ਸਿਵਲ ਪ੍ਰੋਟੈਕਸ਼ਨ ਵਿਭਾਗ ਨੇ ਕਿਹਾ ਕਿ, ਕੋਰੋਨਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਅਤੇ ਇਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਸੋਮਵਾਰ ਨੂੰ ਇਟਲੀ ਵਿਚ ਘਟੀ ਹੈ.
ਐਮਰਜੈਂਸੀ ਕਮਿਸ਼ਨਰ ਅਤੇ ਸਿਵਲ ਪ੍ਰੋਟੈਕਸ਼ਨ ਦੇ ਚੀਫ ਆਂਜੇਲੋ ਬੋਰਰੇਲੀ ਨੇ ਕਿਹਾ ਕਿ, ਸੋਮਵਾਰ ਨੂੰ 3, 780 ਨਵੇਂ ਕੇਸ ਸਾਹਮਣੇ ਆਏ, ਜੋ ਕਿ ਐਤਵਾਰ ਨੂੰ 3,957 ਸਨ. ਐਤਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ 651 ਸੀ ਜਦਕਿ ਸੋਮਵਾਰ ਨੂੰ ਇਹ ਗਿਣਤੀ ਘਟ ਕੇ 601 ਹੋ ਗਈ.
ਇਟਲੀ ਵਿਚ ਸ਼ਨੀਵਾਰ ਨੂੰ ਰੋਜ਼ਾਨਾ 793 ਮੌਤਾਂ ਵਿਚ ਰਿਕਾਰਡ ਵਾਧਾ ਦਰਜ ਕੀਤਾ ਗਿਆ। ਕੋਵਿਡ -19 ਮਹਾਂਮਾਰੀ ਦੇ ਇਟਲੀ ਵਿਚ ਪੀੜਤਾਂ ਦੀ ਗਿਣਤੀ 6,000 ਅੰਕ ਨੂੰ ਪਾਰ ਕਰ ਕੇ 6,077 ਹੋ ਗਈ ਹੈ.
ਇਸ ਵੇਲੇ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਣ ਵਾਲਿਆਂ ਦੀ ਗਿਣਤੀ 50,000 ਦਾ ਅੰਕੜਾ ਪਾਸ ਕਰ ਕੇ 50,418 ਹੋ ਗਈ ਹੈ. ਬੋਰਰੇਲੀ ਨੇ ਕਿਹਾ ਹੈ ਕਿ, ਕੋਰੋਨਵਾਇਰਸ ਦੇ ਸ਼ੁਰੂ ਹੋਣ ਤੋਂ ਬਾਅਦ 7,432 ਲੋਕ ਠੀਕ ਹੋਏ ਹਨ, ਜੋ ਐਤਵਾਰ ਨਾਲੋਂ 408 ਵਧੇਰੇ ਹਨ। ਐਤਵਾਰ ਦੀ ਰਿਪੋਰਟ ਅਨੁਸਾਰ ਰੋਜ਼ਾਨਾ ਵਾਧਾ 952 ਰਿਹਾ. ਸ਼ੁਰੂ ਤੋਂ ਹੀ ਇਟਲੀ ਵਿਚ ਸੰਕਰਮਿਤ ਲੋਕਾਂ ਦੀ ਕੁਲ ਸੰਖਿਆ, ਪੀੜਤ ਅਤੇ ਜੋ ਠੀਕ ਹੋ ਚੁੱਕੇ ਹਨ ਸਮੇਤ 63,927 ਤੱਕ ਪਹੁੰਚ ਗਈ ਹੈ।
– ਭਵਸ਼ਰਨ ਸਿੰਘ ਧਾਲੀਵਾਲ, ਵਰਿੰਦਰ ਧਾਲੀਵਾਲ