ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ, ਇਟਲੀ ਵਿਚ ਨਵੇਂ ਕੋਰੋਨਾਵਾਇਰਸ ਦੇ ਸੰਕਰਮਣ ਵਿਚ ਫਿਰ ਤੋਂ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ, ਮੰਗਲਵਾਰ ਨੂੰ 138 ਦੇ ਮੁਕਾਬਲੇ ਪਿਛਲੇ 24 ਘੰਟਿਆਂ ਵਿਚ 193 ਮਰੀਜ਼ਾਂ ਦੇ ਵਾਧੇ ਦੀ ਰਿਪੋਰਟ ਦਿੱਤੀ ਗਈ. ਇਹਨਾਂ ਵਿੱਚੋਂ, 71 ਲੋਂਬਾਰਦੀਆ ਵਿੱਚ, ਕੁੱਲ ਦਾ 36.7% ਹਨ. ਚਾਰ ਖੇਤਰਾਂ ਉਮਬਰੀਆ, ਸਰਦੇਨੀਆ, ਵਾਲੇ ਦੀ ਆਓਸਤਾ, ਮੋਲਿਸੇ ਅਤੇ ਨਾਲ ਹੀ ਤਰੇਂਤੋ ਪ੍ਰਾਂਤ ਵਿੱਚ ਕੋਈ ਨਵਾਂ ਕੇਸ ਨਹੀਂ ਹੈ.
ਮੰਤਰਾਲੇ ਨੇ ਕਿਹਾ ਕਿ, ਮੰਗਲਵਾਰ ਦੇ ਮੁਕਾਬਲੇ ਪਿਛਲੇ 24 ਘੰਟਿਆਂ ਦੌਰਾਨ 15 ਸੰਕਰਮਣ ਪੀੜਤ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 34,914 ਹੋ ਗਈ। ਦੇਸ਼ ਭਰ ਵਿਚ ਦਰਜ ਕੀਤੇ ਕੋਰੋਨਾਵਾਇਰਸ ਦੇ ਕੇਸਾਂ ਦੀ ਨਵੀਂ ਕੁਲ ਗਿਣਤੀ, ਮ੍ਰਿਤਕਾਂ, ਠੀਕ ਕੀਤੇ ਗਏ ਅਤੇ ਜੋ ਇਸ ਸਮੇਂ ਸੰਕਰਮਿਤ ਹਨ, ਦੀ ਗਿਣਤੀ 242,149 ਹੈ.
ਕੋਰੋਨਾਵਾਇਰਸ : ਸੰਕਰਮਣ ਵਿਚ ਫਿਰ ਤੋਂ ਵਾਧਾ ਸ਼ੁਰੂ
