ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ, ਏਮੀਲੀਆ ਰੋਮਾਨਾ ਵਿੱਚ ਭਾਰੀ ਮੀਂਹ ਅਤੇ ਹੜ੍ਹ ਕਾਰਨ ਫੋਰਲੀ-ਚੇਸੇਨਾ ਪ੍ਰਾਂਤ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਬਚਾਅ ਕਰਮਚਾਰੀ ਖਰਾਬ ਮੌਸਮ ਕਾਰਨ ਲਾਪਤਾ ਹੋਏ ਰੇਵੇਨਾ ਪ੍ਰਾਂਤ ਵਿੱਚ ਇੱਕ ਵਿਅਕਤੀ ਦੀ ਭਾਲ ਕਰ ਰਹੇ ਹਨ ਜਿਸਦੀ ਮੌਤ ਦਾ ਖਦਸ਼ਾ ਹੈ।
ਇਸ ਤੋਂ ਇਲਾਵਾ, ਨਾਗਰਿਕ ਰੱਖਿਆ ਮੰਤਰੀ ਨੇਲੋ ਮੁਸੁਮੇਚੀ ਨੇ ਕਿਹਾ ਕਿ, ਹੁਣ ਤੱਕ, ਘੱਟੋ-ਘੱਟ 5,000 ਲੋਕਾਂ ਨੂੰ ਖੇਤਰ ਤੋਂ ਸੁਰੱਖਿਅਤ ਥਾਵਾਂ ‘ਤੇ ਕੱਢਿਆ ਗਿਆ ਹੈ। “ਜੋ ਕੁਝ ਕਰਨ ਦੀ ਲੋੜ ਸੀ ਉਹ ਪ੍ਰਬੰਧ ਕੀਤੇ ਜਾ ਚੁੱਕੇ ਹਨ. ਅੱਜ ਮੀਂਹ ਨਾਲ ਡਿੱਗਣ ਵਾਲੇ ਪਾਣੀ ਦੀ ਮਾਤਰਾ ਦੋ ਹਫ਼ਤੇ ਪਹਿਲਾਂ ਡਿੱਗਣ ਵਾਲੇ ਪਾਣੀ ਦੀ ਮਾਤਰਾ ਤੋਂ ਵੱਧ ਗਈ ਹੈ, ਜੋ ਪਹਿਲਾਂ ਹੀ ਮੀਂਹ ਦੀ ਬੇਮਿਸਾਲ ਮਾਤਰਾ ਸੀ। ਅਜਿਹੇ ਬਹੁਤ ਸਾਰੇ ਖੇਤਰ ਹਨ ਜਿੱਥੇ ਨਦੀਆਂ ਵਿੱਚ ਹੜ੍ਹ ਹੈ ਜਾਂ ਅੱਜ ਰਾਤ ਇੰਨਾ ਦੇ ਬਣਨ ਦਾ ਖ਼ਤਰਾ ਹੈ।”
ਅਸਲ ਵਿੱਚ ਰਾਤ ਦੇ ਸਮੇਂ ਐਮਿਲਿਆ ਰੋਮਾਨਾ ਵਿੱਚ ਹੋਰ 14 ਨਦੀਆਂ ਨੇ ਆਪਣੇ ਕਿਨਾਰੇ ਤੋੜ ਦਿੱਤੇ, ਜਿਸ ਨਾਲ ਹੋਰ ਹੜ੍ਹ ਅਤੇ ਨੁਕਸਾਨ ਹੋਇਆ। ਲਾਮੋਨੇ ਨਦੀ ਤੋਂ ਲਗਭਗ 300 ਮੀਟਰ ਦੀ ਦੂਰੀ ‘ਤੇ (ਜਿਸ ਨੇ ਮੰਗਲਵਾਰ ਨੂੰ ਕਿਨਾਰੇ ਤੋੜ ਦਿੱਤੇ ਸਨ), ਸਵੇਰੇ 9 ਵਜੇ ਦੇ ਕਰੀਬ ਅਲਾਰਮ ਵੱਜਣ ਤੋਂ ਬਾਅਦ ਪਾਣੀ 10 ਮਿੰਟਾਂ ਵਿੱਚ ਵਧ ਗਿਆ। ਇਹ ਥੋੜ੍ਹੇ ਸਮੇਂ ਵਿੱਚ ਘਰਾਂ ਦੀ ਪਹਿਲੀ ਮੰਜ਼ਿਲ ਤੱਕ ਪਹੁੰਚ ਗਿਆ।” ਮੌਸਮ ਵਿਗਿਆਨੀਆਂ ਨੇ ਕਿਹਾ ਕਿ, ਦੁਪਹਿਰ ਤੋਂ ਬਾਅਦ ਪ੍ਰਭਾਵਿਤ ਖੇਤਰਾਂ ਵਿੱਚ ਮੀਂਹ ਦੀ ਹੋਰ ਸੰਭਾਵਨਾ ਹੈ।
ਇਸ ਦੌਰਾਨ ਗ੍ਰਹਿ ਮੰਤਰੀ ਮਾਤੇਓ ਪਿਆਂਤੇਦੋਸੀ ਬੁੱਧਵਾਰ ਨੂੰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਲਈ ਤਿਆਰ ਸਨ ਅਤੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਆਂਤੋਨੀਓ ਤਾਜਾਨੀ ਨੇ ਕਿਹਾ ਕਿ, ਸਰਕਾਰ ਪੀੜਤ ਆਬਾਦੀ ਦੀ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।
P.E.