in

ਕੋਵਿਡ-19 : ਅਮਰੀਕੀ ਮਰੀਜ਼ਾਂ ਨੂੰ ਦਿੱਤਾ, ਕਲੀਨਿਕਲ ਟ੍ਰਾਇਲ ਵੈਕਸੀਨ

ਪੂਰੀ ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਸੰਕਟ ਨਾਲ ਜੂਝ ਰਹੀ ਹੈ ਅਤੇ ਹੁਣ ਤਕ ਇਸ ਦੀ ਵੈਕਸੀਨ ਦਾ ਪਤਾ ਨਹੀਂ ਲੱਗ ਸਕਿਆ ਹੈ। ਬਹੁਤ ਸਾਰੀਆਂ ਅਮਰੀਕੀ ਕੰਪਨੀਆਂ ਕੋਰੋਨਾ ਵਾਇਰਸ ਬਿਮਾਰੀ (ਕੋਵਿਡ-19) ਵਿਰੁੱਧ ਟੀਕਾ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਵਾਇਰਸ ਹੁਣ ਤਕ ਦੁਨੀਆ ਭਰ ‘ਚ 37,47,275 ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਚੁੱਕਾ ਹੈ, ਜਦਕਿ 2,58,962 ਲੋਕਾਂ ਦੀ ਮੌਤ ਹੋ ਗਈ ਹੈ।
ਅਮਰੀਕੀ ਫ਼ਾਰਮਾਸਿਊਟੀਕਲ ਕੰਪਨੀ ਫਾਈਜ਼ਰ ਇੰਕ ਨੇ ਆਪਣਾ ਕਲੀਨਿਕਲ ਟ੍ਰਾਇਲ ਵੈਕਸੀਨ ਸਭ ਤੋਂ ਪਹਿਲਾਂ ਅਮਰੀਕੀ ਮਰੀਜ਼ਾਂ ਨੂੰ ਦਿੱਤਾ ਹੈ ਅਤੇ ਰੇਜ਼ੇਨਰੋਨ ਫ਼ਾਰਮਾਸਿਊਟੀਕਲ ਨੇ ਕਿਹਾ ਕਿ ਇਸ ਦੇ ਕੰਮ ਨਾ ਕਰਨ ‘ਤੇ ਇੱਕ ਹੋਰ ਐਂਟੀਬਾਡੀ ਇਲਾਜ ਉਪਲੱਬਧ ਹੋ ਸਕਦਾ ਹੈ। ਇਹ ਦਵਾਈ ਜੂਨ ‘ਚ ਪਹਿਲੀ ਵਾਰ ਮਨੁੱਖਾਂ ‘ਚ ਅਧਿਐਨ ਕਰਨ ਲਈ ਉਪਲੱਬਧ ਹੋਵੇਗੀ। ਗਿਲਿਅਡ ਸਾਇੰਸਿਜ਼ ਇੰਕ ਦੁਨੀਆ ਭਰ ‘ਚ ਵਰਤੋਂ ਲਈ ਵਾਇਰਸ ਦੇ ਇਲਾਜ ਦੇ ਨਿਰਮਾਣ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ।
ਫਾਈਜ਼ਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲਬਰਟ ਬੋਰਲਾ ਨੇ ਇੱਕ ਬਿਆਨ ‘ਚ ਕਿਹਾ, “ਚਾਰ ਮਹੀਨੇ ਤੋਂ ਵੀ ਘੱਟ ਸਮੇਂ ‘ਚ ਅਸੀਂ ਪ੍ਰੀਕਲੀਨਿਕਲ ਸਟਡੀਜ਼ ਨਾਲ ਮਨੁੱਖਾਂ ‘ਤੇ ਪ੍ਰੀਖਣ ਕਰ ਸਕਾਂਗੇ।”

ਇਟਲੀ : ਮਿਲ ਗਈ ਕੋਰੋਨਾ-ਵਾਇਰਸ ਦੀ ਵੈਕਸੀਨ?

ਸਵੇਰੇ 7 ਤੋਂ ਦੁਪਹਿਰ 3 ਵਜੇ ਤਕ ਖੁੱਲ੍ਹਣਗੀਆਂ ਦੁਕਾਨਾਂ!