਨਾਲ ਜੁੜ ਰਹੀਆਂ ਹਨ, ਜੋ ਕਿ ਆਉਣ ਵਾਲੇ ਸਮੇਂ ਵਿਚ ਕਾਂਗਰਸ ਪਾਰਟੀ ਲਈ ਸ਼ੁਭ ਸੰਕੇਤ ਆਖਿਆ ਜਾ ਸਕਦਾ ਹੈ।