in

ਕਿਸਾਨੀ ਸੰਘਰਸ਼ ਨੂੰ ਸਮਰਪਿਤ 8 ਰੋਜ਼ਾ ਕ੍ਰਿਕਟ ਟੂਰਨਾਮੈਂਟ 7 ਅਪ੍ਰੈਲ ਤੋਂ ਪਿੰਡ ਕਰੀਹਾ ਵਿਖੇ ਸ਼ੁਰੂ

ਪਿੰਡ ਕਰੀਹਾ ਵਿਖੇ ਹੋਣ ਜਾ ਰਹੇ ਕ੍ਰਿਕਟ ਟੂਰਨਾਮੈਂਟ ਦੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਪ੍ਰਬੰਧਕ ਤੇ ਪਤਵੰਤੇ

ਨਵਾਂ ਸ਼ਹਿਰ  (ਕੈਂਥ)ਮਹਾਨ ਭਾਰਤ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਦੇਸ਼ ਦੇ ਮਹਾਨ ਸਪੂਤ ਸ਼ਹੀਦ ਸਰਵਣ ਸਿੰਘ ਕਰੀਹਾ ਦੀ ਯਾਦ ਮਿੱਠੀ ਯਾਦ ਨੂੰ ਸਮਰਪਿਤ ਸ਼ਹੀਦ ਸਰਵਣ ਸਿੰਘ ਸਪੋਰਟਸ ਕਲੱਬ ਕਰੀਹਾ ਪਿਛਲੇ ਲੰਮੇ ਸਮੇਂ ਤੋਂ ਜਿੱਥੇ ਨੌਜਵਾਨ ਪੀੜ੍ਹੀ ਨੂੰ ਪੇਂਡੂ ਸੱਭਿਆਚਾਰ ਤੇ ਪੇਂਡੂ ਖੇਡਾਂ ਨਾਲ ਜੋੜਦਾ ਆ ਰਿਹਾ ਹੈ ਉੱਥੇ ਹੀ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆ ਵਰਗੇ ਕੋਹੜ ਤੋਂ ਬਚਾਉਣ ਲਈ ਵੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਤੇ ਸਦਾ ਹੀ ਪੇਂਡੂ ਖੇਡ ਮੇਲੇ ਕਰਵਾਉਣ ਲਈ ਯਤਨਸ਼ੀਲ ਰਹਿੰਦਾ ਹੈ।ਇਸ ਲੜੀ ਵਿੱਚ  ਕਲੱਬ ਵੱਲੋ ਗ੍ਰਾਮ ਪੰਚਾਇਤ ਕਰੀਹਾ ਤੇ ਐਨ .ਆਰ.ਆਈ ਭਰਾਵਾਂ ਦੇ ਸਹਿਯੋਗ ਸਦਕਾ 7 ਅਪ੍ਰੈਲ ਤੋ 15 ਅਪ੍ਰੈਲ 2021 ਨੂੰ  5ਵਾਂ ਕਾਸਕੋ ਕ੍ਰਿਕਟ ਟੂਰਨਾਮੈਂਟ ਪਿੰਡ ਕਰੀਹਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਹੜਾ ਕਿ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹੋਵੇਗਾ। ਜਿਸ ਵਿੱਚ ਪਹਿਲਾਂ ਇਨਾਮ 26000 ਰੁਪੲੈ ਮਰਹੂਮ ਪਰਮਿੰਦਰ ਸਿੰਘ ਇਟਲੀ ਦੇ  ਪਰਿਵਾਰ ਵੱਲੋ ਦਿੱਤਾ ਜਾਵੇਗਾ ਜਦੋ ਕਿ ਦੂਜਾ ਇਨਾਮ 15000 ਰੁਪੲੈ ਸ਼ਹੀਦ ਸਰਵਣ ਸਿੰਘ ਸਪੋਰਟਸ ਕਲੱਬ ਕਰੀਹਾ ਵੱਲੋ ਹੋਵੇਗਾ। ਇਸ ਟੂਰਨਾਮੈਂਟ ਵਿੱਚ ਉਚੇਚੇ ਤੌਰ ਤੇ ਅੰਗਦ ਸਿੰਘ ਹਲਕਾ ਵਿਧਾਇਕ ਨਵਾਂ ਸ਼ਹਿਰ , ਬੀਬੀ ਸਤਵਿੰਦਰ ਕੌਰ ਕਰੀਹਾ ਸੀਨੀਅਰ ਅਕਾਲੀ ਆਗੂ , ਪ੍ਰਿੰਸੀਪਲ  ਰਣਜੀਤ ਕੌਰ ਸਰਕਾਰੀ ਸੀਨੀਅਰ ਸੈਕਡਰੀ ਸਮਾਰਟ ਸਕੂਲ ਕਰੀਹਾ ਤੇ ਵਿਜੈ ਕੁਮਾਰ ਬਾਲੂ ਸਰਪੰਚ ਗ੍ਰਾਮ ਪੰਚਾਇਤ ਕਰੀਹਾ ਸ਼ਮੂਲੀਅਤ ਕਰਨਗੇ। ਇਸ ਮੌਕੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਪ੍ਰੈੱਸ ਨੂੰ ਇਹ ਜਾਣਕਾਰੀ ਸ਼ਹੀਦ ਸਰਵਣ ਸਿੰਘ ਸਪੋਰਟਸ ਕਲੱਬ ਦੇ ਆਗੂ ਦਲਜੀਤ ਸਿੰਘ ਕਰੀਹਾ ਤੇ ਹਰੀ ਮਿੱਤਰ ਬਾਲੂ ਨੇ ਦਿੱਤੀ।

ਪੰਜਾਬ ਵਿੱਚ ਕਾਂਗਰਸ ਦਾ ਰਾਜ ਹੈ ਜਾਂ ਜੰਗਲ਼ ਰਾਜ ਜਿਸ ਵਿੱਚ ਗ਼ਰੀਬਾਂ ਨੂੰ ਚਿੱਟੇ ਦਿਨ ਜਾਨਵਰਾਂ ਵਾਂਗ ਵੱਢਿਆ ਜਾ ਰਿਹਾ – ਅੰਬੇਡਕਰ ਐਸੋਸੀਏਸਨ ਇਟਲੀ

ਯੂਰਪ ਦੀਆਂ ਘੜ੍ਹੀਆਂ ਹੋਣ ਜਾਣਗੀਆਂ 28 ਮਾਰਚ ਤੋਂ ਇੱਕ ਘੰਟਾ ਅੱਗੇ