in

ਕੋਰੋਨਾ ਕਾਰਨ ਪੰਜਾਬੀਆਂ ਦਾ ਇੱਕ ਹੋਰ ਧਰੂ ਤਾਰਾ ਡੁੱਬ ਗਿਆ, ਜਗਜੀਤ ਸਿੰਘ ਗੁਰਮ ਦੀ ਕੋਰੋਨਾ ਕਾਰਨ ਮੌਤ

ਰੋਮ (ਦਲਵੀਰ ਕੈਂਥ) ਕੋਵਿਡ-19  ਨਾਮੁਰਾਦ ਬਿਮਾਰੀ ਨੇ  ਵੱਡੀ ਪੱਧਰ ਤੇ ਦੁਨੀਆਂ ਭਰ ‘ਚ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਕੀਤਾ ਹੈ।ਇਟਲੀ ਵਿੱਚ ਰਹਿ ਰਿਹਾ ਭਾਰਤੀ ਭਾਈਚਾਰਾ ਵੀ ਇਸ ਤੋਂ ਅਛੂਤਾ ਨਹੀਂ ਰਿਹਾ। ਇਟਲੀ ਵਿੱਚ ਪਿਛਲੇ ਦਿਨਾਂ ਵਿੱਚ ਕਾਫ਼ੀ ਵੱਡੀ ਗਿਣਤੀ ਵਿਚ ਭਾਰਤੀ ਕੋਰੋਨਾ ਵਾਇਰਸ ਨਾਲ ਪਾਜੇਟਿਵ ਪਾਏ ਗਏ ਹਨ ਤੇ ਕਈ ਭਾਰਤੀਆਂ ਨੂੰ ਆਪਣੀ ਪਹਿਲੀ ਲਹਿਰ ਵਿੱਚ ਕੋਵਿਡ-19 ਦਾ ਦੈਂਤ ਨਿਗਲ ਵੀ ਚੁੱਕਾ ਹੈ ਤੇ ਹੁਣ ਵੀ ਭਾਰਤੀ ਭਾਈਚਾਰੇ ਉਪੱਰ ਸੰਕਟ ਬਣ ਮੰਡਰਾ ਰਿਹਾ ਹੈ।ਇਸ ਨਾਮੁਰਾਦ ਬਿਮਾਰੀ ਨੇ ਪਿਛਲੇ 17 ਸਾਲ ਤੋਂ ਇਟਲੀ ਵਿਚ ਧਰੂ ਤਾਰੇ ਵਾਂਗਰ ਚਮਕਣ ਵਾਲੇ ਉੱਘੇ ਸਮਾਜ ਸੁਧਾਰਕ ਜਗਜੀਤ ਸਿੰਘ ਗੁਰਮ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਤੇ  ਬੀਤੇ ਦਿਨ ਜਗਜੀਤ ਸਿੰਘ (40)  ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ ਨਾਲ ਮੌਤ ਹੋ ਗਈ ਹੈ।ਪ੍ਰੈੱਸ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਹਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਨੇ ਦੱਸਿਆ ਕਿ  ਮ੍ਰਿਤਕ ਜਗਜੀਤ ਸਿੰਘ ਗੁਰਮ  ਜੋ ਕਿ ਪਿੰਡ ਭਮਾਰਸੀ ਫਤਹਿਗਡ਼੍ਹ ਸਾਹਿਬ ਦਾ ਰਹਿਣ ਵਾਲਾ ਸੀ, ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਮ੍ਰਿਤਕ ਆਪਣੇ ਪਿੱਛੇ ਇਕ ਆਪਣੀ ਧਰਮ ਪਤਨੀ ਅਤੇ ਇਕ 6 ਸਾਲਾ ਬੱਚੀ ਨੂੰ ਛੱਡ ਕੇ ਜਹਾਨੋਂ ਤੁਰ ਗਿਆ, ਜਗਜੀਤ ਸਿੰਘ ਜੋ ਕਿ 2005  ਵਿਚ ਇਟਲੀ ਆਇਆ ਸੀ। ਇਟਲੀ ਆਕੇ  ਪਹਿਲਾਂ ਡੇਅਰੀ ਫਾਰਮ ਵਿੱਚ ਕੰਮ ਕਰਦਾ ਸੀ ਪਰ ਪਿਛਲੇ 5-6 ਸਾਲਾਂ ਤੋਂ ਇਟਲੀ ਵਿਚ ਰਹਿ ਰਹੇ ਭਾਰਤੀਆਂ ਨੂੰ ਇਟਲੀ ਦੇ ਲਾਇਸੰਸ  ਦੀ ਪੜਾਈ ਦੀ ਕੋਚਿੰਗ ਕਰਾ ਰਿਹਾ ਸੀ ਅਤੇ ਸੈਂਕੜੇ ਹੀ ਭਾਰਤੀਆਂ ਨੂੰ ਇਟਲੀ ਦਾ ਲਾਇਸੰਸ ਪਾਸ ਕਰਵਾਉਣ ਵਿੱਚ ਮਦਦ ਕਰ ਚੁੱਕਾ ਸੀ।ਮਰਹੂਮ ਜਗਜੀਤ ਸਿੰਘ ਗੁਰਮ ਅਜਿਹਾ ਸ਼ਖਸ ਸੀ ਜਿਸ ਨੇ ਸੈਂਕੜੇ ਭਾਰਤੀਆਂ ਦੀ ਕਾਮਯਾਬੀ ਵਿੱਚ ਪੌੜੀ ਦਾ ਕੰਮ ਕੀਤਾ ਤੇ ਅੱਜ ਉਸ ਦੀ ਬੇਵਕਤੀ ਮੌਤ ਕਾਰਨ  ਪੁਨਤਾਨੀਆ ਅਤੇ ਆਸ ਪਾਸ ਦੇ ਏਰੀਏ ਦੇ ਵਿਚ ਰਹਿ ਰਹੇ ਭਾਰਤੀਆਂ ਵਿਚ ਸੋਗ ਦੀ ਲਹਿਰ ਛਾਅ ਗਈ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਮ੍ਰਿਤਕ ਜਗਜੀਤ ਸਿੰਘ ਗੁਰਮ ਇਟਲੀ ਵਿੱਚ ਜ਼ਿਲ੍ਹਾ ਲਾਤੀਨਾ ਸੂਬਾ ਲਾਸੀਓ ਵਿੱਚ ਰਹਿੰਦਾ ਸੀ ਜਿੱਥੇ ਕਿ ਪਿਛਲੇ ਦਿਨੀਂ ਬਹੁਤ ਜ਼ਿਆਦਾ ਭਾਰਤੀਆਂ ਦੀ ਕੋਰੋਨਾ ਵਾਇਰਸ ਨਾਲ ਪਾਜੇਟਿਵ ਹੋਣ ਦੀਆਂ ਖ਼ਬਰਾਂ ਵੀ  ਪ੍ਰਕਾਸ਼ਿਤ ਹੋਈਆਂ ਸਨ ਅਤੇ ਪ੍ਰਸ਼ਾਸਨ ਵੱਲੋਂ ਵੀ ਸੂਬੇ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਕਰੋਨਾ ਵਾਇਰਸ ਦਾ ਟੈਸਟ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।ਮਰਹੂਮ ਕੁਝ ਸਮਾਂ ਪਹਿਲਾਂ ਹੀ ਭਾਰਤ ਤੋਂ ਆਇਆ ਸੀ ਤੇ ਇਟਲੀ ਆਕੇ ਕੋਰੋਨਾ ਪੋਜੇਟਿਵ ਪਾਇਆ ਗਿਆ ਜਿਸ ਦਾ ਇਲਾਜ ਪਹਿਲਾਂ ਲਾਤੀਨਾ ਫਿਰ ਰੋਮ ਚੱਲ ਰਿਹਾ ਸੀ ਜਿੱਥੇ ਕਿ ਉਸ ਦੀ ਕੱਲ੍ਹ ਮੌਤ ਹੋ ਗਈ।

ਇਟਲੀ :ਦੁਕਾਨਾਂ ਤੋਂ ਕੋਵਿਡ -19 ਘਰੇਲੂ ਟੈਸਟਿੰਗ ਕਿੱਟਾਂ ਉਪਲਬਧ

ਇਟਲੀ : ਏਅਰ ਇੰਡੀਆ ਵਿਚ ਆਏ ਯਾਤਰੀਆਂ ਦੇ ਕਰਵਾਏ ਗਏ ਕੋਵਿਡ ਟੈਸਟ