ਮਿਲਾਨ (ਇਟਲੀ) 23 ਅਪ੍ਰੈਲ (ਸਾਬੀ ਚੀਨੀਆਂ) – 12 ਮਾਰਚ ਨੂੰ ਮਿਲਾਨ ਤੋਂ ਏਅਰ ਇੰਡੀਆ ਦੀ ਫਲਾਈਟ ਰਾਹੀਂ ਦਿੱਲੀ ਪੁੱਜੇ ਯਾਤਰੀਆਂ ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸੀਨੀਅਰ ਆਗੂ ਰਾਜਵਿੰਦਰ ਸਿੰਘ ਸਵਿਸ, ਪ੍ਰਭਜੋਤ ਸਿੰਘ, ਦਿਲਬਾਗ ਸਿੰਘ ਚਾਨਾ ਅਤੇ ਸੁਖਚੈਨ ਸਿੰਘ ਠੀਕਰੀਵਾਲ ਦੇ ਯਤਨਾਂ ਤੋਂ ਬਾਅਦ 40 ਦਿਨਾਂ ਬਾਅਦ ਪੰਜਾਬ ਦੀ ਧਰਤੀ ‘ਤੇ ਪੈਰ ਰੱਖਣੇ ਨਸੀਬ ਹੋਏ ਹਨ। ਦੱਸਣਯੋਗ ਹੈ ਕਿ ਇਟਲੀ ਤੋਂ ਦਿੱਲੀ ਗਈ ਇਸ ਫਲਾਈਟ ਦੇ ਯਾਤਰੀਆਂ ਨੂੰ 14 ਦਿਨਾਂ ਲਈ ਮਿਲਟਰੀ ਕੈਂਪ ਵਿਚ ਰੱਖਿਆ ਗਿਆ ਸੀ।
ਉਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਕੀਤੇ ਐਮਰਜੈਂਸੀ ਬੰਦ ਕਰਕੇ ਇਹ ਸਾਰੇ ਯਾਤਰੀ ਉੱਥੇ ਬੰਦ ਹੋ ਕਿ ਰਹਿ ਗਏ, ਜਿਨ੍ਹਾਂ ਵਿਚ ਛੋਟੇ ਬੱਚਿਆਂ ਤੋਂ ਇਲਾਵਾਂ ਬਜੁਰਗ ਵੀ ਸਨ। ਜਦੋਂ 14 ਦਿਨਾਂ ਤੋਂ ਬਾਅਦ ਵੀ ਸਾਰੇ ਯਾਤਰੀ ਇਸ ਕੈਂਪ ਵਿਚ ਵਿਚੋਂ ਨਾ ਨਿਕਲੇ ਤਾ ਇੰਡੀਅਨ ਉਵਰਸੀਜ਼ ਕਾਂਗਰਸ ਦੇ ਸਵਿਟਜਰਲੈਂਡ ਤੇ ਇਟਲੀ ਦੇ ਆਗੂਆਂ ਵੱਲੋਂ ਇਸ ਮਾਮਲੇ ਨੂੰ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਂਰਾਣੀ ਪ੍ਰਨੀਤ ਕੌਰ ਤੱਕ ਪਹੁੰਚਾਇਆ ਗਿਆ। ਜਿਨ੍ਹਾਂ ਨਾਲ ਲਗਾਤਾਰ ਰਾਬਤੇ ਤੋਂ ਬਾਅਦ ਅਤੇ ਲੌਂੜੀਂਦੀਆਂ ਕਾਰਵਾਈਆ ਉਪਰੰਤ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ 3 ਬੱਸਾਂ ਰਾਹੀਂ ਇਨ੍ਹਾਂ ਯਾਤਰੀਆਂ ਨੂੰ 40 ਦਿਨਾਂ ਬਾਅਦ ਉਨ੍ਹਾਂ ਦੇ ਘਰ ਪਹੁੰਚਾਇਆ ਗਿਆ। ਜਿਨ੍ਹਾਂ ਵਿਚ 5 ਯਾਤਰੀ ਚੰਡੀਗੜ੍ਹ, 7 ਹਰਿਆਣਾ ਅਤੇ 50 ਤੋਂ ਵੱਧ ਯਾਤਰੀ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਨਾਲ ਸਬੰਧਿਤ ਸਨ।