in

ਕੈਨੇਡਾ ਦੀ PR ਲੈਣ ਲਈ ਰੱਖੋ ਇਨ੍ਹਾਂ ਗੱਲਾਂ ਦਾ ਖਿ਼ਆਲ

ਪੰਜਾਬੀ ਨੌਜਵਾਨਾਂ ਨੂੰ ਅਣ–ਰਜਿਸਟਰਡ ਟ੍ਰੈਵਲ ਏਜੰਟਾਂ ਦੇ ਢਹੇ ਕਦੇ ਨਹੀਂ ਚੜ੍ਹਨਾ ਚਾਹੀਦਾ; ਭਾਵੇਂ ਉਹ ਤੁਹਾਨੂੰ ਕਿੰਨਾ ਵੀ ਲਾਰਾ ਕਿਉਂ ਨਾ ਲਾਉਣ ਕਿ ਉਹ ਤੁਹਾਨੂੰ ਭੇਜ ਕੇ ਰਹਿਣਗੇ

ਪੰਜਾਬੀ ਨੌਜਵਾਨਾਂ ਨੂੰ ਅਣ–ਰਜਿਸਟਰਡ ਟ੍ਰੈਵਲ ਏਜੰਟਾਂ ਦੇ ਢਹੇ ਕਦੇ ਨਹੀਂ ਚੜ੍ਹਨਾ ਚਾਹੀਦਾ; ਭਾਵੇਂ ਉਹ ਤੁਹਾਨੂੰ ਕਿੰਨਾ ਵੀ ਲਾਰਾ ਕਿਉਂ ਨਾ ਲਾਉਣ ਕਿ ਉਹ ਤੁਹਾਨੂੰ ਭੇਜ ਕੇ ਰਹਿਣਗੇ

ਵਿਸ਼ਵ ਦੇ ਬੇਹੱਦ ਆਦਰਸ਼ ਦੇਸ਼ਾਂ ਵਿੱਚੋਂ ਇੱਕ ਹੈ ਕੈਨੇਡਾ। ਬਹੁਤੇ ਪੰਜਾਬੀ ਕੈਨੇਡਾ ’ਚ ਜਾ ਕੇ ਸੈਟਲ ਹੋਣਾ ਤਾਂਘਦੇ ਹਨ। ਪੰਜਾਬੀ ਨੌਜਵਾਨਾਂ ਨੂੰ ਅਣ–ਰਜਿਸਟਰਡ ਟ੍ਰੈਵਲ ਏਜੰਟਾਂ ਦੇ ਢਹੇ ਕਦੇ ਨਹੀਂ ਚੜ੍ਹਨਾ ਚਾਹੀਦਾ; ਭਾਵੇਂ ਉਹ ਤੁਹਾਨੂੰ ਕਿੰਨਾ ਵੀ ਲਾਰਾ ਕਿਉਂ ਨਾ ਲਾਉਣ ਕਿ ਉਹ ਤੁਹਾਨੂੰ ਭੇਜ ਕੇ ਰਹਿਣਗੇ।
ਹਰੇਕ ਦੇਸ਼ ਦੇ ਇਮੀਗ੍ਰੇਸ਼ਨ ਵਿਭਾਗ ਦੀ ਆਪਣੀ ਇੱਕ ਅਧਿਕਾਰਤ ਵੈੱਬਸਾਈਟ ਹੁੰਦੀ ਹੈ; ਸਿਰਫ਼ ਉਸ ਉੱਤੇ ਹੀ ਭਰੋਸਾ ਕਰੋ। ਦੇਸ਼ਾਂ ਦੀਆਂ ਸਰਕਾਰੀ ਵੈੱਬਸਾਈਟਸ ਦੇ ਨਾਲ ਮਿਲਦੀਆਂ–ਜੁਲਦੀਆਂ ਬਹੁਤ ਸਾਰੀਆਂ ਵੈੱਬਸਾਈਟਸ ਕੁਝ ਠੱਗ ਕਿਸਮ ਦੇ ਲੋਕਾਂ ਨੇ ਬਣਾਈਆਂ ਹੋਈਆਂ ਹੁੰਦੀਆਂ ਹਨ। ਇਸੇ ਲਈ ਤੁਸੀਂ ਆਪਣੇ ਕੋਈ ਨਿਜੀ ਵੇਰਵੇ ਕਿਸੇ ਵੈੱਬਸਾਈਟ ਉੱਤੇ ਚੜ੍ਹਾਉਣ ਜਾਂ ਅਪਲੋਡ ਕਰਨ ਤੋਂ ਪਹਿਲਾਂ ਉਸ ਦੀ ਪ੍ਰਮਾਣਿਕਤਾ ਦੀ ਪੂਰੀ ਤਰ੍ਹਾਂ ਤਸਦੀਕ ਤੇ ਪੁਸ਼ਟੀ ਕਰ ਲਵੋ।
ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਵੀਜ਼ਾ (ਪੀਆਰ ਵੀਜ਼ਾ), ਵਿਜ਼ਿਟਰ ਵੀਜ਼ਾ, ਸਟੂਡੈਂਟ ਵੀਜ਼ਾ, ਬਿਜ਼ਨੇਸ ਵੀਜ਼ਾ ਆਦਿ ਜਿਹੇ ਤਰੀਕਿਆਂ ਨਾਲ ਕੈਨੇਡਾ ਪੁੱਜ ਸਕਦੇ ਹੋ। ਕੈਨੇਡਾ ਦੇ ਪੀਆਰ ਵੀਜ਼ਾ ਲਈ ਪ੍ਰਤਿਭਾਸ਼ਾਲੀ ਵਿਦੇਸ਼ੀ ਹੁਨਰਮੰਦ ਕਾਮੇ ਆਪਣੀਆਂ ਅਰਜ਼ੀਆਂ ਦੇ ਸਕਦੇ ਹਨ। ਐਕਸਪ੍ਰੈੱਸ ਐਂਟਰੀ ਸਿਸਟਮ, ਕਿਊਬੇਕ ਸਕਿੱਲਡ ਵਰਕਰ ਪ੍ਰੋਗਰਾਮ (QSWP), ਪ੍ਰੋਵਿੰਸੀਅਲ ਨੌਮਿਨੀ ਪ੍ਰੋਗਰਾਮਾਂ (PNPs) ਦਾ ਲਾਹਾ ਲਿਆ ਜਾ ਸਕਦਾ ਹੈ।
ਕੈਨੇਡਾ ’ਚ ਪੀਆਰ ਮਿਲਣ ਉੱਤੇ ਪਰਮਾਨੈਂਟ ਰੈਜ਼ੀਡੈਂਟ ਕਾਰਡ (PR Card) ਦਿੱਤਾ ਜਾਂਦਾ ਹੈ, ਜੋ ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਇਸ ਕਾਰਡ ਦਾ ਧਾਰਕ ਕੈਨੇਡਾ ਦਾ ਪੱਕਾ ਨਿਵਾਸੀ ਹੈ। ਜੇ ਕੋਈ ਨਾਗਰਿਕ ਕਦੇ ਦੇਸ਼ ਤੋਂ ਬਾਹਰ ਚਲਾ ਜਾਂਦਾ ਹੈ; ਉਸ ਨੂੰ ਵਾਪਸੀ ਸਮੇਂ ਉਹ ਕਾਰਡ ਜ਼ਰੂਰ ਵਿਖਾਉਣਾ ਹੋਵੇਗਾ, ਉਹ ਤਦ ਹੀ ਮੁੜ ਕੈਨੇਡਾ ’ਚ ਦਾਖ਼ਲ ਹੋ ਸਕੇਗਾ।

ਨਾਗਰਾ ਦਾ ਡਾਇਮਡ ਦੀ ਮੁੰਦਰੀ ਨਾਲ ਸਨਮਾਨ

ਬਿਨਾਂ ਪੇਪਰਾਂ ਵਾਲੇ ਵਿਦੇਸ਼ੀ ਨੂੰ ਘਰ ਕਿਰਾਏ ‘ਤੇ?