in

ਕੈਸੇ ਖੋਲ੍ਹੇ ਡੈਮਾਂ ਦੇ ਦਰ

ਕੈਸੇ ਖੋਲ੍ਹੇ, ਡੈਮਾਂ ਦੇ ਦਰ।
ਕੀਤੇ ਲੋਕ, ਘਰੋਂ ਬੇ ਘਰ।
ਹੋ ਗਏ ਬਿਣਾਂ ਸਹਾਰੇ ਲੋਕ,
ਕਿੱਧਰ ਜਾਣ ਵਿਚਾਰੇ ਲੋਕ,
ਇਸ ਆਫਤ ਦੇ ਮਾਰੇ ਲੋਕ,
ਜਿਉਂ ਪੰਛੀ ਹੁੰਦਾ ਬੇ ਪਰ,
ਕੈਸੇ ਖੋਲ੍ਹੇ ਡੈਮਾਂ ਦੇ ਦਰ।
ਜਿੱਧਰ ਤੱਕੀਏ ਪਾਣੀ ਪਾਣੀ,
ਹਰ ਥਾਂ ਚੱਲੇ ਦਰਦ ਕਹਾਣੀ,
ਕਿੱਦਾਂ ਰੁਸ ਗਈ ਕੁਦਰਤ ਰਾਣੀ,
ਮੁਸ਼ਕਲ ਹੋ ਗਈ,ਜਿੰਦ ਬਚਾਣੀ,
ਮਾਰ ਰਿਹਾ ਪਾਣੀ ਦਾ ਡਰ।
ਕੈਸੇ ਖੋਲ੍ਹੇ, ਡੈਮਾਂ ਦੇ ਦਰ।
ਡੁੱਬੇ ਪਿੰਡ ਤੇ ਫਸਲਾਂ ਹਰੀਆਂ,
ਦੁੱਖ ਤਕਲੀਫਾਂ ਜਾਣ ਨਾ ਜਰੀਆਂ,
ਮੋਈਆਂ ਆਸਾਂ, ਰੀਝਾਂ ਮਰੀਆਂ,
ਰਹਿ ਗਈਆਂ ਅੱਧਵਾਟੇ ਧਰੀਆਂ,
ਪਿੰਡ ਤਾਂ ਬਣ ਗਏ ਪਾਣੀ ਦਾ ਸਰ,
ਕੈਸੇ ਖੋਲ੍ਹੇ, ਡੈਮਾਂ ਦੇ ਦਰ।
ਦੱਸੋ ਹੁਣ ਕੀ ਕਰੇ ਪੰਜਾਬ,
ਹਰ ਪਾਸਿਉਂ ਹੀ ਮਰੇ ਪੰਜਾਬ,
ਦੁਖ ਤਕਲੀਫਾਂ ਜਰੇ ਪੰਜਾਬ,
ਭੁੱਖਿਆਂ ਦਾ ਢਿੱਡ ਭਰੇ ਪੰਜਾਬ,
ਪੀਰਾਂ ਤੇ ਅਵਤਾਰਾਂ ਦਾ ਘਰ,

ਕੈਸੇ ਖੋਲ੍ਹੇ ਡੈਮਾਂ ਦੇ ਦਰ।
ਸਰਕਾਰਾਂ ਦੀ ਮਾਰੂ ਨੀਤੀ,
ਕਿਸੇ ਵੀ ਇਸ ਤੇ ਘੱਟ ਨਾ ਕੀਤੀ,
ਕੀਤੀ ਵੀ ਫਿਰ ਚੁੱਪ ਚੁੱਪੀਤੀ,
ਝੂਠ ਵਾਅਦੇ, ਵੋਟ ਪ੍ਰੀਤੀ,
ਨੇਤਾ ਜੀ ਤੇ ਕੋਈ ਨਹੀਂ ਅਸਰ,
ਕੈਸੇ ਖੋਲ੍ਹੇ ਡੈਮਾਂ ਦੇ ਦਰ।
ਆਓ ਰਲ ਮਿਲ ਕਰਮ ਕਮਾਈਏ,
ਆਪੋ ਆਪਣਾ ਫਰਜ਼ ਨਿਭਾਈਏ,
ਬਣਦਾ ਯੋਗਦਾਨ ਸੱਭ ਪਾਈਏ,
ਦੁੱਖੀਆਂ ਦਾ ਕੁੱਝ ਦਰਦ ਵੰਡਾਈਏ,
ਰਹੀਏ ਉਸ ਮਾਲਕ ਤੋਂ ਡਰ,
ਕੈਸੇ ਖੋਲ਼੍ਹੇ ,ਡੈਮਾਂ ਦੇ ਦਰ।
– ਰਵੇਲ ਸਿੰਘ

ਅੱਜ ਦਾ ਨੌਜਵਾਨ ਪੜ੍ਹਿਆ ਲਿਖਿਆ ਹੋਣ ਦੇ ਨਾਲ-ਨਾਲ ਬੁੱਧੀਜੀਵੀ ਵੀ

ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਵੱਲੋਂ ਕੀਤੀ ਮਿਹਨਤ ਰੰਗ ਲਿਆਉਣ ਲੱਗੀ