in

ਕੈਂਥ ਇੰਟਰਪ੍ਰਾਈਜ਼ਜ਼ ਇਟਲੀ ਵੱਲੋਂ ਭਗਵਾਨ ਸਿੰਘ ਚੌਹਾਨ ਦਾ ਵਿਸ਼ੇਸ਼ ਸਨਮਾਨ

ਰੋਮ (ਇਟਲੀ) (ਬਿਊਰੋ) – ਜਿਲ੍ਹਾ ਲਾਤੀਨਾ ਅਧੀਨ ਪੈਂਦੇ ਸ਼ਹਿਰ ਬੋਰਗੋ ਹਰਮਾਦਾ ਤੇਰਾਚੀਨਾ ਵਿਖੇ ਭਾਰਤੀ ਭਾਈਚਾਰੇ ਦੀ ਸੇਵਾ ਵਿੱਚ ਹਾਜ਼ਰ “ਕੈਂਥ ਇੰਟਰਪ੍ਰਾਈਜ਼ਜ਼ ਇਟਲੀ” ਵੱਲੋਂ ਭਾਰਤ ਪੰਜਾਬ ਦੀ ਧਰਤੀ ਤੋਂ ਯੂਰਪ ਫੇਰੀ ਉੱਤੇ ਆਏ ਪੰਜਾਬ ਦੇ ਪ੍ਰਸਿੱਧ ਬਹੁਜਨ ਚਿੰਤਤ ਭਗਵਾਨ ਸਿੰਘ ਚੌਹਾਨ ਇੰਚਾਰਜ ਬਸਪਾ ਪੰਜਾਬ ਦਾ ਸਬਾਊਦੀਆ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਭਗਵਾਨ ਸਿੰਘ ਚੌਹਾਨ ਨੇ ਕਿਹਾ ਕਿ, ਪੰਜਾਬ ਦੀ ਧਰਤੀ ਤੋਂ ਵਿਦੇਸ਼ਾਂ ਵਿੱਚ ਆਕੇ ਕਾਮਯਾਬੀ ਦੇ ਝੰਡੇ ਬੁਲੰਦ ਕਰਨੇ ਕੋਈ ਸੌਖੀ ਗੱਲ ਨਹੀਂ, ਪਰ ਜਿਹੜੇ ਭਾਰਤੀ ਵਿਦੇਸ਼ਾਂ ਵਿੱਚ ਆਕੇ ਹੱਡ ਭੰਨਵੀਂ ਮਿਹਨਤ ਮੁਸ਼ਕਤ ਨਾਲ ਇਤਿਹਾਸ ਸਿਰਜਦੇ ਹਨ, ਉਹ ਸਮੁੱਚੇ ਭਾਈਚਾਰੇ ਲਈ ਮਾਣ ਦਾ ਸਵੱਬ ਹੁੰਦੇ ਹਨ।
ਇਸ ਮੌਕੇ “ਕੈਂਥ ਇੰਟਰਪ੍ਰਾਈਜ਼ਜ਼ ਇਟਲੀ” ਦੇ ਗੁਰਦੀਪ ਅਜੈ ਬਹਾਰ ਕੈਂਥ ਨੇ ਕਿਹਾ ਕਿ, ਭਗਵਾਨ ਸਿੰਘ ਚੌਹਾਨ ਵਰਗੇ ਆਗੂਆਂ ਦੀ ਬਹੁਜਨ ਸਮਾਜ ਨੂੰ ਬਹੁਤ ਲੋੜ ਹੈ ਜੇਕਰ ਪੰਜਾਬ ਵਿੱਚ ਹੋਰ ਵੀ ਆਗੂ ਇਹਨਾਂ ਵਾਂਗਰ ਦਿਲੋਂ ਬਹੁਜਨ ਸਮਾਜ ਨੂੰ ਜਾਗਰੂਕ ਕਰਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿੱਚ ਕਾਣੀ ਵੰਡਬਾਦ ਜੜ੍ਹੋਂ ਖਤਮ ਹੋ ਜਾਵੇਗੀ ।ਚੌਹਾਨ ਹੁਰੀ ਬਹੁਜਨ ਸਮਾਜ ਦੀ ਰੀੜ ਦੀ ਹੱਡੀ ਹਨ ਜਿਹੜੇ ਕਿ ਪਿਛਲੇ 3 ਤੋਂ ਵੀ ਵਧੇਰੇ ਦਹਾਕਿਆਂ ਤੋਂ ਬਿਨ੍ਹਾਂ ਰੁੱਕੇ,ਬਿਨ੍ਹਾਂ ਝੁੱਕੇ ਸਮਾਜ ਲਈ ਦਿਨ-ਰਾਤ ਇੱਕ ਕਰ ਰਹੇ ਹਨ। ਅਜਿਹੀ ਸਖ਼ਸੀਅਤ ਨੂੰ ਸਨਮਾਨਿਤ ਕਰਨਾ ਸਾਡੇ ਲਈ ਮਾਣ ਦੀ ਗੱਲ ਹੈ।
ਇਸ ਮੌਕੇ ਗਿਆਨੀ ਮਨਜੀਤ ਸਿੰਘ ਭਟੋਆ ਭੀਣ, ਬਲਬੀਰ ਬੱਧਣ ਕਾਸਾਬਾਦ, ਸੰਤੋਖ ਮਹਿੰਮੀ, ਰਾਮ ਆਸਰਾ, ਚਮਨ ਭੱਟੀ ਆਦਿ ਸਮਾਜ ਸੇਵਕਾਂ ਨੇ ਕਿਹਾ ਕਿ, ਵਿਦੇਸ਼ਾਂ ਵਿੱਚ ਬੈਠੇ ਬਹੁਜਨ ਸਮਾਜ ਨੂੰ ਸਹੀ ਦਿਸ਼ਾ ਨਿਰਦੇਸ਼ ਬਾਬਤ ਭਗਵਾਨ ਸਿੰਘ ਚੌਹਾਨ ਵਰਗੇ ਸੁਲਝੇ ਹੋਏ ਆਗੂਆਂ ਦਾ ਯੂਰਪ ਆਉਣਾ ਬਹੁਤ ਲਾਜ਼ਮੀ ਹੈ । ਭਗਵਾਨ ਸਿੰਘ ਚੌਹਾਨ ਇਸ ਜਿੰਮੇਵਾਰੀ ਨੂੰ ਸਮਝਦੇ ਯੂਰਪ ਫੇਰੀ ਉੱਤੇ ਆਏ, ਇਸ ਉਦਮ ਲਈ ਉਹ ਚੌਹਾਨ ਹੁਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਉਚੇਚਾ ਧੰਨਵਾਦ ਕਰਦੇ ਹਨ। ਇਸ ਸਨਮਾਨ ਮੌਕੇ ਨੰਦ ਕਿਸ਼ੌਰ, ਕੁਲਵੰਤ ਗੁਣਾਚੌਰ, ਮਨੋਹਰ ਧੰਨੋਵਾਲ, ਬਿੱਟੂ ਕਰੀਹਾ, ਰਵੀ ਲੁਧਿਆਣਾ ਆਦਿ ਪਤਵੰਤੇ ਮੌਜੂਦ ਸਨ।

ਮਰਾਕਾਤੋ ਸਰਾਚੀਨੋ ‘ਚ ਸ਼ਹੀਦ ਹੋਏ ਸਿੱਖ ਫ਼ੌਜੀਆਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਨੂੰ ਸਮਰਪਤ ਨਗਰ ਕੀਰਤਨ ਤੇਮਪਿਓ ਦੀ ‍ਓਰਮੇਲੇ ਵਿਖੇ 6 ਨਵੰਬਰ ਨੂੰ