ਰੋਮ (ਇਟਲੀ) (ਕੈਂਥ) – ਬੁੱਧਵਾਰ ਨੂੰ ਸੀਚੀਲੀਆ ਸੂਬੇ ਦੱਖਣੀ ਇਟਲੀ ਦੇ ਟਾਪੂ ਲਾਂਪੇਦੂਸਾ ਤੋਂ ਕੁੱਝ ਦੂਰੀ ‘ਤੇ ਦੇਸ਼ ਵਿਚ ਸ਼ਰਣ ਮੰਗਣ ਵਾਲਿਆਂ ਦੇ ਇਕ ਸਮੂਹ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਾਣੀ ਵਿਚ ਡੁੱਬ ਗਈ, ਜਿਸ ਵਿੱਚ 7 ਕਾਂ ਦੀ ਮੌਤ ਹੋ ਗਈ ਅਤੇ 10 ਲਾਪਤਾ ਹਨ, ਜਿਹਨਾਂ ਵਿੱਚ ਬੱਚੇ ਵੀ ਸ਼ਾਮਿਲ ਹਨ।
ਇਟਾਲੀਅਨ ਮੀਡੀਏ ਅਨੁਸਾਰ ਮਰਨ ਵਾਲਿਆਂ ਵਿੱਚ 4 ਔਰਤਾਂ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਇੱਕ ਗਰਭਵਤੀ ਵੀ ਦੱਸੀ ਜਾ ਰਹੀ ਹੈ। ਬਚਾਅ ਕਰਤਾ 46 ਲੋਕਾਂ ਨੂੰ ਬਚਾਉਣ ਵਿੱਚ ਕਾਮਯਾਬ ਰਹੇ। ਘਟਨਾ ਦਾ ਕਾਰਨ ਕਿਸ਼ਤੀ ਵਿੱਚ ਵਧੇਰੇ ਲੋਕਾਂ ਦਾ ਹੋਣਾ ਦੱਸਿਆ ਜਾ ਰਿਹਾ ਹੈ। ਹੋਰ ਵਧੇਰੇ ਜਾਣਕਾਰੀ ਅਨੁਸਾਰ ਕੁੱਲ 256 ਵਿਅਕਤੀਆਂ ਵਾਲੀਆਂ ਚਾਰ ਕਿਸ਼ਤੀਆਂ ਰਾਤੋ ਰਾਤ ਲਾਂਪੇਦੂਸਾ ਪਹੁੰਚੀਆਂ।