ਕੋਰੀਅਰ ਸਰਵਿਸ ਭਾਰਤ ਬੇਦੀ ਫਗਵਾੜਾ ਵੱਲੋਂ ਹਰਬਿੰਦਰ ਸਿੰਘ ਨੂੰ ਲਾਤੀਨਾ (ਇਟਲੀ) ਵਿਚ ਭੇਜੇ ਗਏ ਕੋਰੀਅਰ ਵਿੱਚ ਵੱਡੇ ਪੱਧਰ ਤੇ ਧਾਂਦਲੀ ਦਾ ਮਾਮਲਾ ਸਾਮਣੇ ਆਇਆ ਹੈ. ਹਰਬਿੰਦਰ ਸਿੰਘ ਵਲੋਂ ਪ੍ਰਦਾਨ ਕਰਵਾਈ ਜਾਣਕਾਰੀ ਮੁਤਾਬਕ ਅਤੇ ਪ੍ਰੈਸ ਨੂੰ ਭੇਜੇ ਗਏ ਸਬੂਤਾਂ ਦੇ ਅਧਾਰ ‘ਤੇ 14 ਫਰਵਰੀ 2022 ਨੂੰ ਉਹਨਾਂ ਵਲੋਂ ਤਕਰੀਬਨ 225 ਕਿਲੋ ਭਾਰ ਇਟਲੀ ਭੇਜਣ ਲਈ ਦਿੱਤਾ ਗਿਆ ਸੀ , ਜਿਸ ਦੀਆਂ 4 ਰਸੀਦਾਂ 24 ਫ਼ਰਵਰੀ 2022 ਅਤੇ 5 ਰਸੀਦਾਂ 28 ਫ਼ਰਵਰੀ 2022 ਨੂੰ ਕੀਤੀਆਂ ਗਈਆਂ ਜਿਨ੍ਹਾਂ ‘ਤੇ ਟਰੈਕਿੰਗ ਨੰਬਰ ਦਿੱਲੀ ਦੀ ਇਕ ਕੰਪਨੀ ਦਾ ਦਿਤਾ ਗਿਆ ਸੀ, ਜਿਨ੍ਹਾਂ ਦੇ ਜਰੀਏ ਦੇਸ਼ਾਂ ਵਿਦੇਸ਼ਾਂ ਨੂੰ ਕੋਰੀਅਰ ਭੇਜਣ ਦਾ ਕੰਮ ਭਾਰਤ ਬੇਦੀ ਕਰਦੇ ਹਨ. ਹਰਬਿੰਦਰ ਸਿੰਘ ਮੁਤਾਬਕ ਉਹ 10 ਮਾਰਚ ਤੱਕ ਬੇਦੀ ਵਲੋਂ ਦਿਤੇ ਟਰੈਕਿੰਗ ਨੰਬਰ ਨੂੰ ਟਰੈਕ ਕਰਦੇ ਰਹੇ, ਪਰ ਉਹ ਸਬ ਟਰੈਕਿੰਗ ਨੰਬਰ ਗ਼ਲਤ ਹੋਣ ਅਤੇ ਨਾ ਮੌਜੂਦ ਹੋਣ ਦਾ ਸੰਦੇਸ਼ ਦਿੰਦੇ ਰਹੇ. ਬੇਦੀ ਨੇ ਟੈਲੀਫੋਨ ਚੁੱਕਣਾ ਬੰਦ ਕਰ ਦਿੱਤਾ। ਜਿਸ ਉਪਰੰਤ ਹਰਬਿੰਦਰ ਸਿੰਘ ਨੇ ਆਪਣੇ ਇਕ ਪੁਰਾਣੇ ਦੋਸਤ ਜੋ ਫਗਵਾੜਾ ਵਿਚ ਹੀ ਮਸ਼ਹੂਰ ਟ੍ਰੇਵਲ ਏਜੰਸੀ ਦਾ ਕੰਮ ਕਰਦੇ ਹਨ, ਨੂੰ ਬੇਨਤੀ ਕੀਤੀ ਕਿ ਮੇਰੀ ਮੁਸ਼ਕਲ ਦਾ ਹੱਲ ਕੱਢਿਆ ਜਾਵੇ। ਇਸ ਉਪਰੰਤ ਟ੍ਰੇਵਲ ਏਜੰਸੀ ਵਾਲੇ ਵੀਰ ਨੇ ਬੇਦੀ ਨਾਲ ਗੱਲ ਕਰ ਦੁਬਾਰਾ ਟਰੈਕਿੰਗ ਨੰਬਰ ਭੇਜੇ ਜੋ ਕਿ 16 ਮਾਰਚ 2022 ਦੀ ਡਿਸਪੈਚ ਦਿਖਾ ਰਹੇ ਸੀ।
ਹਰਬਿੰਦਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਸਟਾਕ 1 ਮਹੀਨੇ ਤੋਂ ਬੇਦੀ ਦੀ ਦੁਕਾਨ ਵਿਚ ਰੁਲ ਰਿਹਾ ਸੀ, ਪਰ ਉਹਨਾਂ ਪਹਿਲਾਂ ਦਿਤੇ ਟਰੈਕਿੰਗ ਨੂੰ ਗ਼ਲਤ ਦਸ ਕੇ ਨਵੇਂ ਦੇ ਦਿਤੇ ਉਹ ਵੀ 1 ਮਹੀਨੇ ਬਾਅਦ, ਜਦੋਂ ਇਹ ਟ੍ਰੈਕਿੰਗ ਵੀ 4 ਦਿਨ ਨਾ ਟਰੈਕ ਹੋਏ ਅਤੇ 6 ਦਿਨ 8 ਪੈਕੇਟ ਲਾਹੌਰ ਪਾਕਿਸਤਾਨ ਦਿਖਾਉਣ ਲੱਗੇ ਅਤੇ ਇਕ ਮੇਰੇ ਨਾਮ ਤੋਂ ਬੁਕ ਹੋ ਬਲਵੀਰ ਸਿੰਘ ਨੂੰ ਇੰਗਲੈਂਡ ਵਿਚ ਡਿਲਿਵਰ ਹੋਇਆ ਦਿਖਾਉਣ ਲੱਗਾ ਤਾਂ ਮੇਰਾ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਮੈਂ ਆਪਣੇ ਮਿੱਤਰ ਨਾਲ ਗੱਲ ਕਰ ਲੋਕਲ ਪੁਲਿਸ ਨੂੰ ਵੀ ਬੇਨਤੀ ਕੀਤੀ ਕਿ ਮਸਲਾ ਹੱਲ ਕਰਵਾਇਆ ਜਾਵੇ , ਇਸ ਵਕਤ ਤੱਕ ਮੈਂ ਟ੍ਰੇਵਲ ਏਜੰਸੀ ਵਾਲੇ ਮਿੱਤਰ ਜਰੀਏ 50000 ਰੁਪਇਆ (ਕੁੱਲ 1 ਲੱਖ 6 ਹਜਾਰ ਬਣਦਾ ਸੀ, ਜਿਸ ਵਿਚੋਂ 6500 ਰੁਪਇਆ ਮੇਰੇ ਜਲੰਧਰ ਤੋਂ ਮਿੱਤਰ ਵਿਜਯ ਕੁਮਾਰ ਨੇ ਬੇਦੀ ਦੇ ਬੈਂਕ ਖਾਤੇ ਵਿਚ ਪਾਇਆ ਅਤੇ ਬਕਾਇਆ 49500 ਰੁਪਇਆ) ਬੇਦੀ ਨੂੰ ਦੇਣ ਲਈ ਭੇਜ ਚੁਕਿਆ ਸੀ, ਕਿਉਂਕਿ ਮੈਨੂੰ ਇਤਬਾਰ ਨਹੀਂ ਸੀ ਕਿ ਜੇ ਡਾਇਰੈਕਟ ਪੇਮੈਂਟ ਕੀਤੀ ਤੇ ਇਹ ਸਹੀ ਟ੍ਰੈਕਿੰਗ ਭੇਜਣਗੇ। ਇਸ ਕਰਕੇ ਇਸ ਤੋਂ ਪਹਿਲਾਂ ਵੀ 2021 ਅਕਤੂਬਰ ਵਿਚ ਇੰਜ ਹੋ ਚੁਕਾ ਸੀ ਜਿਸ ਦਾ ਸੇਹਰਾ ਬੇਦੀ ਨੇ ਦਿੱਲ੍ਹੀ ਵਾਲੀ ਕੰਪਨੀ ਦੇ ਸਰ ਬੰਨਿਆ ਕਿ ਉਹ ਪੈਸੇ ਲੈ ਲੈਂਦੇ ਨੇ ਤੇ ਸਮਾਨ ਅੱਗੇ ਨਹੀਂ ਤੋਰਦੇ, ਜਦੋਂ ਮੇਰੀ ਦਿੱਲੀ ਕੰਪਨੀ ਵਿਚ ਡਾਇਰੈਕਟ ਗੱਲ ਹੋਈ ਉਹਨਾਂ ਦੱਸਿਆ ਕਿ ਬੇਦੀ ਐਂਡ ਕੰਪਨੀ ਸਮਾਨ ਭੇਜ ਦੇਂਦੀ ਹੈ, ਪਰ ਪਿਛਲਾ ਬਕਾਇਆ ਨਹੀਂ ਤਾਰਦੇ, ਜਿਸ ਕਰ ਕੇ ਲੋਡ ਅਸੀਂ ਬਲੌਕ ਕਰ ਦੇਂਦੇ ਹਾਂ, ਜੋ ਕੇ ਜਾਇਜ ਵੀ ਹੈ. ਜਦੋਂ ਮੇਰੇ ਭਾਈ ਸਾਹਿਬ ਅਤੇ ਸਥਾਨਕ ਵੀਰਾਂ ਨੇ ਦਖ਼ਲਅੰਦਾਜ਼ੀ ਕੀਤੀ ਤਾਂ ਬੇਦੀ ਨੇ ਦੁਬਾਰਾ ਫੇਰ ਟਰੈਕਿੰਗ ਨੰਬਰ ਦਿਤੇ ਅਤੇ 29 ਅਪ੍ਰੈਲ ਨੂੰ 3 ਪੈਕੇਟ ਮੈਨੂੰ ਪਹੁੰਚੇ ਅਤੇ 10 ਅਪ੍ਰੈਲ ਨੂੰ 5 ਹੋਰ ਇਹ ਵੀ ਵੱਖਰੇ ਟ੍ਰੈਕਿੰਗ ਨੰਬਰ ਤੇ ਆਏ ਹਨ, ਵਿਚੋਂ 1 ਅਜੇ ਤਕ ਨੀ ਮਿਲਿਆ ਜਿਹੜਾ ਇੰਗਲੈਂਡ ਵਿਚ ਕਿਸੇ ਬਲਵੀਰ ਸਿੰਘ ਨੂੰ ਡਿਲਿਵਰ ਹੋਇਆ ਹੈ, ਜਿਸ ਦੀ ਇਨਕੁਆਰੀ ਲਈ ਮੈਂ ਇਟਲੀ ਅੰਬੈਸੀ, ਨਿਊ ਦਿੱਲ੍ਹੀ, ਇੰਗਲੈਂਡ ਦੀ ਅੰਬੈਸੀ ਦੇ ਕਮਰਸ਼ੀਅਲ ਵਿੰਗ ਅਤੇ ਭਾਰਤੀ ਦੂਤਾਵਾਸ ਦੇ ਕਮਰਸ਼ੀਅਲ ਵਿੰਗ ਨੂੰ ਦਰਖ਼ਾਸਤ ਦਿਤੀ ਹੈ ਕੇ ਮੇਰੇ ਨਾਮ ਤੋਂ ਭੇਜਿਆ ਗਿਆ ਪਾਰਸਲ ਕਿਸ ਨੂੰ ਗਿਆ ਅਤੇ ਕਿਉਂ? ਇਸ ਤੋਂ ਵੀ ਜਿਆਦਾ ਜਰੂਰੀ ਹੈ ਕਿ ਉਸ ਵਿਚ ਭੇਜਿਆ ਕੀ ਗਿਆ ਹੈ?
ਹਰਬਿੰਦਰ ਸਿੰਘ ਨੇ ਖ਼ਦਸ਼ਾ ਜਤਾਇਆ ਹੈ ਕਿ ਮੇਰੇ ਨਾਮ ਤੋਂ ਭੇਜੇ ਪਾਰਸਲ ਵਿਚ ਕੋਈ ਗੈਰਕਾਨੂੰਨੀ ਅਤੇ ਇਤਰਾਜਯੋਗ ਸਮਗਰੀ ਨਾ ਹੋਵੇ, ਜੋ ਕੌਰੀਅਰ ਕੰਪਨੀ ਦੀ ਧਾਂਦਲੀ ਨਾਲ ਭੇਜੀ ਗਈ ਹੋਵੇ। ਉਹਨਾਂ ਅਵਾਮ ਨੂੰ ਵੀ ਅਗਾਹ ਕੀਤਾ ਹੈ ਕਿ ਅਸੀਂ ਆਪਣੇ ਦਸਤਾਵੇਜ ਅਧਾਰ ਕਾਰਡ ਜਾਂ ਪਾਸਪੋਰਟ ਇਹਨਾਂ ਕੋਲ ਛੱਡ ਦਿੰਦੇ ਹਾਂ ਜੋ ਕੇ ਬਹੁਤ ਧਿਆਨ ਦੇਣ ਵਾਲੀ ਗੱਲ ਹੈ, ਕਿਉਂਕਿ ਉਨ੍ਹਾਂ ਵਲੋਂ ਇਹ ਦਸਤਾਵੇਜ ਕਿਸੇ ਹੋਰ ਥਾਂ ਵੀ ਵਰਤੇ ਜਾ ਸਕਦੇ ਹਨ। ਜੇ ਜਾਅਲੀ ਟ੍ਰੈਕਿੰਗ ਨੰਬਰ ਦਿਤੇ ਜਾ ਸਕਦੇ ਹਨ, ਤਾਂ ਦਾਸਤੇਵੇਜਾਂ ਨਾਲ ਖਿਲਵਾੜ ਕੋਈ ਵੱਡੀ ਗੱਲ ਨਹੀਂ। ਰਹੀ ਗੱਲ ਪੇਮੈਂਟ ਦੇਣ ਦੀ ਤਾਂ ਇਸ ਬਾਰੇ ਹਰਬਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਜਦੋਂ ਉਹਨਾਂ ਦੇ ਟ੍ਰੈਕਿੰਗ ਨੰਬਰ ਟ੍ਰੈਕ ਨਹੀਂ ਹੋਏ ਉਸ ਤੋਂ ਬਾਅਦ ਉਹਨਾਂ ਪੇਮੈਂਟ ਹੋਲਡ ਤੇ ਪਾਈ, ਕਿਉਂਕਿ ਉਹਨਾਂ ਨਾਲ ਪਹਿਲਾਂ ਵੀ ਇਹ ਹਾਦਸਾ ਬੇਦੀ ਵੱਲੋਂ ਵਾਪਰ ਚੁਕਾ ਸੀ. ਜਿਸ ਮਗਰੋਂ ਉਹਨਾਂ ਸੀਡੀ ਬੇਦੀ ਨੂੰ ਪੇਮੈਂਟ ਕਰਨ ਦੀ ਬਜਾਏ ਆਪਣੇ ਟ੍ਰੇਵਲ ਏਜੰਸੀ ਵਾਲੇ ਵੀਰ ਅਤੇ ਭਾਈ ਸਾਹਿਬ ਦੇ ਜਰੀਏ ਭੇਜਣੀ ਬਿਹਤਰ ਸਮਝੀ ਅਤੇ ਪੇਮੈਂਟ ਦਾ ਕੋਈ ਹਿਸਾਬ ਬੇਦੀ ਨਾਲ ਬਕਾਇਆ ਨਹੀਂ ਹੈ. ਬੇਜੀ ਨੇ ਜਾਅਲੀ ਟ੍ਰੈਕਿੰਗ ਨੰਬਰ ਦੇ ਕੇ ਧੋਖਾ ਕੀਤਾ ਇਸ ਸੱਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਅਤੇ ਜੇ ਉਹਨਾਂ ਨੂੰ ਪੇਮੈਂਟ ਦਾ ਹੀ ਮਸਲਾ ਸੀ ਤੇ ਉਹ ਸਟਾਕ ਵਾਪਸ ਕਰ ਦੇਂਦੇ, ਜਦੋਂ ਕਿ ਮੈਂ ਉਹਨਾਂ ਨੂੰ ਫੋਨ ਜਰੀਏ ਮੈਸੇਜ ਭੇਜ ਕੇ ਸਟਾਕ ਵਾਪਸ ਕਰਨ ਅਤੇ ਜੋ ਬਣਦਾ ਖਰਚਾ ਵਾਪਸ ਮੰਗਵਾਉਣ ਦਾ ਲੈ ਲੈਣ ਦੀ ਵੀ ਬੇਨਤੀ ਕੀਤੀ ਸੀ, ਪਰ ਬੇਦੀ ਨੇ ਮੇਰੀ ਕਿਸੇ ਵੀ ਗੱਲ ‘ਤੇ ਇਸ ਕਰ ਕੇ ਗੌਰ ਨਹੀਂ ਕੀਤੀ, ਕਿਉਂਕਿ ਇਹਨਾਂ ਨੂੰ ਇਹ ਜਾਪਿਆ ਕਿ ਵਦੇਸ਼ ਵਿਚ ਬੈਠੇ ਅਸੀਂ ਇਨ੍ਹਾਂ ਦਾ ਕੀ ਵਿਗਾੜ ਸਕਦੇ ਹਾਂ? ਇਸ ਕਰ ਕੇ ਮੇਰੀ ਬੇਨਤੀ ਹੈ ਸਭ ਨੂੰ ਕਿ ਸੁਚੇਤ ਹੋਵੋ , ਮੇਰਾ ਐਸਾ ਕੋਈ ਮਕਸਦ ਨਹੀਂ ਕਿ ਇਹਨਾਂ ਜਰੀਏ ਵਪਾਰ ਨਾ ਕਰੋ, ਪਰ ਸੁਚੇਤ ਜਰੂਰ ਹੋਵੋ।