ਸਿਵਲ ਪ੍ਰੋਟੈਕਸ਼ਨ ਦੇ ਪ੍ਰਮੁੱਖ ਐਂਜਲੋ ਬੋਰਰੇਲੀ ਨੇ ਕਿਹਾ ਕਿ, ਇਟਲੀ ਵਿਚ ਕੋਰੋਨਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 12 ਤੇ ਪਹੁੰਚ ਗਈ ਹੈ, ਜਦੋਂ ਕਿ 374 ਲੋਕਾਂ ਵਿਚ ਇਸ ਘਾਤਕ ਵਾਇਰਸ ਦਾ ਸੰਕਰਮਣ ਹੋਇਆ ਹੈ। ਬੋਰਰੇਲੀ, ਜੋ ਕਿ ਕੋਰੋਨਾਵਾਇਰਸ ਐਮਰਜੈਂਸੀ ਲਈ ਅਸਾਧਾਰਣ ਕਮਿਸ਼ਨਰ ਵੀ ਹਨ, ਨੇ ਕਿਹਾ ਕਿ, 12ਵੇਂ ਕੇਸ ਦੀ ਮੌਤ ਪਿਚੈਂਸਾ ਦੇ ਹਸਪਤਾਲ ਵਿਚ ਹੋਈ, ਜਿਸ ਕਾਰਨ ਉਹ ਐਮਿਲਿਆ-ਰੋਮਾਨਾ ਵਿਚ ਪਹਿਲਾ ਕੇਸ ਕਰਾਰ ਹੋਇਆ।
ਉਨ੍ਹਾ ਨੇ ਕਿਹਾ ਕਿ, ਉਹ ਇੱਕ 70 ਸਾਲਾਂ ਦਾ ਆਦਮੀ ਹੈ ਜੋ ਅਸਲ ਵਿੱਚ ਲੰਬਰਦੀਆ ਦਾ ਰਹਿਣ ਵਾਲਾ ਸੀ ਜਿਸ ਦੇ ਬਿਮਾਰੀ ਦੇ ਲੱਛਣ ਪਹਿਲਾਂ ਤੋਂ ਮੌਜੂਦ ਸਨ.
– ਭਵਸ਼ਰਨ ਸਿੰਘ ਧਾਲੀਵਾਲ, ਵਰਿੰਦਰ ਧਾਲੀਵਾਲ