in

ਕਤਾਨੀਆ : ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਸ਼ਾਨੋ ਸ਼ੌਕਤ ਨਾਲ ਮਨਾਇਆ

ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦਾ 132ਵਾਂ ਜਨਮ ਦਿਹਾੜਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਅਤੇ ਬਾਬਾ ਸਾਹਿਬ ਬੀ ਆਰ ਅੰਬੇਦਕਰ ਵੈੱਲਫੇਅਰ ਸੁਸਾਇਟੀ ਕਤਾਨੀਆ ਵਲੋਂ ਧੂਮਧਾਮ ਨਾਲ਼ ਮਨਾਇਆ ਗਿਆ

ਰੋਮ (ਕੈਂਥ, ਟੇਕ ਚੰਦ) – ਇਟਲੀ ਦੇ ਸ਼ਹਿਰ ਕਾਤਾਨੀਆਂ ਵਿਖੇ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਗਰੀਬਾਂ ਦੇ ਮਸੀਹਾ, ਭਾਰਤ ਰਤਨ, ਯੁੱਗ ਪੁਰਸ਼, ਭਾਰਤੀ ਨਾਰੀ ਦੇ ਮੁਕਤੀ ਦਾਤਾ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦਾ 132ਵਾਂ ਜਨਮ ਦਿਹਾੜਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਅਤੇ ਬਾਬਾ ਸਾਹਿਬ ਬੀ ਆਰ ਅੰਬੇਦਕਰ ਵੈੱਲਫੇਅਰ ਸੁਸਾਇਟੀ ਕਤਾਨੀਆ ਵਲੋਂ ਧੂਮਧਾਮ ਨਾਲ਼ ਮਨਾਇਆ ਗਿਆ । ਸਟੇਜ ਸਕੱਤਰ ਸ੍ਰੀ ਚਮਨ ਲਾਲ ਫ਼ੌਜੀ ਨੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜੀਵਨ ਸੰਬੰਧੀ ਅਤੇ ਉਨ੍ਹਾਂ ਵੱਲੋਂ ਕੀਤੇ ਸਮਾਜ ਉਪਰ ਪਰਉਪਕਾਰ ਦੀ ਜਾਣਕਾਰੀ ਦਿੱਤੀ। ਮਿਸ਼ਨਰੀ ਗਾਇਕ ਸੰਤੋਸ਼ ਮਹੇ ਵੱਲੋ ਬਾਬਾ ਸਾਹਿਬ ਅੰਬੇਡਕਰ ਜੀ ਦੀ ਜਿੰਦਗੀ ਸਬੰਧੀ ਕ੍ਰਾਂਤੀਕਾਰੀ ਗੀਤ ਪੇਸ਼ ਕੀਤੇ ਗਏ। ਸਾਥੀ ਮਨਦੀਪ ਅੰਬੇਡਕਰ ਵਲੋਂ ਵੀ ਬਾਬਾ ਸਾਹਿਬ ਦੇ ਜੀਵਨ ਸਬੰਧੀ ਅਤੇ ਸਮਾਜ ਸੁਧਾਰਾਂ ਬਾਰੇ ਵਿਚਾਰ ਰੱਖੇ ਗਏ।
ਬੱਚਿਆਂ ਵੱਲੋਂ ਇਟਾਲੀਅਨ ਭਾਸ਼ਾ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਅੰਬੇਡਕਰੀ ਸਾਥੀ ਰਾਏ ਦੇ ਭੁਝੰਗੀ ਵੱਲੋਂ ਆਪਣੇ ਹਮ ਉਮਰ ਬੱਚਿਆਂ ਨੂੰ ਕਾਪੀਆਂ ਟੌਫੀਆਂ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੀਆਂ ਫੋਟੋ ਭੇਟ ਕੀਤੀਆਂ। ਇਸ ਮੌਕੇ ਪਰਗਟ ਸਿੰਘ ਗੋਸਲ ਜੀ ਨੇ ਵੀ ਆਪਣੇ ਵਿਚਾਰ ਰੱਖੇ।
ਅੰਤ ਵਿੱਚ ਸ਼੍ਰੀ ਗੁਰੂ ਰਵੀਦਾਸ ਅਤੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਵੈੱਲਫੇਅਰ ਸੁਸਾਇਟੀ ਕਤਾਨੀਆਂ ਦੇ ਸੇਵਾਦਰਾਂ ਸੱਤਪਾਲ, ਪਰਗਟ ਸਿੰਘ ਗੋਸਲ, ਚਮਨ ਲਾਲ ਫ਼ੌਜੀ, ਚਰਨਜੀਤ ਚੰਨੀ, ਅਸ਼ੋਕ ਮਹਿਮੀ, ਰਾਇ ਜੀ, ਸੁਖਵਿੰਦਰਪਾਲ, ਅਨਿਲ ਜੀ ਵੱਲੋਂ ਹਾਜ਼ਰੀਨ ਸੰਗਤਾਂ ਨੂੰ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਅਤੇ ਕਿਹਾ ਕਿ, ਬਾਬਾ ਸਾਹਿਬ ਅੰਬੇਡਕਰ ਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਉਹਨਾਂ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕੀ ਸਮਾਜ ਕੁਰੀਤੀਆਂ ਤੋਂ ਬਚ ਸਕੇ। ਕਮੇਟੀ ਨੇ ਸਮਾਰੋਹ ਦੇ ਅੰਤ ਵਿੱਚ ਸਾਰੀਆਂ ਦੂਰ ਦੂਰੇਡੇ ਤੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੂਰੂ ਘਰ ਦਾ ਅਤੁੱਟ ਲੰਗਰ ਵਰਤਇਆ ਗਿਆ।ਇਸ ਮੌਕੇ ਬਾਬਾ ਸਾਹਿਬ ਜੀ ਦੇ ਜਨਮ ਦਿਨ ਦਾ ਕੇਕ ਬੱਚਿਆਂ ਵੱਲੋਂ ਕੱਟਿਆ ਗਿਆ.

ਬਾਬਾ ਸਾਹਿਬ ਜੀ ਦੇ ਜਨਮ ਦਿਨ ਦਾ ਕੇਕ ਬੱਚਿਆਂ ਵੱਲੋਂ ਕੱਟਿਆ ਗਿਆ

ਗਿਆਨੀ ਰਘਬੀਰ ਸਿੰਘ ਹੋਣਗੇ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ

ਇਟਲੀ ਵਿੱਚ ਨਸ਼ਾ ਜਾਂ ਮੋਬਾਇਲ ਫੋਨ ਵਰਤਦੇ ਸਮੇਂ ਵਾਹਨ ਚਲਾਉਣ ਵਾਲਿਆਂ ਦੀ ਖੈਰ ਨਹੀਂ