in

ਕੈਥੋਲਿਕ ਚਰਚ ਦੇ 266ਵੇਂ ਮੁੱਖੀ ਪੋਪ ਫਰਾਂਸਿਸ ਦਾ 88 ਸਾਲ ਦੀ ਉਮਰ ਵਿੱਚ ਦਿਹਾਂਤ!

ਰੋਮ (ਇਟਲੀ) (ਦਲਵੀਰ ਸਿੰਘ ਕੈਂਥ) – ਦੁਨੀਆ ਭਰ ਦੇ ਇਸਾਈ ਭਾਈਚਾਰੇ ਵਿੱਚ ਉਸ ਸਮੇਂ ਮਾਤਮ ਛਾ ਗਿਆ, ਜਦੋਂ ਰੋਮ ਸਥਿਤ ਘਰ ਸਾਂਤਾ ਮਾਰਤਾ ਵਿਖੇ ਕੱਲ ਸਵੇਰੇ 7:35 ਵਜੇ ਕੈਥੋਲਿਕ ਚਰਚ ਦੇ 266ਵੇਂ ਮੁੱਖੀ ਪੋਪ ਫਰਾਂਸਿਸ ਦਾ 88 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਤੇ ਜਦੋਂ ਉਹ ਜੈਮੇਲੀ ਹਸਪਤਾਲ ਤੋਂ ਬਾਹਰ ਆਏ ਸਨ ਤਾਂ ਡਾਕਟਰਾਂ ਨੇ ਉਹਨਾਂ ਨੂੰ ਰੋਮ ਤਬਦੀਲ ਕਰ ਦਿੱਤਾ ਸੀ। 12 ਸਾਲ 39 ਦਿਨ ਪੋਪ ਮੁੱਖੀ ਰਹੇ ਪੋਪ ਫਰਾਂਸਿਸ ਦਾ ਅਸਲ ਨਾਮ ਜੋਰਜ ਮਾਰੀਓ ਬਰਗੋਲਿਓ ਸੀ ਜਿਹਨਾਂ ਦਾ ਜਨਮ 17 ਦਸੰਬਰ 1936 ਈਃ ਨੂੰ ਅਰਜਨਟੀਨਾ ਵਿੱਚ ਹੋਇਆ, ਇਹ ਆਪਣੇ ਮਾਪਿਆਂ ਦੀ ਪਹਿਲੀ ਔਲਾਦ ਸਨ। 17 ਸਾਲ ਦੀ ਉਮਰ ਵਿੱਚ ਪੋਪ ਨੇ ਚਰਚ ਦਾ ਪੁਜਾਰੀ ਬਣਨ ਦਾ ਫੈਸਲਾ ਕਰ ਲਿਆ ਸੀ ਤੇ ਧਰਮ ਸ਼ਾਸਤਰ ਵਿੱਚ ਡਿਗਰੀ ਕਰਨ ਦੇ ਨਾਲ-ਨਾਲ ਫ੍ਰੈਂਚ, ਇਤਾਲਵੀ, ਜਰਮਨੀ, ਅੰਗਰੇਜ਼ੀ, ਲੈਟਿਨ ਤੇ ਯੂਨਾਨੀ ਭਸ਼ਾਵਾਂ ਵੀ ਸਿੱਖੀਆਂ।
13 ਦਸੰਬਰ 1969 ਨੂੰ ਪੋਪ ਫਰਾਂਸਿਸ ਨੂੰ ਪਹਿਲੀ ਵਾਰ ਪਾਦਰੀ ਵਜੋਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਤੇ 13 ਮਾਰਚ 2013 ਤੋਂ ਲੈਕੇ 21 ਅਪ੍ਰੈਲ 2025 ਤੱਕ ਉਹ ਕੈਥੋਲਿਕ ਚਰਚ ਦੇ 266ਵੇਂ ਪੋਪ ਵਜੋਂ ਆਖ਼ਰੀ ਸਾਹ ਤੱਕ ਸੇਵਾ ਨਿਭਾਉਂਦੇ ਰਹੇ। ਪੌਪ ਫਰਾਂਸਿਸ ਨੇ ਐਤਵਾਰ ਨੂੰ ਸਮੁੱਚੇ ਭਾਈਚਾਰੇ ਨੂੰ ਈਸਟਰ ਦੀਆਂ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ ਸਨ ਤੇ ਉਹਨਾਂ ਆਪਣੇ ਆਖ਼ਰੀ ਭਾਸ਼ਣ ਵਿੱਚ ਵੀ ਪਿਆਰ ਸ਼ਾਂਤੀ ਤੇ ਉਮੀਦ ਨਾਲ ਰਲ ਮਿਲ ਰਹਿਣ ਨੂੰ ਕਿਹਾ।
ਇਸ ਮੌਕੇ ਵੈਟੀਕਨ ਮੀਡੀਏ ਅਨੁਸਾਰ 35000 ਦੇ ਇੱਕਠ ਨੇ ਪੋਪ ਦੇ ਦਰਸ਼ਨ ਕੀਤੇ। ਪੋਪ ਫਰਾਂਸਿਸ ਗਰਭਪਾਤ ਅਤੇ ਆਤਮ ਹੱਤਿਆ ਦੇ ਸਖ਼ਤ ਵਿਰੋਧੀ ਸਨ. ਉਹਨਾਂ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਦੁਨੀਆ ਵਿੱਚ ਸ਼ਾਂਤੀ ਹਥਿਆਰਾਂ ਨਾਲ ਨਹੀਂ ਸਗੋਂ ਚੰਗੇ ਵਿਚਾਰਾਂ ਨਾਲ ਹੋ ਸਕਦੀ ਹੈ। ਉਹਨਾਂ ਨੇ ਸਮਲਿੰਗੀ ਲੋਕਾਂ ਲਈ ਜਿੱਥੇ ਸਤਿਕਾਰ ਦੀ ਮਹੱਤਤਾ ਸਿਖਾਈ, ਉੱਥੇ ਸਮਲਿੰਗੀ ਵਿਆਹ ਦਾ ਵਿਰੋਧ ਵੀ ਕੀਤਾ। ਪੋਪ ਨੇ ਉਹਨਾਂ ਪੁਜਾਰੀਆਂ ਦੀ ਆਲੋਚਨਾ ਕੀਤੀ ਜਿਹਨਾਂ ਨੇ ਅਣਵਿਆਹੇ ਮਾਪਿਆਂ ਦੇ ਬੱਚਿਆਂ ਨੂੰ ਬੈਪਟਿਸਮ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਬੱਚਿਆਂ ਦੀ ਜਿਨਸੀ ਪਛਾਣ ਦੇ ਸੰਬੰਧ ਵਿੱਚ ਵਿੱਦਿਅਕ ਹੇਰਾਫੇਰੀ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ।

ਇਟਲੀ ਵਿੱਚ ਗੁੱਡ ਫਰਾਈਡੇ ਛੁੱਟੀ ਕਿਉਂ ਨਹੀਂ ਹੈ?

ਵੱਡੀ ਭੀੜ ਅਤੇ ਵਿਸ਼ਵ ਨੇਤਾਵਾਂ ਨੇ ਪੋਪ ਫਰਾਂਸਿਸ ਨੂੰ ਵਿਦਾਇਗੀ ਦਿੱਤੀ!