ਮਿਲਾਨ (ਇਟਲੀ) 20 ਮਾਰਚ (ਸਾਬੀ ਚੀਨੀਆ) – ਚੀਨ ਨੂੰ ਪਿੱਛੇ ਛੱਡ ਕੇ ਇਟਲੀ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ ਜਿਸ ਵਿਚ ਕਰੋਨਾ ਵਾਇਰਸ ਨਾਲ ਹੁਣ ਤੱਕ ਮਰਨ ਵਾਲਿਆ ਦੀ ਗਿਣਤੀ ਸਭ ਤੋ ਵੱਧ ਹੈ. ਵੀਰਵਾਰ ਦੀ ਸ਼ਾਮ ਭਾਰਤੀ ਭਾਈਚਾਰੇ ਤੇ ਕਹਿਰ ਬਣ ਟੁੱਟ ਪਈ, ਜਦੋ ਬ੍ਰੇਸ਼ੀਆ ਦੇ ਕਸਬਾ ਉਰਜੀਨੋਵੀ ਤੋ 35 ਸਾਲਾਂ ਭਾਰਤੀ ਅਵਤਾਰ ਸਿੰਘ ਰਾਣਾ ਦੀ ਕਰੋਨਾ ਵਾਇਰਸ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਚੰਡੀਗੜ ਨਾਲ ਸਬੰਧਤ ਅਵਤਾਰ ਸਿੰਘ ਰਾਣਾ ਦਾ ਪਰਿਵਾਰ ਪਿਛਲੇ ਲੰਮੇ ਸਮੇ ਤੋ ਇਟਲੀ ਰਹਿ ਰਿਹਾ ਸੀ। ਕੁਝ ਦਿਨ ਪਹਿਲਾਂ ਪੇਟ ਵਿਚ ਦਰਦ ਹੋਣ ਕਰਕੇ ਉਸਨੂੰ ਕਿਆਰੀ ਹਸਤਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਬਾਅਦ ਵਿਚ ਉਸਨੂੰ ਕਰੋਨਾ ਵਾਇਰਸ ਦਾ ਸ਼ਿਕਾਰ ਹੋਣ ਮਗਰੋ ਮਿਲਾਨ ਹਸਪਤਾਲ ਲਿਜਾਇਆ ਗਿਆ ਸੀ. ਦਸ ਦਿਨਾਂ ਦੇ ਇਲਾਜ ਤੋ ਬਾਅਦ ਅੱਜ ਦੇਰ ਸ਼ਾਮ ਉਸਦੀ ਮੌਤ ਹੋ ਗਈ. ਦੱਸਣਯੋਗ ਹੈ ਕਿ ਮ੍ਰਿਤਕ ਦੇ ਪੇਟ ਵਿਚ ਪਹਿਲਾਂ ਵੀ ਕਈ ਵਾਰ ਦਰਦ ਹੁੰਦੀ ਰਹਿੰਦੀ ਸੀ, ਪਰ ਕਰੋਨਾ ਵਾਇਰਸ ਉਸਨੂੰ ਹਸਪਤਾਲ ਵਿਚੋ ਹੀ ਹੋਇਆ ਸੀ ਜੋ ਉਸਦੀ ਜਾਨ ਲੈ ਗਿਆ. ਇੱਥੇ ਇਹ ਵੀ ਦੱਸਣਯੋਗ ਹੈ ਕਿ ਉਰਜੀਨੋਵੀ ਬ੍ਰੇਸ਼ੀਆ ਜਿਲ੍ਹੇ ਦਾ ਉਹ ਪਿੰਡ ਹੈ ਜਿਸ ਵਿਚ 150 ਸੋ ਦੇ ਕਰੀਬ ਮਰੀਜ ਹਨ ਤੇ 45 ਦੇ ਕਰੀਬ ਮੌਤਾਂ ਵੀ ਹੋ ਚੁੱਕੀਆ ਹਨ. ਇਸ ਅਨਹੋਣੀ ਮੌਤ ਕਾਰਨ ਇਟਲੀ ਰਹਿੰਦਾ ਸਮੁੱਚਾ ਭਾਰਤੀ ਭਾਈਚਾਰਾ ਸੋਗ ਵਿਚ ਹੈ, ਤੇ ਇਸ ਮੌਤ ਨੇ ਭਾਰਤੀ ਭਾਈਚਾਰੇ ਦੇ ਸਾਹ ਸੁੱਕਣੇ ਪਾ ਦਿੱਤੇ ਹਨ।