
ਮਿਲਾਨ (ਇਟਲੀ) 28 ਜਨਵਰੀ (ਟੇਕ ਚੰਦ ਜਗਤਪੁਰ) – ਇੰਡੀਅਨ ਕੌਸਲੇਟ ਜਨਰਲ ਆੱਫ ਮਿਲਾਨ ਦੁਆਰਾ 71ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਕੌਸਲੇਟ ਅਧਿਕਾਰੀਆਂ ਦੁਆਰਾ ਤਿਰੰਗਾ ਲਹਿਰਾਇਆ ਗਿਆ। ਇਸ ਮੌਕੇ ਕੌਸਲੇਟ ਜਨਰਲ ਸ਼੍ਰੀ ਜਾਰਜ ਬਿਨੌਈ ਦੁਆਰਾ ਭਾਰਤ ਦੇ ਰਾਸ਼ਟਰਪਤੀ ਦਾ ਭਾਸ਼ਨ ਪੜ੍ਹਿਆ ਗਿਆ ਅਤੇ ਭਾਰਤ ਵਾਸੀਆਂ ਨੂੰ ਭਾਰਤ ਦੇਸ਼ ਦੇ 71ਵੇਂ ਗਣਤੰਤਰਤਾ ਦਿਵਸ ਦੀ ਵਧਾਈ ਦਿੱਤੀ ਗਈ। ਸਮਾਗਮ ਦੌਰਾਨ ਰਾਸ਼ਟਰੀ ਗੀਤ ਜਨ ਗਨ ਮਨ, ਬੰਦੇ ਮਾਤਰਮ ਅਤੇ ਦੇਸ਼ ਭਗਤੀ ਨੂੰ ਪ੍ਰਗਟਾਉਦੀਆਂ ਰਚਨਾਵਾਂ ਦੀ ਗੂੰਜ ਸੁਣਾਈ ਦਿੱਤੀ। ਇਸ ਮੌਕੇ ਇਟਲੀ ਦੇ ਵੱਖ ਵੱਖ ਇਲਾਕਿਆਂ ਤੋਂ ਅਨੇਕਾਂ ਪ੍ਰਮੁੱਖ ਭਾਰਤੀ ਸ਼ਖਸ਼ੀਅਤਾਂ ਨੇ ਹਾਜਰੀ ਭਰੀ।
