ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਲਾਸ ਏਂਜਲਸ ‘ਚ ਹੈ। ਲੌਕਡਾਉਨ ਦੌਰਾਨ ਪ੍ਰਿਯੰਕਾ ਸੋਸ਼ਲ ਮੀਡੀਆ ‘ਤੇ ਲਗਾਤਾਰ ਕੋਈ ਨਾ ਕੋਈ ਪੋਸਟ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਕਈ ਥਾਵਾਂ ‘ਤੇ ਦਾਨ ਕਰਨ ਤੋਂ ਬਾਅਦ ਪ੍ਰਿਯੰਕਾ ਨੇ ਹੈਲਥ ਕੇਅਰ ਵਰਕਰਾਂ ਦਾ ਦਰਦ ਮਹਿਸੂਸ ਕੀਤਾ ਅਤੇ ਉਨ੍ਹਾਂ ਨੇ ਫ਼ਰੰਟਲਾਈਨ ਹੈਲਥ ਕੇਅਰ ਵਰਕਰਾਂ ਨੂੰ 20,000 ਫੁਟਵੇਅਰ ਭੇਜੇ। ਹੁਣ ਇਸ ਤੋਂ ਬਾਅਦ ਪ੍ਰਿਯੰਕਾ ਨੇ ਕਮਜ਼ੋਰ ਬੱਚਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਸਵੀਡਿਸ਼ ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ਤੇ ਯੂਨੀਸੇਫ ਨਾਲ ਹੱਥ ਮਿਲਾਇਆ ਹੈ। ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਪ੍ਰਿਅੰਕਾ ਚੋਪੜਾ ਲਗਾਤਾਰ ਲੋਕਾਂ ਦੀ ਮਦਦ ਕਰ ਰਹੀ ਹੈ। ਕਦੇ ਉਹ ਆਰਥਿਕ ਮਦਦ ਦੇ ਕੇ ਸਹਾਇਤਾ ਕਰ ਰਹੀ ਹੈ ਤਾਂ ਕਦੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਪ੍ਰਿਯੰਕਾ ਚੋਪੜਾ ਨੇ ਦੁਨੀਆ ਭਰ ਦੇ ਕਮਜ਼ੋਰ ਬੱਚਿਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਗ੍ਰੇਟਾ ਥਨਬਰਗ ਨਾਲ ਹੱਥ ਮਿਲਾਇਆ ਹੈ। ਕਮਜ਼ੋਰ ਬੱਚਿਆਂ ‘ਤੇ ਕੋਰੋਨਾ ਵਾਇਰਸ ਦੇ ਪ੍ਰਭਾਵਾਂ ਬਾਰੇ ਆਪਣੀ ਚਿੰਤਾ ਜ਼ਾਹਰ ਕਰਨ ਲਈ ਪ੍ਰਿਯੰਕਾ ਚੋਪੜਾ ਨੇ ਸੋਸ਼ਲ ਮੀਡੀਆ ਦੀ ਮਦਦ ਲਈ ਹੈ।
ਪ੍ਰਿਯੰਕਾ ਨੇ ਟਵੀਟ ਕੀਤਾ, “ਦੁਨੀਆ ਭਰ ‘ਚ ਕਮਜ਼ੋਰ ਬੱਚਿਆਂ ‘ਤੇ ਕੋਵਿਡ-19 ਦੇ ਪ੍ਰਭਾਵ ਨੂੰ ਵੇਖਣਾ ਦਿਲ ਤੋੜਨ ਵਾਲਾ ਹੈ। ਉਨ੍ਹਾਂ ਨੂੰ ਹੁਣ ਭੋਜਨ ਦੀ ਕਮੀ, ਸਿਹਤ ਸੇਵਾਵਾਂ ਦੀ ਘਾਟ, ਹਿੰਸਾ ਤੇ ਸਿੱਖਿਆ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਨੂੰ ਉਨ੍ਹਾਂ ਨੂੰ ਸੁਰੱਖਿਅਤ ਰੱਖਣਾ ਹੈ, ਇਹ ਸਾਡੇ ਉੱਤੇ ਨਿਰਭਰ ਕਰਦਾ ਹੈ।” ਉਨ੍ਹਾਂ ਨੇ ਇੱਕ ਲਿੰਕ ਸਾਂਝਾ ਕੀਤਾ ਅਤੇ ਟਵੀਟ ਕੀਤਾ, “ਯੂਨੀਸੇਫ ਤੇ ਗ੍ਰੇਟਾ ਥਨਬਰਗ ਦੀ ਇਸ ਮਹੱਤਵਪੂਰਣ ਪਹਿਲਕਦਮੀ ‘ਚ ਮੇਰਾ ਸਾਥ ਦਿਓ, ਦਾਨ ਕਰੋ।” ਪ੍ਰਿਯੰਕਾ ਅਤੇ ਉਨ੍ਹਾਂ ਦੇ ਅਮਰੀਕੀ ਪੌਪ ਗਾਇਕ ਪਤੀ ਨਿਕ ਜੋਨਾਸ ਨੇ ਕੋਵਿਡ-19 ਮਹਾਂਮਾਰੀ ਵਿਰੁੱਧ ਲੜਾਈ ਵਿੱਚ ਕਈ ਪਹਿਲਕਦਮੀਆਂ ਦਾ ਸਮਰਥਨ ਕੀਤਾ ਹੈ ਅਤੇ ਦਾਨ ਵੀ ਕੀਤਾ ਹੈ।