in

ਇੱਕੋ ਚੌਂਕੜੇ ਵਿੱਚ ਸ਼੍ਰੀ ਆਖੰਡ ਪਾਠ ਸਾਹਿਬ ਦੀ ਸੇਵਾ ਕਰਨ ਵਾਲੇ ਭਾਈ ਜਗਜੀਤ ਸਿੰਘ ਸਨਮਾਨਿਤ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)””ਸਤਿਗੁਰੂ ਕੀ ਸੇਵਾ ਸਫ਼ਲ ਹੈ ਜੇ ਕੋ ਕਰੇ ਚਿਤੁ ਲਾਇ’ ‘ਦੁਨੀਆਂ ਵਿੱਚ ਸਾਡੇ ਮਹਾਨ ਸਿੱਖ ਧਰਮ ਦੀ ਚੜ੍ਹਦੀ ਕਲਾ ,ਪ੍ਰਸਾਰ ਤੇ ਪ੍ਰਚਾਰ ਵਾਸਤੇ ਗੁਰੂ ਨਾਨਕ ਦੇਵ ਜੀ ਦਾ ਸਿੱਖ ਦਿਨ ਰਾਤ ਇੱਕ ਕਰ ਰਿਹਾ ਹੈ,ਬਹੁਤ ਸਿੱਖ ਅਜਿਹੇ ਹਨ ਜਿਨ੍ਹਾਂ ਦਾ ਜੀਵਨ ਦੂਜਿਆਂ ਲਈ ਪ੍ਰੇਰਨਾ ਪਾਤਰ ਬਣ ਰਿਹਾ ਹੈ ਅਜਿਹਾ ਹੀ ਗੁਰੂ ਦਾ ਖਾਲਸਾ ਸਿੰਘ ਹੈ ਭਾਈ ਜਗਜੀਤ ਸਿੰਘ (42)ਸਪੁੱਤਰ ਡਾ:ਚਰਨਜੀਤ ਸਿੰਘ ਬਾਵਾ ਵਾਸੀ ਉਮੇਦਪੁਰ ਨੇੜੇ ਸਾਹਣੇਵਾਲ( ਲੁਧਿਆਣਾ) ਜੋ ਕਿ ਸੰਨ 2011 ਵਿੱਚ ਇਟਲੀ ਆਇਆ,ਇਟਲੀ ਦੇ ਸੂਬਾ ਲਾਸੀਓ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਅਪ੍ਰੀਲੀਆ ਵਿਖੇ ‘ਗੁਰਦੁਆਰਾ ਸਾਹਿਬ ਸਿੰਘ ਸਭਾ’ ਵਿਖੇ ਬਤੌਰ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਅ ਰਹੇ ਭਾਈ ਜਗਜੀਤ ਸਿੰਘ ਨੇ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਵਿਖੇ ਹੀ ਇਕੱਲਿਆ 48 ਤੋਂ 50 ਘੰਟੇ ਦੇ ਭਾਵ ਤਿੰਨ ਦਿਨਾਂ ਦੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਇੱਕ ਚੌਂਕੜੇ ‘ਚ ਨਿਭਾਈ ਜਿਸ ਨੂੰ ਅਕਾਲਪੁਰਖ ਨੇ ਨਿਰੰਤਰ ਤੇ ਨਿਰਵਿਘਨ ਨੇਪੜੇ ਚੜਾਇਆ,ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਦੇ ਸਲੋਕਾਂ ਦੀ ਸੇਵਾ ਸਿਰਫ ਦੂਜੇ ਸਿੰਘਾਂ ਵੱਲੋਂ ਨਿਭਾਈ ਗਈ,ਇਸ ਸਲਾਂਘਾਯੋਗ ਸੇਵਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੱਥੇ ਭਾਈ ਸਾਹਿਬ ਨੇ ਇੱਕ ਹਫ਼ਤਾ ਪਹਿਲਾਂ ਹੀ ਅੰਨ ਗ੍ਰਹਿਣ ਕਰਨਾ ਬੰਦ ਕਰ ਦਿੱਤਾ ਸੀ ਤੇ ਆਖੰਡ ਪਾਠ ਸਾਹਿਬ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਪਾਣੀ ਵੀ ਪੀਣਾ ਬੰਦ ਕਰ ਦਿੱਤਾ ਜਿਸ ਨਾਲ ਉਨ੍ਹਾਂ ਨੂੰ ਸੇਵਾ ਦੌਰਾਨ ਕੋਈ ਪਰੇਸ਼ਾਨੀ ਨਹੀ ਹੋਈ,ਇਸ ਸੇਵਾ ਸੰਬਧੀ ਪ੍ਰੈੱਸ ਨਾਲ ਆਪਣੇ ਵਿਚਾਰ ਸਾਂਝੈ ਕਰਦਿਆਂ ਭਾਈ ਜਗਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇਹ ਸੇਵਾ ਕਰਨ ਦਾ ਮਕਸਦ ਸੰਗਤਾਂ ਨੂੰ ਜਾਗਰੂਕ ਕਰਨਾ ਹੈ ਕਿਉਂ ਕਿ ਵਿਦੇਸ਼ਾਂ ਵਿੱਚ ਆਕੇ ਸਾਡੇ ਕੋਲ ਕੰਮਾਂ ਦੇ ਰੁਝੇਵਿਆਂ ਕਾਰਨ ਗੁਰੂ ਨੂੰ ਦੇਣ ਲਈ ਸਮਾਂ ਘੱਟ ਜਾਂਦਾ ਹੈ ਪਰ ਸਭ ਨੂੰ ਆਪਣੀ ਕਹਿਣੀ ਤੇ ਕਰਨੀ ਇੱਕ ਕਰਦਿਆਂ ਗੁਰੂ ਪ੍ਰਤੀ ਸਮਰਪਣ ਦੀ ਭਾਵਨਾ ਰੱਖਣੀ ਚਾਹੀਦੀ ਹੈ ।ਭਾਈ ਜਗਜੀਤ ਸਿੰਘ ਜੀ ਨੇ ਦੱਸਿਆ ਕਿ ਉਹ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦੇ ਹਨ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜੋ ਕਾਰਜ ਉਨ੍ਹਾਂ ਨੇ ਆਰੰਭਿਆ ਸੀ ਉਹ ਪੂਰਾ ਹੋ ਗਿਆ ।ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਜਗਜੀਤ ਸਿੰਘ ਵਲੋਂ ਨਿਰਵਿਘਨ ਗੁਰਬਾਣੀ ਦਾ ਗੁਣਗਾਨ ਕਰਕੇ ਨਿਭਾਈ ਗਈ ਸੇਵਾ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਗੁਰੂ ਘਰ ਦੀ ਬਖ਼ਸ਼ੀਸ਼ ਸਿਰੋਪਾਓ ਸਾਹਿਬ ਭੇਂਟ ਕਰਕੇ ਵਿਸ਼ੇਸ ਤੌਰ ਤੇ ਸਨਮਾਨ ਕੀਤਾ ਗਿਆ।ਜਿਕਰਯੋਗ ਹੈ ਕਿ ਭਾਈ ਜਗਜੀਤ ਸਿੰਘ ਇਟਲੀ ਵਿੱਚ ਪਹਿਲੇ ਅਜਿਹੇ ਸਿੰਘ ਹਨ ਜਿਹਨਾਂ ਇਹ ਸੇਵਾ ਨਿਰਸੁਆਰਥ ਹੋਕੇ ਇੱਕੋ ਚੌਂਕੜੇ ਵਿੱਚ ਕੀਤੀ ਹੈ ਜਿਸ ਨੂੰ ਇਟਲੀ ਦੀ ਸਿੱਖ ਸੰਗਤ ਵੱਲੋਂ ਬਹੁਤ ਹੀ ਸਲਾਹਿਆ ਜਾ ਰਿਹਾ ਹੈ ।ਜੋ ਵੀ ਸੇਵਾ ਇਸ ਮੌਕੇ ਭਾਈ ਸਾਹਿਬ ਨੂੰ ਇੱਕਠਰਿਤ ਹੋਈ ਉਹ ਉਨ੍ਹਾਂ ਗੁਰਦੁਆਰਾ ਸਾਹਿਬ ਨੂੰ ਗੁਰੂ ਸਾਹਿਬ ਦੇ ਵਸਤਰਾਂ ਲਈ ਦਾਨ ਕਰ ਦਿੱਤੀ।ਭਾਈ ਸਾਹਿਬ ਦੀ ਇਸ ਸੇਵਾ ਉੱਤੇ ਜੇਕਰ ਕਿਸੇ ਨੂੰ ਕੋਈ ਸ਼ੰਕਾ ਹੈ ਉਨ੍ਹਾਂ ਨੂੰ ਭਾਈ ਜਗਜੀਤ ਸਿੰਘ ਵੱਲੋ ਗੁਜਾਰਿਸ਼ ਹੈ ਕਿ ਉਹ ਇਸ ਸੇਵਾ ਨੂੰ ਅਕਾਲ ਪੁਰਖ ਦੀ ਕਿਰਪਾ ਨਾਲ ਦੁਬਾਰਾ ਫਿਰ ਕਰਨਗੇ ਤੇ ਜਿਨ੍ਹਾਂ ਦੇ ਸ਼ੰਕੇ ਹਨ ਉਹ ਇਸ ਮੌਕੇ ਜ਼ਰੂਰ ਪਹੁੰਚਣ ਤਾਂ ਜੋ ਗੁਰੂ ਦੀ ਖੁਸ਼ੀਆਂ ਨਾਲ ਸਭ ਆਪਣੀਆਂ ਝੋਲੀਆਂ ਭਰ ਸਕਣ।ਉਂਝ ਇਸ ਤਰ੍ਹਾਂ ਦੀ ਸੇਵਾ ਭਾਰਤ ਵਿੱਚ ਬਹੁਤ ਸਿੰਘ ਪਹਿਲਾਂ ਵੀ ਕਰ ਚੁੱਕੇ ਹਨ ਤੇ ਹੁਣ ਵੀ ਕਰ ਰਹੇ ਹਨ ਪਰ ਇਟਲੀ ਵਿੱਚ ਪਹਿਲੀ ਵਾਰ ਹੈ ਤੇ ਇਹ ਸੇਵਾ ਕੋਈ ਸੁਖਾਲੀ ਨਹੀ ਹੈ ਜਿਸ ਕਾਰਨ ਬਹੁਤੇ ਲੋਕਾਂ ਨੂੰ ਇਹ ਅਸੰਭਵ ਹੀ ਲੱਗਦੀ ਹੈ।

ਘਰ ਦੀ ਗਰੀਬੀ ਦੂਰ ਕਰਨ ਆਇਆ ਇੱਕ ਹੋਰ ਪੰਜਾਬੀ ਤੁਰ ਗਿਆ ਜਹਾਨੋਂ

ਆਸ ਦੀ ਕਿਰਨ, ਕਰ ਰਹੀ ਪੰਜਾਬ ਵਿੱਚ ਨਿਰੰਤਰ ਨਿਸ਼ਕਾਮ ਸੇਵਾ